19 ਸਾਲਾ ਇਕਲੌਤੇ ਪੁੱਤ ਨੇ ਕੀਤੀ ਖ਼ੁਦਕੁਸ਼ੀ, ਕਾਰਨ ਜਾਣ ਹੋਵੋਗੇ ਹੈਰਾਨ
Monday, Jun 12, 2023 - 06:41 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਸ਼ਹਿਰ ਦੇ ਇਕ ਮੈਡੀਕਲ ਸਟੋਰ ’ਤੇ ਕੰਮ ਕਰਦੇ 19 ਸਾਲਾ ਨੌਜਵਾਨ ਨੇ ਦੁਕਾਨ ਮਾਲਕ ਵੱਲੋਂ ਕਥਿਤ ਥੱਪੜ ਮਾਰਨ ਦੀ ਬੇਇੱਜ਼ਤੀ ਮਹਿਸੂਸ ਕਰਦਿਆਂ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰ ਲਈ। ਮਾਮਲੇ ਨੂੰ ਲੈ ਕੇ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਹੇਠ ਮੈਡੀਕਲ ਸਟੋਰ ਦੇ ਮਾਲਕ ਖ਼ਿਲਾਫ਼ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਾਂਚ ਅਧਿਕਾਰੀ ਸੁਖਦੇਵ ਸਿੰਘ ਏ. ਐੱਸ. ਆਈ. ਥਾਣਾ ਭਵਾਨੀਗੜ੍ਹ ਨੇ ਦੱਸਿਆ ਕਿ ਥਾਣਾ ਸਦਰ ਸਮਾਣਾ ਦੇ ਅਧੀਨ ਆਉਂਦੇ ਪਿੰਡ ਬੱਲਮਗੜ੍ਹ ਦੇ ਉਗਰਸੈਨ ਪੁੱਤਰ ਸੋਮ ਨਾਥ ਨੇ ਸਥਾਨਕ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਲੜਕਾ ਰਾਕੇਸ਼ ਕੁਮਾਰ ਇੱਥੇ ਸੋਨੀ ਸ਼ਰਮਾ ਦੇ ਗੌਰਵ ਮੈਡੀਕਲ ਹਾਲ ’ਤੇ ਕੰਮ ਕਰਦਾ ਸੀ ਜੋ ਬੀਤੀ 10 ਤਾਰੀਖ ਨੂੰ ਵੀ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਦੁਕਾਨ ’ਤੇ ਆਇਆ ਸੀ।
ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪੰਜ ਨੌਜਵਾਨਾਂ ਨੇ ਜਿਊਲਰ ਨੂੰ ਮਾਰੀ ਗੋਲ਼ੀ, ਲੁੱਟ ਕੇ ਲੈ ਗਏ ਦੁਕਾਨ
ਉਗਰਸੈਨ ਦੇ ਮੁਤਾਬਕ ਉਸਨੇ ਆਪਣੇ ਲੜਕੇ ਰਾਕੇਸ਼ ਕੁਮਾਰ ਕੋਲੋਂ ਆਪਣੀ ਘਰਵਾਲੀ ਲਈ ਤਾਕਤ ਦੀ ਦਵਾਈ ਮੰਗਵਾਈ ਸੀ ਤੇ ਜਦੋਂ ਰਾਕੇਸ਼ ਦਵਾਈ ਲੈ ਕੇ ਦੁਕਾਨ ਤੋਂ ਨਿਕਲਿਆ ਤਾਂ ਉਕਤ ਸੋਨੀ ਨੇ ਉਸਦੇ ਲੜਕੇ ਦੇ ਹੱਥ ’ਚ ਦਵਾਈ ਵਾਲਾ ਲਿਫਾਫਾ ਦੇਖ ਕੇ ਕਥਿਤ ਰੂਪ ਵਿਚ ਰਾਕੇਸ਼ ਕੁਮਾਰ ਦੇ ਥੱਪੜ ਮਾਰੇ ਅਤੇ ਬੇਇੱਜ਼ਤੀ ਕਰਦਿਆਂ ਦੁਕਾਨ ਤੋਂ ਗੁੱਸੇ ਵਿਚ ਚਲਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸੇ ਰਾਤ ਕਰੀਬ 8 ਵਜੇ ਉਸਨੂੰ ਪਤਾ ਲੱਗਿਆ ਕਿ ਉਸਦਾ ਲੜਕਾ ਰਾਕੇਸ਼ ਕੁਮਾਰ ਪਿੰਡ ਘਨੌੜ ਰਾਜਪੂਤਾ ਵਿਖੇ ਸਟੇਡੀਅਮ ਨੇੜੇ ਖੜ੍ਹਾ ਉਲਟੀਆਂ ਕਰ ਰਿਹਾ ਹੈ ਜਿਸ ਉਪਰੰਤ ਉਹ ਰਾਕੇਸ਼ ਕੁਮਾਰ ਕੋਲ ਪੁੱਜਿਆ ਜਿਸ ਨੇ ਉਸਨੂੰ ਦੱਸਿਆ ਕਿ ਉਸਦੇ ਮਾਲਕ ਸੋਨੀ ਨੇ ਉਸਨੂੰ ਥੱਪੜ ਮਾਰੇ ਅਤੇ ਉਸਦੀ ਬੇਇੱਜ਼ਤੀ ਕੀਤੀ ਹੈ ਜਿਸਨੂੰ ਨਾ ਸਹਾਰਦੇ ਹੋਏ ਉਸਨੇ ਜ਼ਹਿਰੀਲੀ ਦਵਾਈ ਖਾ ਲਈ।
ਇਹ ਵੀ ਪੜ੍ਹੋ : ਟ੍ਰਾਂਸਪੋਰਟ ਵਿਭਾਗ ਦਾ ਸਖ਼ਤ ਕਦਮ, ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਲਦੀ ਉਹ ਆਪਣੇ ਲੜਕੇ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਂਚ ਅਧਿਕਾਰੀ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਿਤਾ ਉਗਰਸੈਨ ਦੇ ਬਿਆਨ ਦੇ ਅਧਾਰ ’ਤੇ ਮੈਡੀਕਲ ਸਟੋਰ ਦੇ ਉਕਤ ਮਾਲਕ ਸੋਨੀ ਸ਼ਰਮਾ ਵਾਸੀ ਰਾਮਪੁਰਾ ਰੋਡ ਭਵਾਨੀਗੜ੍ਹ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਹੇਠ ਧਾਰਾ 306 ਅਧੀਨ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਉਸਦਾ ਪਿਤਾ ਮਜ਼ਦੂਰੀ ਕਰਦਾ ਹੈ। ਮਾਮਲੇ ’ਚ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣੀ ਫਿਲਹਾਲ ਬਾਕੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਆਮ ਆਦਮੀ ਪਾਰਟੀ ਨੇ ਪ੍ਰਿੰਸੀਪਲ ਬੁੱਧਰਾਮ ਨੂੰ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਾਇਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani