ਨੌਜਵਾਨਾਂ ਨੇ ਗੀਤਾਂ ਜ਼ਰੀਏ ਲੋਕਾਂ ਨੂੰ ਨਸ਼ਿਆਂ ਖਿਲਾਫ ਕੀਤਾ ਜਾਗਰੂਕ (ਵੀਡੀਓ)
Tuesday, Jul 24, 2018 - 03:58 PM (IST)
ਫਰੀਦਕੋਟ (ਬਿਊਰੋ)—ਪੰਜਾਬ 'ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਦੇ ਲੋਕ ਵੀ ਹੁਣ ਇਸ ਦੇ ਵਿਰੋਧ ਵਿਚ ਸੜਕਾਂ 'ਤੇ ਉਤਰ ਆਏ ਹਨ। ਇਸ ਨੂੰ ਲੈ ਕੇ ਫਰੀਦਕੋਟ ਵਿਚ ਵੀ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਨੌਜਵਾਨਾਂ ਵਲੋਂ ਜਾਗਰੂਕਤਾ ਰੈਲੀ ਕੱਢੀ ਗਈ। ਦਰਅਸਲ ਜ਼ੀਰਕਪੁਰ ਦੇ ਸੇਠੀ ਢਾਬੇ ਦੇ ਮਾਲਕ ਆਪਣੇ ਗੀਤਾਂ ਰਾਹੀਂ ਹਮੇਸ਼ਾ ਲੋਕਾਂ ਨੂੰ ਸਮਾਜ ਵਿਚ ਫੈਲੀਆਂ ਬੁਰਾਈਆਂ ਪ੍ਰਤੀ ਸਾਵਧਾਨ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ, ਜਿਸ ਤਹਿਤ ਇਹ ਰੈਲੀ ਕੱਢੀ ਗਈ ਹੈ। ਇਸ ਰੈਲੀ ਵਿਚ ਨੌਜਵਾਨਾਂ ਅਤੇ ਸਮਾਜ ਸੇਵਕਾਂ ਨੇ ਹਿੱਸਾ ਲਿਆ। ਜਿਸ ਵਿਚ ਸੋਨੂੰ ਸੇਠੀ ਨੇ ਗੀਤਾਂ ਜ਼ਰੀਏ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ।
ਨਗਰ ਕੌਂਸਲ ਦੇ ਪ੍ਰਧਾਨ ਸਤੀਸ਼ ਗਰੋਵਰ ਨੇ ਵੀ ਲੋਕਾਂ ਨੂੰ ਕਿਹਾ ਕਿ ਨਸ਼ਿਆਂ ਖਿਲਾਫ ਹਰ ਕੋਈ ਸਰਕਾਰ ਦਾ ਸਾਥ ਦੇਵੇ ਅਤੇ ਨਸ਼ਾ ਕਰਨ ਵਾਲਿਆਂ ਨਾਲ ਪਿਆਰ ਨਾਲ ਪੇਸ਼ ਆ ਕੇ ਉਨ੍ਹਾਂ ਦਾ ਇਲਾਜ ਕਰਵਾਏ। ਫਿਲਹਾਲ ਨੌਜਵਾਨਾਂ ਵਲੋਂ ਕੱਢੀ ਗਈ ਇਸ ਰੈਲੀ ਜ਼ਰੀਏ ਇਕ ਵੱਖਰੇ ਹੀ ਤਰੀਕੇ ਨਾਲ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜੋ ਬਹੁਤ ਹੀ ਸ਼ਲਾਘਾ ਭਰਪੂਰ ਕਦਮ ਹੈ। ਜੇਕਰ ਇਸੇ ਤਰ੍ਹਾਂ ਸਾਰੇ ਇਕਜੁੱਟ ਹੋ ਕੇ ਨਸ਼ਿਆਂ ਖਿਲਾਫ ਆਪਣੀ ਜੰਗ ਜਾਰੀ ਰੱਖਣਗੇ ਤਾਂ ਇਕ ਦਿਨ ਅਜਿਹਾ ਜ਼ਰੂਰ ਆਏਗਾ ਜਦੋਂ ਪੰਜਾਬ 'ਚੋਂ ਨਸ਼ੇ ਦਾ ਨਾਮੋ-ਨਿਸ਼ਾਨ ਤੱਕ ਮਿਟ ਜਾਵੇਗਾ।