ਮੋਗਾ ’ਚ ਵੱਡੀ ਵਾਰਦਾਤ, ਪੁਲਸ ਦੀ ਵਰਦੀ ’ਚ ਆਏ ਚਾਰ ਨੌਜਵਾਨ ਕਰ ਗਏ ਕਾਂਡ

06/09/2023 5:52:39 PM

ਮੋਗਾ (ਗੋਪੀ ਰਾਊਕੇ) : ਮੋਗਾ ਦੇ ਗਿੱਲ ਰੋਡ ਸਥਿਤ ਲੰਘੀ ਰਾਤ ਆਪਣੀ ਦੁਕਾਨਬੰਦ ਕਰਕੇ ਜਾ ਰਹੇ ਦੋ ਭਰਾਵਾਂ ਤੋਂ 5 ਲੱਖ ਰੁਪਏ ਦੀ ਨਕਦੀ ਲੁੱਟ ਕੇ 4 ਨੌਜਵਾਨ ਫਰਾਰ ਹੋ ਗਏ। ਇਹ ਲੁਟੇਰੇ ਪੁਲਸ ਦੀ ਵਰਦੀ ਵਿਚ ਆਏ ਸਨ ਅਤੇ ਸਕੂਟਰੀ ਸਵਾਰ ਭਰਾਵਾਂ ਤੋਂ ਨਕਦੀ ਵਾਲਾ ਬੈਗ ਖੋਹ ਲਿਆ। ਲੁਟੇਰਿਆਂ ਨੇ ਪਹਿਲਾਂ ਸਕੂਟਰੀ ’ਤੇ ਜਾ ਰਹੇ ਭਰਾਵਾਂ ਨੂੰ ਰੋਕਿਆ ਅਤੇ ਫਿਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਚੱਲ ਰਹੇ ਵੱਡੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ਵਿਦੇਸ਼ੀ ਕੁੜੀਆਂ ਹੋਈਆਂ ਬਰਾਮਦ

ਉਧਰ ਥਾਣਾ ਸਿਟੀ ਸਾਊਥ ਦੇ ਮੁਖੀ ਅਮਨਦੀਪ ਨੇ ਕਿਹਾ ਕਿ ਪੁਲਸ ਵਲੋਂ ਸਾਰੇ ਮਾਮਲੇ ਦੀ ਬਾਰੀਕ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਵਲੋਂ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੂਟੇਜ ਵੀ ਖੰਘਾਲੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪਠਾਨਕੋਟ ’ਚ ਦੋਹਰਾ ਕਤਲ ਕਾਂਡ, ਘਰ ’ਚ ਦਾਖਲ ਹੋ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਪਤੀ-ਪਤਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News