ਵੱਡੀ ਵਾਰਦਾਤ : ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

06/15/2020 7:07:24 PM

ਨੰਗਲ (ਗੁਰਭਾਗ ਸਿੰਘ) : ਨੰਗਲ ਦੇ ਬਿਲਕੁਲ ਨਾਲ ਲੱਗਦੇ ਇਕ ਪਿੰਡ ਵਿਚ ਵਾਪਰੀ ਕਤਲ ਕਾਂਡ ਦੀ ਘਟਨਾ ਨੇ ਇਲਾਕੇ ਵਿਚ ਸਨਸਨੀ ਪੈਦਾ ਕਰ ਦਿੱਤੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਪਿੰਡ ਮਲੂਕਪੁਰ ਵਿਖੇ ਬੀਤੀ ਰਾਤ ਇਕ 27 ਸਾਲ ਦੇ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਗਿਆ। ਜਿਸ ਦੀ ਬਾਅਦ ਵਿਚ ਹਸਪਤਾਲ 'ਚ ਮੌਤ ਹੋ ਗਈ। ਨੌਜਵਾਨ ਦਾ ਨਾਮ ਲੱਕੀ ਦੱਸਿਆ ਜਾ ਰਿਹਾ ਹੈ। ਲੱਕੀ ਦਾ ਕਤਲ ਕਿਸ ਵਲੋਂ ਕੀਤਾ ਗਿਆ ਇਹ ਹੁਣ ਤੱਕ ਬੁਝਾਰਤ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ : ਪਟਿਆਲਾ ਜ਼ਿਲ੍ਹੇ 'ਚ ਵਧਣ ਲੱਗਾ ਕੋਰੋਨਾ ਮਰੀਜ਼ਾਂ ਦਾ ਗ੍ਰਾਫ, 9 ਨਵੇਂ ਮਾਮਲਿਆਂ ਦੀ ਪੁਸ਼ਟੀ 

ਊਨਾ-ਹਿਮਾਚਲ ਪ੍ਰਦੇਸ਼ ਦੀ ਪੁਲਸ ਨੂੰ ਨੌਜਵਾਨ ਦੀ ਹੱਤਿਆ ਦੀ ਸੂਚਨਾ ਉਸ ਦੀ ਮੌਤ ਤੋਂ ਬਾਅਦ ਪੀ. ਜੀ. ਆਈ. ਦੇ ਅਧਿਕਾਰੀਆਂ ਨੇ ਫੋਨ 'ਤੇ ਦਿੱਤੀ। ਪੀਜੀਆਈ ਤੋਂ ਮਿਲੀ ਸੂਚਨਾ ਤੋਂ ਬਾਅਦ ਪੁਲਸ ਨੇ ਪੀ. ਜੀ. ਆਈ. ਪੁੱਜ ਕੇ ਲੱਕੀ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਉਸਦੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਨੌਜਵਾਨ ਦੀ ਹੱਤਿਆ ਨਾਲ ਸਿਰਫ ਮਲੂਕਪੁਰ ਹੀ ਨਹੀਂ ਸਗੋ ਨੰਗਲ ਵਿਚ ਵੀ ਦਹਿਸ਼ਤ ਦਾ ਮਾਹੌਲ ਹੈ। ਪੁਲਸ ਨੇ ਘਟਨਾ ਦੇ ਸੰਬੰਧ ਵਿਚ ਅਣਪਛਾਤੇ ਲੋਕਾਂ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਨਾ ਹੀ ਨਹੀਂ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਕੁੱਝ ਲੋਕਾਂ ਨੂੰ ਦਬੋਚਣ ਲਈ ਦੋ ਟੀਮਾਂ ਦਾ ਗਠਨ ਕਰਕੇ ਰਵਾਨਾ ਵੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਰੰਗ 'ਚ ਪਈ ਭੰਗ, ਛੁੱਟੀ ਲੈ ਕੇ ਵਿਆਹ ਕਰਾਉਣ ਆਇਆ ਫ਼ੌਜੀ ਨਿਕਲਿਆ ਕੋਰੋਨਾ ਪਾਜ਼ੇਟਿਵ 

ਐੱਸ. ਪੀ. ਊਨਾ ਕਾਰਤੀਕੇਅਨ ਗੋਕੁਲ ਚੰਦਰਨ ਅਤੇ ਏ. ਐੱਸ. ਪੀ. ਵਿਨੋਦ ਕੁਮਾਰ ਧੀਮਾਨ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਜਾਣਕਾਰੀ ਦਿੰਦੇ ਹੋਏ ਏ. ਐੱਸ. ਪੀ. ਊਨਾ ਵਿਨੋਦ ਕੁਮਾਰ ਧੀਮਾਨ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਦੀ ਹੈ। ਨੌਜਵਾਨ ਦੇ ਮੂੰਹ ਅਤੇ ਪੇਟ 'ਤੇ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹਨ। ਜਿਸ ਤੋਂ ਬਾਅਦ ਜ਼ਖ਼ਮੀ ਹਾਲਤ ਵਿਚ ਲੱਕੀ ਨੂੰ ਉਸਦੇ ਪਰਿਵਾਰਕ ਮੈਂਬਰ ਨੰਗਲ ਦੇ ਇਕ ਹਸਪਤਾਲ ਲੈ ਗਏ, ਉੱਥੇ ਉਸਦੀ ਨਾਜ਼ੁਕ ਹਾਲਤ ਦੇ ਚਲਦੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਲੱਕੀ ਦੇ ਪਰਿਵਾਰਕ ਮੈਂਬਰਾਂ ਕੋਲੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਕਿਸੇ ਨੇ ਵੀ ਇਸ ਸੰਬੰਧ ਵਿੱਚ ਕੋਈ ਬਿਆਨ ਨਹੀਂ ਦਿੱਤਾ ਹੈ। ਏ. ਐੱਸ. ਪੀ. ਵਿਨੋਦ ਕੁਮਾਰ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਨੇ ਪਿੰਡ ਅਤੇ ਆਸਪਾਸ ਦੇ ਲੋਕਾਂ ਨਾਲ ਗੱਲਬਾਤ ਅਤੇ ਪੁੱਛਗਿਛ ਦੇ ਆਧਾਰ 'ਤੇ ਦੋ ਟੀਮਾਂ ਦਾ ਗਠਨ ਕਰਕੇ ਕੁੱਝ ਸ਼ੱਕੀ ਲੋਕਾਂ ਨੂੰ ਦਬੋਚਣ ਦੀ ਕਾਰਵਾਈ ਅਰੰਭ ਦਿੱਤਾ ਹੈ। ਵਾਰਦਾਤ ਦਾ ਆਧਾਰ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ।

ਇਹ ਵੀ ਪੜ੍ਹੋ : ਫਰੀਦਕੋਟ : ਗੁਰੂਗ੍ਰਾਮ ਤੋਂ ਆਇਆ ਵਿਅਕਤੀ ਨਿਕਲਿਆ ਕੋਰੋਨਾ ਪਾਜ਼ੇਟਿਵ


Gurminder Singh

Content Editor

Related News