ਨੌਜਵਾਨ ਤੋਂ ਤੰਗ ਆਈ 19 ਸਾਲਾ ਕੁੜੀ ਨੇ ਕੀਤੀ ਖੁਦਕੁਸ਼ੀ
Sunday, Mar 17, 2019 - 05:12 PM (IST)
ਬਨੂੰੜ (ਗੁਰਪਾਲ) : ਬਨੂੰੜ ਨੇੜਲੇ ਪਿੰਡ ਨੰਗਲ ਸਲੇਮਪੁਰ 'ਚ 19 ਸਾਲਾ ਨੌਜਵਾਨ ਲੜਕੀ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐੱਸ. ਆਈ. ਬਲਕਾਰ ਸਿੰਘ ਨੇ ਦੱਸਿਆ ਕਿ ਪਿੰਡ ਨੰਗਲ ਸਲੇਮਪੁਰ ਦੇ ਵਸਨੀਕ ਪਿੰ੍ਰਸ ਕੁਮਾਰ ਨੇ ਥਾਣਾ ਬਨੂੰੜ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਲੜਕੀ ਨੂੰ ਪਿੰਡ ਤੇ ਥਾਣਾ ਗੰਢਿਆਂਖੇੜੀ ਦਾ ਵਸਨੀਕ ਗੁਰਮੀਤ ਸਿੰਘ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਵਿਆਹ ਨਾ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ, ਜਿਸ ਤੋਂ ਉਹ ਪ੍ਰੇਸ਼ਾਨ ਰਹਿੰਦੀ ਸੀ।
ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸਨੇ ਬੀਤੇ ਦਿਨੀਂ ਕੋਈ ਜ਼ਹਿਰੀਲੀ ਵਸਤੂ ਖਾ ਲਈ, ਜਿਸ ਕਾਰਨ ਉਸਦੀ ਹਾਲਤ ਖਰਾਬ ਹੋ ਗਈ ਤੇ ਉਸਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ 'ਤੇ ਨੌਜਵਾਨ ਸੁਖਦੀਪ ਸਿੰਘ, ਉਸਦੇ ਪਿਤਾ ਗੁਰਮੀਤ ਸਿੰਘ ਤੇ ਮਾਤਾ ਖਿਲਾਫ਼ ਧਾਰਾ 306, 34 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।