ਚਾਈਨਾ ਡੋਰ ਦਾ ਕਹਿਰ, ਨੌਜਵਾਨ ਦਾ ਮੁੰਹ ਤੇ ਬੱਚੇ ਦਾ ਪੈਰ ਚੀਰਿਆ

Monday, Feb 03, 2020 - 08:43 AM (IST)

ਚਾਈਨਾ ਡੋਰ ਦਾ ਕਹਿਰ, ਨੌਜਵਾਨ ਦਾ ਮੁੰਹ ਤੇ ਬੱਚੇ ਦਾ ਪੈਰ ਚੀਰਿਆ

ਰੂਪਨਗਰ (ਸੈਣੀ) : ਸੂਬੇ 'ਚ ਚਾਈਨਾ ਡੋਰ ਨਾਲ ਹੋ ਰਹੇ ਹਾਦਸੇ  ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਤਾਜ਼ਾ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬੱਚੇ ਦਾ ਪੈਰ ਚਾਈਨਾ ਡੋਰ ਨਾਲ ਕੱਟਿਆ ਗਿਆ ਅਤੇ ਇਸ ਦੇ ਨਾਲ ਹੀ ਹਸਪਤਾਲ 'ਚ ਇਕ ਹੋਰ ਵਿਅਕਤੀ ਦੇ ਮੂੰਹ ਅਤੇ ਧੌਣ 'ਤੇ ਚਾਈਨਾ ਡੋਰ ਫਿਰਨ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀਂ ਸੀ। ਰਾਹਗੀਰਾਂ ਵਲੋਂ ਉਕਤ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੇ ਮੂੰਹ ਅਤੇ ਧੌਣ 'ਤੇ 50-60 ਦੇ ਕਰੀਬ ਟਾਂਕੇ ਗਾਏ ਗਏ ਹਨ।

ਵਿਅਕਤੀ ਦੀ ਪਛਾਣ ਸੰਨੀ ਚੌਧਰੀ ਵਜੋਂ ਕੀਤੀ ਗਈ ਹੈ, ਜੋ ਕਿ ਆਈ. ਟੀ. 'ਚ ਨੌਕਰੀ ਕਰਦਾ ਹੈ ਅਤੇ ਨੌਕਰੀ ਦੇ ਦੂਜੇ ਹੀ ਦਿਨ ਉਹ ਚਾਈਨਾ ਡੋਰ ਦੀ ਲਪੇਟ 'ਚ ਆ ਗਿਆ। ਜ਼ਿਕਰਯੋਗ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਚਾਈਨਾ ਡੋਰ ਵੇਚਣ ਵਾਲਿਆਂ ਤੇ ਇਸ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਤਾਂ ਕਰ ਰਹੇ ਪਰ ਇਸ ਦੇ ਬਾਵਜੂਦ ਚਾਈਨਾ ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ ਅਤੇ ਸਬੂਤ ਵਜੋਂ ਵਾਪਰ ਰਹੇ ਇਹ ਹਾਦਸੇ ਸਰਕਾਰ ਤੇ ਪ੍ਰਸ਼ਾਸਨ ਦੀਆਂ ਕਾਰਵਾਈਆਂ 'ਤੇ ਸਵਾਲ ਖੜ੍ਹੇ ਕਰ ਰਹੇ ਹਨ।


author

Babita

Content Editor

Related News