ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ

Thursday, Jun 03, 2021 - 03:38 PM (IST)

ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ

ਗੜਸ਼ੰਕਰ (ਸ਼ੋਰੀ) : ਇਥੋਂ ਦੇ ਪਿੰਡ ਦੇਨੋਵਾਲ ਖੁਰਦ ਦੇ ਨਜ਼ਦੀਕ ਤੋਂ ਇਕ ਨੌਜਵਾਨ ਦੀ ਅੱਜ ਮ੍ਰਿਤਕ ਦੇਹ ਮਿਲਣ ਦਾ ਸਮਾਚਾਰ ਹੈ। ਗੜਸ਼ੰਕਰ ਨਵਾਂਸ਼ਹਿਰ ਰੋਡ ’ਤੇ ਪਿੰਡ ਦੇਨੋਵਾਲ ਖੁਰਦ ਦੇ ਸ਼ਰਾਬ ਦੇ ਠੇਕੇ ਦੇ ਨਜ਼ਦੀਕ ਤੋਂ ਮਿਲੀ ਇਸ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਸੀ। ਮੌਕੇ ’ਤੇ ਗੜਸ਼ੰਕਰ ਪੁਲਸ ਤੋਂ ਏ. ਐੱਸ. ਆਈ. ਰਾਕੇਸ਼ ਕੁਮਾਰ ਪੁਲਸ ਪਾਰਟੀ ਸਮੇਤ ਪਹੁੰਚੇ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਕੋਲੋ ਇਕ ਸਰਿਜ਼ ਅਤੇ ਇਕ ਫੋਨ ਬਰਾਮਦ ਹੋਇਆ ਹੈ ਜਿਸ ਤੋਂ ਉਸ ਦੀ ਪਛਾਣ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ। ਮ੍ਰਿਤਕ ਦੀ ਉਮਰ ਕਰੀਬ 35 ਸਾਲ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਰਨਾ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨੀ ਪ੍ਰਕਿਰਿਆ ਤੇਜ਼ ਕਰਨ ਦੀ ਕੀਤੀ ਮੰਗ

PunjabKesari

ਉਸ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਗੜਸ਼ੰਕਰ ਵਿਚ ਸ਼ਨਾਖ਼ਤ ਲਈ ਰੱਖ ਦਿੱਤਾ ਗਿਆ ਹੈ। ਗੱਲਬਾਤ ਦੌਰਾਨ ਗੜਸ਼ੰਕਰ ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਕੋਲੋ ਇਕ ਸਰਿਜ਼ ਸੀ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਨਸ਼ੇ ਦੀ ਓਵਰਡੋਜ਼ ਕਾਰਨ ਉਕਤ ਨੌਜਵਾਨ ਦੀ ਜਾਨ ਚਲੀ ਗਈ ਹੈ।

ਇਹ ਵੀ ਪੜ੍ਹੋ : ਦਿੱਲੀ ਵਿਖੇ ਨੌਕਰੀ ਕਰਦੇ ਸਾਬਕਾ ਫੌਜੀ ਦੀ ਸ਼ੱਕੀ ਹਾਲਾਤ 'ਚ ਮੌਤ, ਵਾਇਰਲ ਆਡੀਓ ਨੇ ਖੜ੍ਹੇ ਕੀਤੇ ਸਵਾਲ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


 


author

Anuradha

Content Editor

Related News