ਖਿਡਾਰੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਖੇਡਣ: ਭੱਟੀ
Sunday, Feb 11, 2018 - 06:03 PM (IST)

ਬੁਢਲਾਡਾ(ਮਨਜੀਤ)— ਨੌਜਵਾਨ ਟੂਰਨਾਮੈਂਟ ਪ੍ਰਬੰਧਕ ਕਮੇਟੀ ਪਿੰਡ ਗੁਰਨੇ ਕਲਾਂ ਵੱਲੋਂ ਸਮੂਹ ਨਗਰ ਦੇ ਸਹਿਯੋਗ ਨਾਲ 6ਵਾਂ ਤਿੰਨ ਰੋਜਾ ਕਬੱਡੀ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਦੇ ਗਰਾਊਂਡ ਵਿਖੇ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸੀਨੀਅਰੀ ਕਾਂਗਰਸੀ ਨੇਤਾ ਸੁਖਦੇਵ ਸਿੰਘ ਭੱਟੀ ਆਈ. ਪੀ. ਐੱਸ (ਰਿਟ:) ਨੇ ਕੀਤਾ। ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੜ੍ਹਾਈ ਦੇ ਨਾਲ-ਨਾਲ ਆਪਣੇ ਮਨ ਪਸੰਦ ਦੀਆਂ ਖੇਡਾਂ ਖੇਡਣ ਅਤੇ ਸਮਾਜਿਕ ਬੁਰਾਈਆਂ ਖਿਲਾਫ ਪਿੰਡ-ਪਿੰਡ ਮੁੰਹਿਮ ਵਿੱਢਣ ਅਤੇ ਪਿੰਡਾਂ 'ਚ ਕਬੱਡੀ ਟੂਰਨਾਮੈਂਟਾਂ ਕਰਵਾਉਣਾ ਇਕ ਸਲਾਘਾਯੋਗ ਕਦਮ ਹੈ। ਇਸ ਮੌਕੇ ਬਲਵੀਰ ਸਿੰਘ ਔਲਖ, ਲਖਵਿੰਦਰ ਸਿੰਘ ਔਲਖ, ਗੁਰਧਿਆਨ ਸਿੰਘ ਧਿਆਨੀ, ਗੁਰਪਿਆਰ ਸਿੰਘ, ਬਲਕਾਰ ਸਿੰਘ ਬੋਗੜ, ਸੋਮਾ ਸਿੰਘ, ਜਤਿੰਦਰ ਸਿੰਘ, ਗੁਰਦੀਪ ਸਿੰਘ, ਗਗਨਦੀਪ ਸਿੰਘ, ਮਾ: ਪ੍ਰਕਾਸ਼ ਚੰਦ ਸ਼ਰਮਾ, ਸੁੱਖੀ ਜੋਈਆਂ ਵੀ ਮੌਜੂਦ ਸਨ।