ਜਪਾਨ ਤੋਂ ਪਰਤੀ ਇਕਲੌਤੇ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
Friday, Apr 08, 2022 - 05:36 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਪਿਛਲੇ ਮਹੀਨੇ ਜਪਾਨ ਦੇ ਸ਼ਹਿਰ ਉਸਾਕਾ ਵਿਚ ਅਚਾਨਕ ਮੌਤ ਦਾ ਸ਼ਿਕਾਰ ਹੋਏ ਬਿਜਲੀ ਘਰ ਟਾਂਡਾ ਵਾਸੀ ਨੌਜਵਾਨ ਦਾ ਅੱਜ ਦਾਰਾਪੁਰ ਸ਼ਮਸ਼ਾਨਘਾਟ ਵਿਚ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਉੱਚ ਸਿੱਖਿਆ ਲਈ ਜਪਾਨ ਗਏ ਹਰਵਿੰਦਰ ਸਿੰਘ ਉਰਫ਼ ਪੁਨੀਤ ਭਾਟੀਆ ਪੁੱਤਰ ਸੁਰਿੰਦਰ ਭਾਟੀਆ ਦੀ ਮ੍ਰਿਤਕ ਦੇਹ ਬੀਤੀ ਰਾਤ ਜਪਾਨ ਤੋਂ ਵਾਪਸ ਲਿਆਂਦੀ ਗਈ ਸੀ। ਜਿਸ ਨੌਜਵਾਨ ਨੂੰ ਲੈ ਕੇ ਮਾਤਾ ਪਿਤਾ ਅਤੇ ਉਸਦੀਆਂ ਦੋ ਭੈਣਾਂ ਨੇ ਕਈ ਸੁਫ਼ਨੇ ਸਜਾਏ ਸਨ, ਉਸ ਦੀ ਲਾਸ਼ ਦੇਖ ਸਮਝੋ ਉਨ੍ਹਾਂ ਦੀ ਦੁਨੀਆ ਹੀ ਉੱਜੜ ਗਈ ਹੋਵੇ। ਪਰਿਵਾਰ ਦੇ ਨਾਲ-ਨਾਲ ਸ਼ਮਸ਼ਾਨ ਘਾਟ ਵਿਚ ਮੌਜੂਦ ਹਰੇਕ ਸ਼ਖ਼ਸ ਸਦਮੇ ਵਿਚ ਸੀ। ਇਸ ਮੌਕੇ ਪਰਿਵਾਰ ਰਿਸ਼ਤੇਦਾਰਾਂ ਦੇ ਨਾਲ-ਨਾਲ ਹੋਰਨਾਂ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ਵਿਚ ਹਰਵਿੰਦਰ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਕਾਠਗੜ੍ਹ ਵਿਖੇ ਮਾਂ ਦੀ ਮੌਤ ਤੋਂ ਬਾਅਦ ਨਵਜੰਮੇ ਬੱਚੇ ਨੇ ਵੀ ਤੋੜਿਆ ਦਮ
ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਉਰਫ਼ ਪੁਨੀਤ ਭਾਟੀਆ ਪੁੱਤਰ ਸੁਰਿੰਦਰ ਸਿੰਘ ਭਾਟੀਆ 4 ਸਾਲ ਪਹਿਲਾਂ ਉੱਚ ਸਿਖਿਆ ਹਾਸਲ ਕਰਨ ਲਈ ਜਪਾਨ ਗਿਆ ਸੀ। ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਸ਼ਹਿਰ ਅੰਦਰ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਪਿਤਾ ਸੁਰਿੰਦਰ ਭਾਟੀਆ ਨੇ ਭਰੇ ਮਨ ਨਾਲ ਦੱਸਿਆ ਸੀ ਕਿ ਹਰਵਿੰਦਰ ਐੱਮ .ਐੱਸ. ਸੀ. ਮੈਥ ਕਰਨ ਉਪਰੰਤ ਕਰੀਬ 4 ਸਾਲ ਪਹਿਲਾਂ ਉੱਚ ਸਿਖਿਆ ਪ੍ਰਾਪਤ ਕਰਨ ਲਈ ਜਪਾਨ ਚਲਾ ਗਿਆ। ਹਰਵਿੰਦਰ ਅੱਜਕਲ੍ਹ ਜਪਾਨ ਦੇ ਉਸਾਕਾ ਸ਼ਹਿਰ ਵਿਚ ਰਹਿੰਦਾ ਸੀ। ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਅਤੇ ਉਹ ਪਾਰਟ ਟਾਈਮ ਕੰਮ ਕਰਦਾ ਸੀ।
ਇਹ ਵੀ ਪੜ੍ਹੋ: ਜਲੰਧਰ ’ਚ ਬੇਖ਼ੌਫ਼ ਲੁਟੇਰੇ, ਬੈਂਕ ’ਚ ਜਾ ਰਹੇ ਪਤੀ-ਪਤਨੀ ਤੋਂ ਲੁੱਟੀ ਲੱਖਾਂ ਦੀ ਨਕਦੀ
ਉਨ੍ਹਾਂ ਨੂੰ ਹਰਵਿੰਦਰ ਦੇ ਦੋਸਤਾਂ ਤੋਂ ਫੋਨ ਦੇ ਜ਼ਰੀਏ ਇਹ ਜਾਣਕਾਰੀ ਮਿਲੀ ਸੀ ਕਿ ਅਚਾਨਕ ਬ੍ਰੇਨ ਹੈਮਰੇਜ ਹੋਣ ਕਾਰਨ ਹਰਵਿੰਦਰ ਸਿੰਘ ਦੀ ਮੌਤ ਹੋ ਗਈ। ਹਰਵਿੰਦਰ ਉਨ੍ਹਾਂ ਦਾ ਇਕਲੌਤਾ ਲੜਕਾ ਸੀ ਅਤੇ ਕੁਝ ਦਿਨ ਬਾਅਦ ਹੀ ਉਹ ਵਾਪਸ ਭਾਰਤ ਛੁੱਟੀ ਕੱਟਣ ਆ ਰਿਹਾ ਸੀ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮੋਗਾ ਵਿਖੇ ਚਿੱਟੇ ਦੀ ਓਵਰਡੋਜ਼ ਕਾਰਨ ਸਾਬਕਾ ਪੁਲਸ ਮੁਲਾਜ਼ਮ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ