ਸ਼ਰਾਬ ਫੈਕਟਰੀ ਦੇ ਧਰਨੇ 'ਚ ਹਿੱਸਾ ਲੈਣ ਜਾ ਰਿਹਾ ਕਾਰ ਸਵਾਰ ਭੇਤਭਰੇ ਹਾਲਾਤ 'ਚ ਲਾਪਤਾ

02/07/2023 11:56:18 PM

ਜੀਰਾ (ਗੁਰਮੇਲ ਸੇਖਵਾਂ): ਆਪਣੀ ਆਈ-ਟਵੰਟੀ ਕਾਰ ’ਚ ਸ਼ਰਾਬ ਫੈਕਟਰੀ ਮਨਸੂਰਵਾਲ ਕਲਾਂ ਦੇ ਸਾਹਮਣੇ ਚੱਲ ਰਹੇ ਧਰਨੇ ’ਚ ਸ਼ਾਮਲ ਹੋਣ ਜਾ ਰਿਹਾ ਨੌਜਵਾਨ ਕਾਰ ਸਮੇਤ ਭੇਤਭਰੀ ਹਾਲਤ ’ਚ ਲਾਪਤਾ ਹੋ ਗਿਆ, ਜਿਸ ਦਾ ਅਜੇ ਤਕ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਮਾਮਲੇ ’ਚ ਪੁਲਸ ਕਈ ਪਹਿਲੂਆਂ ’ਤੇ ਕੰਮ ਕਰਦੇ ਹੋਏ ਨੌਜਵਾਨਾਂ ਦੀ ਭਾਲ ’ਚ ਲੱਗੀ ਹੋਈ ਹੈ। ਦੂਜੇ ਪਾਸੇ ਸਾਂਝੇ ਮੋਰਚੇ ਦੇ ਆਗੂ ਕੁਲਦੀਪ ਸਿੰਘ ਸਰਾਂ ਅਤੇ ਗੁਰਮੇਲ ਸਿੰਘ ਸਰਪੰਚ ਨੇ ਕਿਹਾ ਕਿ ਨੌਜਵਾਨਾਂ ਦਾ ਇਸ ਤਰ੍ਹਾਂ ਲਾਪਤਾ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਲਾਪਤਾ ਨੌਜਵਾਨ ਦਾ ਜਲਦੀ ਤੋਂ ਜਲਦੀ ਸੁਰਾਗ ਲਗਾ ਕੇ ਭਾਲ ਕਰਕੇ ਨੌਜਵਾਨ ਪਰਿਵਾਰ ਨੂੰ ਸੌਂਪਿਆ ਜਾਵੇ।

ਇਹ ਖ਼ਬਰ ਵੀ ਪੜ੍ਹੋ - ਚਾਵਾਂ ਨਾਲ ਇਕਲੌਤਾ ਪੁੱਤਰ ਭੇਜਿਆ ਸੀ ਕੈਨੇਡਾ, 26 ਦਿਨਾਂ ਬਾਅਦ ਹੀ ਆ ਗਈ ਮੰਦਭਾਗੀ ਖ਼ਬਰ

ਪ੍ਰਾਪਤ ਜਾਣਕਾਰੀ ਅਨੁਸਾਰ ਸਤਿੰਦਰਪਾਲ ਸਿੰਘ ਪੁੱਤਰ ਧੀਰਜ ਸਿੰਘ ਗਿੱਲ ਵਾਸੀ ਲਹਿਰਾ ਰੋਹੀ ਆਪਣੀ ਆਈ-20 ਕਾਰ ਕਾਰ ਨੰਬਰ ਪੀ.ਬੀ-47ਐੱਫ-2971 ’ਚ ਸਵਾਰ ਹੋ ਕੇ ਸ਼ਰਾਬ ਫੈਕਟਰੀ ’ਚ ਚੱਲ ਰਹੇ ਪ੍ਰਦਰਸ਼ਨ ’ਚ ਹਿੱਸਾ ਲੈਣ ਗਿਆ ਸੀ, ਜੋ 6 ਫਰਵਰੀ ਨੂੰ ਸ਼ਾਮ 7.30 ਵਜੇ ਦੇ ਕਰੀਬ ਮਨਸੂਰਵਾਲ ਕਲਾਂ ਤੋਂ ਭੇਤਭਰੇ ਹਾਲਾਤ ਵਿਚ ਕਾਰ ਸਮੇਤ ਲਾਪਤਾ ਹੋ ਗਿਆ ਅਤੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਤੇਜ਼ ਰਫ਼ਤਾਰ ਕਾਰ ਨੇ ਦਿਵਿਆਂਗ ਵਿਅਕਤੀ ਨੂੰ ਮਾਰੀ ਟੱਕਰ, ਹਸਪਤਾਲ 'ਚ ਤੋੜਿਆ ਦਮ

ਕੀ ਕਹਿੰਦੇ ਹਨ ਡੀ.ਐੱਸ.ਪੀ. ਜ਼ੀਰਾ ਪਲਵਿੰਦਰ ਸਿੰਘ ਸੰਧੂ

ਲਾਪਤਾ ਹੋਏ ਨੌਜਵਾਨ ਬਾਰੇ ਜਦੋਂ ਜੀਰਾ ਦੇ ਡੀ.ਐੱਸ.ਪੀ. ਪਲਵਿੰਦਰ ਸਿੰਘ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਕਈ ਪਹਿਲੂਆਂ ’ਤੇ ਕੰਮ ਕਰ ਰਹੀ ਹੈ ਅਤੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨੌਜਵਾਨਾਂ ਦੇ ਮੋਬਾਈਲ ਦੀ ਲੋਕੇਸ਼ਨ ਚੈੱਕ ਕੀਤੀ ਗਈ ਸੀ, ਜੋ ਮੋਗਾ ਵਿਚ ਮੋਬਾਇਲ ਫੋਨ ਬੰਦ ਹੋਣ ਦੀ ਆਈ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਪੁਲਸ ਪਾਰਟੀਆਂ ਨੌਜਵਾਨਾਂ ਦੀ ਭਾਲ ਲਈ ਕੰਮ ਕਰ ਰਹੀਆਂ ਹਨ, ਜਲਦੀ ਹੀ ਸਤਿੰਦਰਪਾਲ ਦਾ ਪਤਾ ਲਗਾ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News