ਸੰਗਰੂਰ : ਦਿਲ ਦਾ ਦੌਰਾ ਪੈਣ ਕਰਕੇ ਨਿਊਜ਼ੀਲੈਂਡ 'ਚ ਨੌਜਵਾਨ ਦੀ ਮੌਤ
Friday, Apr 10, 2020 - 05:24 PM (IST)
ਭਵਾਨੀਗੜ੍ਹ (ਅੱਤਰੀ) : ਇੱਥੋਂ ਦੇ ਨੇੜਲੇ ਪਿੰਡ ਬਖੋਪੀਰ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਦੇ ਇਕਲੌਤੇ ਪੁੱਤਰ ਲਖਵੀਰ ਸਿੰਘ ਲੱਕੀ ਦੰਦੀਵਾਲ ਦੀ ਨਿਊਜੀਲੈਂਡ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਭਾਵੁਕ ਹੋ ਕੇ ਦੱਸਿਆ ਕਿ ਉਸ ਦਾ ਪੁੱਤਰ ਲਖਵਿੰਦਰ ਸਿੰਘ 2012 'ਚ ਨਿਊਜ਼ੀਲੈਂਡ ਸਟੱਡੀ ਵੀਜ਼ੇ 'ਤੇ ਗਿਆ ਸੀ। ਬੀਤੇ ਕੱਲ ਅਚਾਨਕ ਚੱਕਰ ਆਉਣ ਕਰਕੇ ਉਹ ਡਿੱਗ ਪਿਆ, ਜਿਸ ਨੂੰ ਹਸਪਤਾਲ 'ਚ ਲਿਜਾਇਆ ਗਿਆ ਪਰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਪੰਜਾਬ 'ਚ ਲਿਆਉਣ ਦੀ ਮੰਗ ਕੀਤੀ ।
ਇਹ ਵੀ ਪੜ੍ਹੋ ► ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ, ਕੋਰੋਨਾ ਕਾਰਨ ਮ੍ਰਿਤਕ ਦੇਹ ਭਾਰਤ ਲਿਆਉਣ 'ਚ ਪਿਆ ਅੜਿੱਕਾ
ਕੈਨੇਡਾ 'ਚ ਵੀ ਪੰਜਾਬੀ ਨੌਜਵਾਨ ਦੀ ਮੌਤ
ਬੀਤੇ ਦਿਨ ਕੈਨੇਡਾ ਦੇ ਸਰੀ ਸ਼ਹਿਰ ਵਿਚ ਇਕ 23 ਸਾਲ ਦੇ ਰਮਨਜੀਤ ਸਿੰਘ ਪੁੱਤਰ ਟਹਿਲ ਸਿੰਘ ਦੀ ਕਥਿਤ ਤੌਰ 'ਤੇ ਮੌਤ ਹੋ ਗਈ। ਰਮਨਜੀਤ ਸਿੰਘ ਨੂੰ ਸਾਹ ਲੈਣ 'ਚ ਤਕਲੀਫ਼ ਕਾਰਨ 3 ਅਪ੍ਰੈਲ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਬਰੇਨ ਡੈੱਡ ਕਰਾਰ ਦੇ ਦਿਤਾ। ਫਿਰ 6 ਅਪ੍ਰੈਲ ਨੂੰ ਉਸ ਦੇ ਦਿਲ ਦੀ ਧੜਕਣ ਵੀ ਰੁਕ ਗਈ ਅਤੇ ਵੈਂਟੀਲੇਟਰ ਹਟਾ ਦਿੱਤਾ ਗਿਆ। ਰਮਨਜੀਤ ਸਿੰਘ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ ਅਤੇ ਕੈਨੇਡਾ ਵਿਚ ਉਸ ਦਾ ਕੋਈ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਵੀ ਮੌਜੂਦ ਨਹੀਂ ਹੈ।
ਇਹ ਵੀ ਪੜ੍ਹੋ ► ਕੋਰੋਨਾ 'ਤੇ ਕੈਪਟਨ ਦਾ ਵੱਡਾ ਬਿਆਨ, ਜੁਲਾਈ-ਅਗਸਤ 'ਚ ਕੋਵਿਡ-19 ਪੀਕ 'ਤੇ ਹੋਵੇਗਾ ► ਲੁਧਿਆਣਾ : ਕੋਰੋਨਾ ਪਾਜ਼ੇਟਿਵ ਮੁਲਜ਼ਮ ਕਿਵੇਂ ਆਇਆ ਕੋਰੋਨਾ ਦੀ ਲਪੇਟ ''ਚ ► ਕੋਰੋਨਾ ਵਾਇਰਸ : ਆਖਰ ਮੌਤ ਤੋਂ ਬਾਅਦ ਸਸਕਾਰ ਦਾ ਡਰ ਕਿਉਂ?