ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Friday, Aug 23, 2019 - 07:09 PM (IST)

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਪੱਟੀ,(ਪਾਠਕ): ਸ਼ਹਿਰ ਦੇ ਇਕ ਹੋਰ ਨੌਜਵਾਨ ਦੀ ਅੱਜ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਅੱਜ ਪੱਟੀ ਦੇ ਗੁਰਸਾਹਿਬ ਸਿੰਘ ਪੁੱਤਰ ਜਗਤਾਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਲੈਣ ਕਰ ਕੇ ਮੌਤ ਹੋ ਗਈ। ਹੁਣ ਤੱਕ ਪੱਟੀ ਵਿਚ ਨਸ਼ੇ ਕਰਨ ਕਰ ਕੇ ਸੈਂਕੜੇ ਨੌਜਵਾਨ ਮੌਤ ਦਾ ਗਰਾਸ ਬਣ ਚੁੱਕੇ ਹਨ ਪਰ ਸਰਕਾਰੀ ਰਿਕਾਰਡ ਵਿਚ ਤੁਹਾਨੂੰ ਇਹ ਅੰਕੜੇ ਨਹੀਂ ਮਿਲਣਗੇ ਕਿਉਂਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਸਮਾਜ 'ਚ ਬਦਨਾਮੀ ਤੋਂ ਬਚਣ ਲਈ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕਰਵਾਉਂਦੇ ਅਤੇ ਮੌਤ ਦਾ ਕਾਰਣ ਦਿਲ ਦਾ ਫੇਲ ਹੋਣਾ ਨਗਰ–ਕੌਂਸਲ ਵਿਚ ਦਰਜ ਕਰਵਾ ਦਿੰਦੇ ਹਨ। ਪੁਲਸ ਕੋਲ ਜਦ ਰਿਪੋਰਟ ਪੁੱਜਦੀ ਹੈ ਤਾਂ ਉਹ ਕਾਗਜ਼ ਕਾਰਵਾਈ ਕਰਨੀ ਸ਼ੁਰੂ ਕਰਦੇ ਹਨ ਤਾਂ ਉਸ ਵੇਲੇ ਘਰ ਵਾਲੇ ਸਾਫ ਇਨਕਾਰ ਕਰ ਦਿੰਦੇ ਹਨ। ਇਸ ਕਰ ਕੇ ਨਸ਼ਿਆਂ ਕਰ ਕੇ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਦਾ ਸਹੀ ਅੰਕੜਾ ਸਰਕਾਰੀ ਰਿਕਾਰਡ ਵਿਚ ਦਰਜ ਨਹੀਂ ਹੁੰਦਾ।


Related News