ਨੌਜਵਾਨ ਨੇ ਮਾਂ ਸਮੇਤ ਪਰਿਵਾਰ ਦੇ 3 ਮੈਂਬਰਾਂ ’ਤੇ ਚੜ੍ਹਾਈ ਕਾਰ, ਚਚੇਰੇ ਭਰਾ ਦੀ ਮੌਤ, ਮਾਂ ਦੀ ਹਾਲਤ ਗੰਭੀਰ

Friday, Feb 03, 2023 - 12:55 AM (IST)

ਨੌਜਵਾਨ ਨੇ ਮਾਂ ਸਮੇਤ ਪਰਿਵਾਰ ਦੇ 3 ਮੈਂਬਰਾਂ ’ਤੇ ਚੜ੍ਹਾਈ ਕਾਰ, ਚਚੇਰੇ ਭਰਾ ਦੀ ਮੌਤ, ਮਾਂ ਦੀ ਹਾਲਤ ਗੰਭੀਰ

ਮੋਹਾਲੀ (ਪਰਦੀਪ) : ਮੋਹਾਲੀ ਦੇ ਪਿੰਡ ਮਨੌਲੀ ’ਚ ਇਕ ਨੌਜਵਾਨ ਨੇ ਗੁੱਸੇ ’ਚ ਆ ਕੇ ਆਪਣੇ ਹੀ ਪਰਿਵਾਰ ਦੇ 3 ਮੈਂਬਰਾਂ ’ਤੇ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਮੁਲਜ਼ਮ ਦੇ ਚਚੇਰੇ ਭਰਾ ਰਣਜੀਤ ਸਿੰਘ (40) ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮੁਲਜ਼ਮ ਦੀ ਪਛਾਣ ਦਵਿੰਦਰ (27) ਵਾਸੀ ਪਿੰਡ ਮਨੌਲੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਉਹ ਫਰਾਰ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ਼੍ਰੇਣੀਆਂ ਨੂੰ ਕਰਜ਼ਾ ਦੇਣ ਲਈ ਇਕ ਕਰੋੜ ਦੀ ਰਾਸ਼ੀ ਜਾਰੀ : ਡਾ. ਬਲਜੀਤ ਕੌਰ

ਬਲਜੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਪਰਿਵਾਰ ਚਾਚੇ-ਤਾਏ ਦੇ ਪਰਿਵਾਰ ਨਾਲ ਸਾਂਝਾ ਰਹਿੰਦਾ ਹੈ। ਉਸ ਦਾ ਚਾਚੇ ਦੇ ਲੜਕੇ ਦਵਿੰਦਰ ਨਾਲ ਪਰਿਵਾਰਕ ਝਗੜਾ ਰਹਿੰਦਾ ਸੀ। ਉਹ ਗੁੱਸੇ ’ਚ ਆ ਗਿਆ ਅਤੇ ਆਪਣੀ ਰੇਂਜ ਰੋਵਰ ਕਾਰ ਲੈ ਕੇ ਘਰੋਂ ਨਿਕਲਣ ਲੱਗਾ ਤਾਂ ਇਹ ਦੇਖ ਉਸ ਦੇ ਭਰਾ ਰਣਜੀਤ ਸਿੰਘ, ਚਾਚੇ ਜਰਨੈਲ ਸਿੰਘ ਤੇ ਦਵਿੰਦਰ ਦੀ ਮਾਤਾ ਮਨਜੀਤ ਕੌਰ (ਮਾਸੀ) ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਡਰਾਉਣ ਲਈ ਉਸ ਨੇ ਤੇਜ਼ੀ ਨਾਲ ਕਾਰ ਉਨ੍ਹਾਂ ਵੱਲ ਮੋੜ ਦਿੱਤੀ।

ਇਹ ਵੀ ਪੜ੍ਹੋ : ਕਿਸਾਨ ਦਾ ਕਰਜ਼ਾ ਵਾਪਸ ਲੈਣ ਤੋਂ ਇਨਕਾਰ ਕਰਨ 'ਤੇ ਕਿਸਾਨਾਂ ਨੇ ਘੇਰਿਆ ਬੈਂਕ

ਕਾਰ ਦੀ ਲਪੇਟ ’ਚ ਰਣਜੀਤ ਜ਼ਮੀਨ ’ਤੇ ਡਿੱਗ ਗਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਉਹ ਤਿੰਨਾਂ ਨੂੰ ਇਲਾਜ ਲਈ ਮੋਹਾਲੀ ਦੇ ਫੇਜ਼-8 ਸਥਿਤ ਇਕ ਨਿੱਜੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਰਣਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਮੁਲਜ਼ਮ ਦੀ ਮਾਂ ਗੰਭੀਰ ਜ਼ਖ਼ਮੀ ਹੈ, ਜੋ ਇਕ ਨਿੱਜੀ ਹਸਪਤਾਲ ਦੇ ਆਈ. ਸੀ. ਯੂ. ਵਿੱਚ ਜ਼ੇਰੇ ਇਲਾਜ ਹੈ। ਉਸ ਦੇ ਚਾਚਾ ਜਰਨੈਲ ਸਿੰਘ ਦੀ ਹਾਲਤ ਠੀਕ ਹੈ। ਉਸ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News