ਭੁਲੱਥ ਦੇ ਨੌਜਵਾਨ ਦੀ ਪੈਰਿਸ ''ਚ ਮੌਤ

Friday, Jun 21, 2019 - 06:27 PM (IST)

ਭੁਲੱਥ ਦੇ ਨੌਜਵਾਨ ਦੀ ਪੈਰਿਸ ''ਚ ਮੌਤ

ਭੁਲੱਥ (ਰਜਿੰਦਰ) : ਭੁਲੱਥ ਦੇ ਨੌਜਵਾਨ ਦੀ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਮੌਤ ਦਾ ਕਾਰਨ ਨੌਜਵਾਨ ਨੂੰ ਸੁੱਤੇ ਪਏ ਨੂੰ ਅਟੈਕ ਆਉਣਾ ਦੱਸਿਆ ਜਾ ਰਿਹਾ ਹੈ। ਇਸ ਖਬਰ ਤੋਂ ਬਾਅਦ ਭੁਲੱਥ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮਿੱਲੀ ਜਾਣਕਾਰੀ ਅਨੁਸਾਰ ਵਿਦੇਸ਼ ਵਿਚ ਸੈਟਲ ਹੋ ਕੇ ਕਮਾਈ ਕਰਨ ਦੇ ਸੁਨਹਿਰੀ ਸੁਪਨੇ ਸਜਾ ਕੇ ਭੁਲੱਥ ਦਾ ਨੌਜਵਾਨ ਇਮੈਨੂੰਅਲ ਪਾਲ ਪੁੱਤਰ ਚੰਦ ਪਾਲ ਲਗਭਗ 4 ਸਾਲ ਪਹਿਲਾਂ ਫਰਾਂਸ ਗਿਆ ਸੀ। ਜਿਥੇ ਉਹ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਰਹਿ ਰਿਹਾ ਸੀ। ਪੈਰਿਸ ਦੇ ਸਮੇਂ ਅਨੁਸਾਰ ਮੰਗਲਵਾਰ ਦੀ ਰਾਤ 12 ਵਜੇ ਇਮੈਨੂੰਅਲ ਸੌਂ ਗਿਆ ਅਤੇ ਬੁੱਧਵਾਰ ਦੀ ਸਵੇਰ ਉੱਠਿਆ ਹੀ ਨਹੀਂ ਜਦੋਂ ਉਸ ਦਾ ਚੈਕਅੱਪ ਕਰਵਾਇਆ ਗਿਆ ਤੇ ਉਹ ਮ੍ਰਿਤਕ ਪਾਇਆ ਗਿਆ। 

ਇਮੈਨੂੰਅਲ ਦੀ ਮੌਤ ਦਾ ਕਾਰਨ ਸਾਈਲੈਂਟ ਅਟੈਕ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਮੈਨੂੰਅਲ ਦੀਆਂ ਦੋ ਭੈਣਾ ਜੋ ਵਿਆਹੁਤਾ ਹਨ ਤੇ ਉਹ ਘਰ ਵਿਚ ਇਕਲੌਤਾ ਪੁੱਤਰ ਸੀ, ਜੋ ਅਜੇ ਕੁਆਰਾ ਸੀ ਤੇ ਵਿਦੇਸ਼ ਚਲਾ ਗਿਆ ਸੀ। ਜਦਕਿ ਉਸ ਦੇ ਮਾਤਾ-ਪਿਤਾ ਭੁਲੱਥ ਵਿਚ ਹੀ ਰਹਿੰਦੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਇਮੈਨੂੰਅਲ ਪੈਰਿਸ ਵਿਚ ਹਾਲੇ ਕੱਚੇ ਤੌਰ 'ਤੇ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਮੈਨੂੰਅਲ ਦੀ ਮ੍ਰਿਤਕ ਦੇਹ ਕਰੀਬ ਇਕ ਹਫਤੇ ਤੱਕ ਭਾਰਤ ਪਹੁੰਚ ਜਾਵੇਗੀ।


author

Gurminder Singh

Content Editor

Related News