ਫ਼ਸਲ ਵੇਚ ਕੇ ਆ ਰਹੇ ਕਿਸਾਨ ਦੀ ਸੜਕ ਹਾਦਸੇ 'ਚ ਮੌਤ

Thursday, Oct 10, 2024 - 02:39 PM (IST)

ਫ਼ਸਲ ਵੇਚ ਕੇ ਆ ਰਹੇ ਕਿਸਾਨ ਦੀ ਸੜਕ ਹਾਦਸੇ 'ਚ ਮੌਤ

ਚਮਿਆਰੀ (ਸੰਧੂ) - ਅੰਮ੍ਰਿਤਸਰ ਮੰਡੀ ਵਿਖੇ ਝੋਨਾ ਵੇਚ ਕੇ ਵਾਪਸ ਘਰ ਆ ਰਹੇ ਕਿਸਾਨ ਦੀ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਹੇਠਾਂ ਆਉਣ ਨਾਲ ਦੁਖਦਾਈ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 41 ਸਾਲਾ ਕਿਸਾਨ ਰਾਣਾ ਪ੍ਰਤਾਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਲੰਗੋਮਾਹਲ ਆਪਣੇ ਟਰੈਕਟਰ-ਟਰਾਲੀ 'ਤੇ ਅੰਮ੍ਰਿਤਸਰ ਦਾਣਾ ਮੰਡੀ ਵਿਖੇ ਝੋਨਾ ਵੇਚ ਕੇ ਵਾਪਸ ਆਪਣੇ ਪਿੰਡ ਲੰਗੋਮਾਹਲ ਆ ਰਿਹਾ ਸੀ ਕਿ ਅਜਨਾਲਾ- ਫਤਿਹਗੜ੍ਹ ਚੂੜੀਆਂ ਮੁੱਖ ਮਾਰਗ 'ਤੇ ਕਸਬਾ ਚਮਿਆਰੀ ਨਜ਼ਦੀਕ ਪੈਂਦੇ ਨਿਕਾਸੀ ਨਾਲੇ ਦੇ ਪੁੱਲ ਕੋਲ ਅਚਾਨਕ ਉਸਦੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਟਰੈਕਟਰ ਸਮੇਤ ਸੜਕ ਤੋਂ ਹੇਠਾਂ ਡੂੰਘੀ ਖੱਡ ਵਿੱਚ ਜਾ ਡਿੱਗਾ।

ਇਹ ਵੀ ਪੜ੍ਹੋ- ਹਵਸ 'ਚ ਅੰਨ੍ਹੇ ਵਿਅਕਤੀ ਨੇ 6 ਸਾਲਾ ਬੱਚੀ ਨੂੰ ਬਣਾਇਆ ਸ਼ਿਕਾਰ, ਖੂਨ 'ਚ ਲੱਥਪੱਥ ਵੇਖ ਪਰਿਵਾਰ ਦੇ ਉੱਡੇ ਹੋਸ਼

ਜਿਸ ਕਾਰਨ ਟਰੈਕਟਰ- ਟਰਾਲੀ ਦੇ ਟਾਇਰ ਹੇਠਾਂ ਆਉਣ ਕਾਰਨ ਉਕਤ ਕਿਸਾਨ ਰਾਣਾ ਪ੍ਰਤਾਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੰਬੰਧਿਤ ਪੁਲਸ ਚੌਂਕੀ ਚਮਿਆਰੀ ਨੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਅਣਖ ਖਾਤਰ ਕੀਤੀ ਵੱਡੀ ਵਾਰਦਾਤ, ਭਰਾ ਨੇ ਭੈਣ ਤੇ ਪ੍ਰੇਮੀ ਦਾ ਕਰ 'ਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News