ਘਰੋਂ ਕੰਮ 'ਤੇ ਗਏ ਨੌਜਵਾਨ ਦੀ ਸ਼ਮਸ਼ਾਨ ਘਾਟ 'ਚੋਂ ਮਿਲੀ ਲਾਸ਼, ਦੇਖ ਉੱਡੇ ਹੋਸ਼

Tuesday, Jun 27, 2023 - 11:48 AM (IST)

ਘਰੋਂ ਕੰਮ 'ਤੇ ਗਏ ਨੌਜਵਾਨ ਦੀ ਸ਼ਮਸ਼ਾਨ ਘਾਟ 'ਚੋਂ ਮਿਲੀ ਲਾਸ਼, ਦੇਖ ਉੱਡੇ ਹੋਸ਼

ਝਬਾਲ (ਨਰਿੰਦਰ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਪੰਡੋਰੀ ਰਣ ਸਿੰਘ ਦੇ ਸ਼ਮਸ਼ਾਨ ਘਾਟ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਮੁਤਾਬਕ ਨੌਜਵਾਨ ਕੱਲ ਸਵੇਰੇ ਦਾ ਘਰੋਂ ਕੰਮ 'ਤੇ ਗਿਆ, ਜਿਸ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਫੈਲ ਗਈ। ਜਦੋਂ ਕਿ ਥਾਣਾ ਝਬਾਲ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਜਲੰਧਰ ਸਣੇ ਪੰਜਾਬ ਦੇ 5 ਸ਼ਹਿਰਾਂ ਲਈ CM ਮਾਨ ਵੱਲੋਂ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਜੀਤ ਸਿੰਘ (23) ਦੇ ਪਿਤਾ ਗੁਰਮੇਜ ਸਿੰਘ ਵਾਸੀ ਗੋਹਲਵੜ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ  ਗੁਰਜੀਤ ਸਿੰਘ ਜੋ ਸ਼ੈਲਰ ਵਿਚ ਨੌਕਰੀ ਕਰਦਾ ਹੈ ਅਤੇ ਕੱਲ ਸਵੇਰੇ ਦਾ ਕੰਮ ਤੇ ਗਿਆ ਵਾਪਸ ਨਹੀਂ ਆਇਆ । ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਡੋਰੀ ਰਣ ਸਿੰਘ ਸ਼ਮਸ਼ਾਨ ਘਾਟ ਵਿੱਚ ਕਿਸੇ ਨੌਜਵਾਨ ਦੀ ਲਾਸ਼ ਪਈ ਹੈ ਜਦੋਂ ਉਨ੍ਹਾਂ ਜਾ ਕੇ ਵੇਖਿਆ ਤਾਂ ਮੁੰਡੇ ਉਥੇ ਮਰਿਆ ਪਿਆ ਸੀ । ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਦੇ ਸਿਰ, ਧੋਣ ਤੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਹਨ। ਨੇੜੇ ਹੀ ਮ੍ਰਿਤਕ ਗੁਰਜੀਤ ਸਿੰਘ ਦਾ ਮੋਟਰਸਾਈਕਲ ਖੜ੍ਹਾ ਕੀਤਾ ਹੋਇਆ ਹੈ, ਜਿਸ ਤੋਂ ਲਗਦਾ ਕਿ ਉਸ ਦਾ ਕਤਲ ਕਰਕੇ ਇਥੇ ਸੁਟਿਆ ਹੈ।

ਇਹ ਵੀ ਪੜ੍ਹੋ- 76 ਸਾਲ ਬਾਅਦ ਭਾਰਤ ਪਹੁੰਚੀ ਬੀਬੀ ਹਸਮਤ, ਵੰਡ ਦੇ ਭਿਆਨਕ ਸਮੇਂ ਬਾਰੇ ਦੱਸਦਿਆਂ ਅੱਖਾਂ 'ਚ ਆਏ ਹੰਝੂ

ਘਟਨਾ ਦਾ ਪਤਾ ਚਲਦਿਆਂ ਹੀ ਡੀ.ਐੱ.ਪੀ ਦਵਿੰਦਰ ਸਿੰਘ ਘੁੰਮਣ ਥਾਣਾ ਝਬਾਲ ਮੁਖੀ ਕੇਵਲ ਸਿੰਘ ਅਤੇ ਸੀ.ਆਈ.ਏ ਇੰਚਾਰਜ ਇੰਸਪੈਕਟਰ ਪਰਭਜੀਤ ਸਿੰਘ ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News