ਮੋਹਾਲੀ ਦੇ ਏਅਰਪੋਰਟ ਰੋਡ ''ਤੇ ਸ਼ਰੇਆਮ ਗੁੰਡਾਗਰਦੀ, ਹੈਰਾਨ ਕਰ ਦੇਵੇਗੀ ਘਟਨਾ (ਵੀਡੀਓ)

Tuesday, May 14, 2019 - 06:53 PM (IST)

ਮੋਹਾਲੀ/ਚੰਡੀਗੜ੍ਹ (ਮਨਮੋਹਨ) : ਏਅਰਪੋਰਟ ਰੋਡ 'ਤੇ ਕੁਝ ਨੌਜਵਾਨਾਂ ਵਲੋਂ ਕਾਰ ਸਵਾਰ ਵਿਅਕਤੀਆਂ 'ਤੇ ਹਮਲਾ ਕਰ ਦਿੱਤਾ ਗਿਆ। ਗੁੰਡਾ-ਗਰਦੀ ਦੀ ਹੱਦ ਤਾਂ ਉਦੋਂ ਹੋ ਗਈ ਉਕਤ ਹਮਲਾਵਰਾਂ ਵਲੋਂ ਨਾ ਸਿਰਫ ਨੌਜਵਾਨਾਂ ਦੀ ਕੁੱਟਮਾਰ ਕੀਤੀ, ਸਗੋਂ ਇਸ ਕੁੱਟਮਾਰ ਦੀ ਵੀਡੀਓ ਵੀ ਬਣਾਈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਪ੍ਰਸ਼ਾਸਨ ਇਸ ਮਾਮਲੇ ਨੂੰ ਕੰਟਰੋਲ ਕਰਨ 'ਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਇਆ ਕਿਉਂਕਿ ਪਹਿਲਾਂ ਇਸ ਘਟਨਾ ਵਾਲੀ ਥਾਂ 'ਤੇ ਪੁਲਸ ਦੇਰੀ ਨਾਲ ਪਹੁੰਚੀ ਤੇ ਬਾਅਦ 'ਚ ਮਾਰ-ਧਾੜ ਕਰਨ ਵਾਲਿਆਂ ਨੂੰ ਕਾਬੂ ਵੀ ਨਹੀਂ ਕਰ ਸਕੀ।
ਕੁੱਟਮਾਰ ਕਰਨ ਵਾਲਿਆਂ 'ਚ ਕਥਿਤ ਤੌਰ 'ਤੇ ਮੁੱਖ ਮੁਲਜ਼ਮ ਹਰਪਾਲ ਸਿੰਘ ਨੂੰ ਮੰਨਿਆ ਜਾ ਰਿਹਾ ਹੈ, ਜੋ ਕਿ ਬਾਊਂਸਰ ਦਾ ਕੰਮ ਕਰਦਾ ਹੈ। ਪੁਲਸ ਇਸ ਮਾਮਲੇ 'ਤੇ ਬੋਲਣ ਨੂੰ ਤਿਆਰ ਨਹੀਂ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਹਰਪਾਲ ਸਿੰਘ ਦੇ ਭਰਾ ਨੂੰ ਦੂਜੇ ਗਰੁੱਪ ਨੇ ਪਹਿਲਾਂ ਕੁੱਟਿਆ ਸੀ, ਜਿਸਦਾ ਬਦਲਾ ਲੈਣ ਲਈ ਹਰਪਾਲ ਸਿੰਘ ਨੇ ਏਅਰਪੋਰਟ ਰੋਡ 'ਤੇ ਕਾਰ ਸਵਾਰਾਂ 'ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿਚ ਪੁਲਸ ਕੀ ਕਾਰਵਾਈ ਕਰਦੀ ਹੈ, ਇਹ ਦੇਖਣਾ ਹੋਵੇਗਾ।  


author

Gurminder Singh

Content Editor

Related News