ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Wednesday, May 20, 2020 - 04:10 PM (IST)

ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਹੰਬੜਾਂ (ਸਤਨਾਮ ਹੰਬੜਾਂ) : ਸਥਾਨਕ ਕਸਬੇ ਅੰਦਰ ਪ੍ਰਵਾਸੀ ਸਬਜ਼ੀ ਵਿਕਰੇਤਾ ਵੱਲੋਂ ਰਾਤ ਸਮੇਂ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹਇਆ ਹੈ। ਮਿਲੀ ਜਾਣਕਾਰੀ ਮੁਤਾਬਕ ਅਨੰਦ ਕਿਸ਼ੋਰ ਪੁੱਤਰ ਮਿਸ਼ਰੀ ਸ਼ਾਹ ਪਿੰਡ ਬਿਜਨੈਥਪੁਰ ਸਮਰੀਆ ਜ਼ਿਲਾ ਘਟਆਰ ਹਾਲ ਵਾਸੀ ਹੰਬੜਾਂ ਜੋ ਮੁੱਲਾਂਪੁਰ ਰੋਡ 'ਤੇ ਗੋਬਿੰਦ ਮੁਹੱਲਾ 'ਚ ਰਹਿ ਰਿਹਾ ਸੀ ਅਤੇ ਉਹ ਸਬਜ਼ੀ ਦੀ ਦਕਾਨ ਕਰਦਾ ਸੀ। ਉਸ ਵੱਲੋਂ ਰਾਤ ਨੂੰ ਆਪਣੇ ਘਰ ਦੀ ਛੱਤ 'ਤੇ ਜਾ ਕੇ ਜੰਗਲੇ ਨਾਲ ਸਾਫਾ ਬੰਨ੍ਹ ਕੇ ਬਾਹਰ ਗਲੀ ਵੱਲ ਲਮਕ ਕੇ ਫਾਹਾ ਲੈ ਲਿਆ ਜਿਸਦਾ ਪਤਾ ਸਵੇਰੇ 4 ਵਜੇ ਗੁਆਂਢ 'ਚ ਰਹਿੰਦੇ ਲੋਕਾਂ ਦੇ ਦੱਸਣ ਤੇ ਲੱਗਿਆ। ਜਲਦੀ ਨਾਲ ਉਸ ਨੂੰ ਉਤਾਰਿਆ ਗਿਆ ਪਰ ਉਹ ਮਰ ਚੁੱਕਾ ਸੀ। ਇਸ ਬਾਰੇ ਪੁਲਸ ਚੌਂਕੀ ਹੰਬੜਾਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਹੰਬੜਾਂ ਚੌਂਕੀ ਮੁਖੀ ਹਰਜੀਤ ਸਿੰਘ ਤੇ ਥਾਣਾ ਲਾਡੂਵਾਲ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਤੁਰੰਤ ਪਹੁੰਚ ਗਏ। 

ਉਨ੍ਹਾਂ ਪਰਿਵਾਰਕ ਮੈਂਬਰਾਂ ਤੋਂ ਪੁੱਛਿਆ ਤਾਂ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਕਰਜ਼ੇ ਕਾਰਨ ਪ੍ਰੇਸ਼ਾਨ ਸੀ ਅਤੇ ਕੰਮ ਕਾਰ ਤੋਂ ਨਿਰਾਸ਼ ਚੱਲ ਰਿਹਾ ਸੀ ਪਰ ਰਾਤ 12 ਵਜੇ ਤੱਕ ਅਸੀਂ ਸਾਰੇ ਇਕੱਠ ਜਾਗ ਰਹੇ ਸੀ। ਸਵੇਰੇ 4 ਵਜੇ ਇਸ ਸਾਰੀ ਗੱਲ ਦਾ ਪਤਾ ਲੱਗਾ। ਮ੍ਰਿਤਕ ਦੇ ਦੋ ਬੱਚੇ 13 ਸਾਲ ਦਾ ਲੜਕਾ ਤੇ 15 ਸਾਲੀ ਲੜਕੀ ਹੈ। ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਭੇਜਿਆ ਗਿਆ ਹੈ।


author

Gurminder Singh

Content Editor

Related News