ਦਿਮਾਗੀ ਪਰੇਸ਼ਾਨੀ ਦੇ ਚੱਲਦਿਆ ਨੌਜਵਾਨ ਨੇ ਖਾਧਾ ਜ਼ਹਿਰ, ਮੌਤ

Monday, Jan 08, 2018 - 05:06 PM (IST)

ਬਟਾਲਾ (ਸੈਂਡੀ/ਕਲਸੀ/ਸਾਹਿਲ) - ਸੋਮਵਾਰ ਨਜ਼ਦੀਕੀ ਪਿੰਡ ਥਰੀਏਵਾਲ ਵਿਖੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਇਕ ਨੌਜਵਾਨ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਭਰਾ ਬਸੰਤ ਨੇ ਦੱਸਿਆ ਕਿ ਅਸੀਂ ਕਿੱਤੇ ਵਜੋਂ ਪੇਂਟ ਕਰਨ ਦਾ ਕੰਮ ਕਰਦੇ ਹਾਂ ਸੋਮਵਾਰ ਅਸੀਂ ਧੰਦੋਈ ਅੱਡੇ 'ਚ ਕਿਸੇ ਦੇ ਘਰ ਕੋਠੀ ਨੂੰ ਪੇਂਟ ਕਰ ਰਹੇ ਸੀ ਕਿ ਮੇਰਾ ਭਰਾ ਰੂਪ ਸਿੰਘ ਜੋ ਥੋੜਾ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ, ਮੇਰੇ ਨਾਲ ਹੀ  ਕੰਮ ਕਰ ਰਿਹਾ ਸੀ। ਮੈਂ ਉਸ ਨੂੰ ਪੇਂਟ ਦਾ ਸਮਾਨ ਲੈਣ ਲਈ ਘਰ ਭੇਜਿਆ ਸੀ ਤੇ ਉਸਨੇ ਘਰ ਜਾ ਕੇ ਸਲਫਾਸ ਦੀਆ ਗੋਲੀਆ ਖਾ ਲਈਆ, ਜਿਸ ਨਾਲ ਉਸ ਦੀ ਹਾਲਤ ਖਰਾਬ ਹੋਣ ਲੱਗੀ। ਉਸ ਨੂੰ ਤੁਰੰਤ ਇਲਾਜ਼ ਲਈ ਬਟਾਲਾ ਦੇ ਸਿਵਲ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।


Related News