ਕਰੰਟ ਲੱਗਣ ਨਾਲ ਨੌਜਵਾਨ ਕਿਸਾਨ ਦੀ ਮੌਤ

Friday, Jun 16, 2017 - 03:37 PM (IST)

ਕਰੰਟ ਲੱਗਣ ਨਾਲ ਨੌਜਵਾਨ ਕਿਸਾਨ ਦੀ ਮੌਤ

ਬਟਾਲਾ (ਸੈਂਡੀ) : ਸ਼ੁੱਕਰਵਾਰ ਦੁਪਹਿਰ ਸਮੇਂ ਪਿੰਡ ਨਸੀਰਪੁਰ ਵਿਖੇ ਖੇਤਾਂ ਵਿਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਇਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਵਾਸੀ ਨਸੀਰਪੁਰ ਨੇ ਦੱਸਿਆ ਕਿ ਉਸ ਦਾ ਭਤੀਜਾ ਗੁਰਿੰਦਰ ਸਿੰਘ ਪੁੱਤਰ ਅਜੀਤ ਸਿੰਘ ਆਪਣੇ ਖੇਤਾਂ ਵਿਚ ਮੋਟਰ ਚਾਲੂ ਕਰਨ ਜਾ ਰਿਹਾ ਸੀ ਕਿ ਖੇਤਾਂ ਵਿਚ ਬਿਜਲੀ ਦੀ ਤਾਰ ਟੁੱਟੀ ਪਈ ਜਿਸ ਵਿਚ ਕਰੰਟ ਆ ਰਿਹਾ ਸੀ ਕਿ ਗੁਰਿੰਦਰ ਸਿੰਘ ਦਾ ਪੈਰ ਉਸ ਤਾਰ 'ਤੇ ਆ ਗਿਆ। ਕਰੰਟ ਲੱਗਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ।
ਇਸ ਦੌਰਾਨ ਉਸ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ ਮ੍ਰਿਤਕ ਦੇ ਚਾਚੇ ਜਸਵੰਤ ਸਿੰਘ ਨੇ ਬਿਜਲੀ ਬੋਰਡ 'ਤੇ ਕਥਿਤ ਤੌਰ 'ਤੇ ਆਰੋਪ ਲਗਾਇਆ ਕਿ ਇਹ ਹਾਦਸਾ ਬਿਜਲੀ ਬੋਰਡ ਦੀ ਲਾਹਪ੍ਰਵਾਹੀ ਕਾਰਨ ਵਾਪਰਿਆ ਹੈ। ਜਿਸ ਨਾਲ ਉਸ ਦੇ ਭਤੀਜੇ ਦੀ ਮੌਤ ਹੋ ਗਈ।


Related News