ਛੱਪੜ ਵਿਚ ਡੁੱਬਣ ਕਾਰਨ ਮੱਖੀ ਕਲਾਂ ਦੇ ਨੌਜਵਾਨ ਦੀ ਮੌਤ
Sunday, Jul 19, 2020 - 04:41 PM (IST)
ਭਿੱਖੀਵਿੰਡ (ਅਮਨ, ਸੁਖਚੈਨ) : ਬਲਾਕ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮੱਖੀ ਕਲਾਂ ਵਿਖੇ ਇਕ ਗਰੀਬ ਕਿਸਾਨ ਦੇ ਲੜਕੇ ਦੀ ਪਿੰਡ ਦੇ ਛੱਪੜ ਵਿਚ ਡੁੱਬਣ ਕਾਰਨ ਮੌਤ ਹੋ ਗਈ। ਇਸ ਸਬੰਧੀ ਮੌਕੇ 'ਤੇ ਪਹੁੰਚੀ ਜਗਬਾਣੀ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਭੇਜ ਸਿੰਘ ਦੇ ਪਿਤਾ ਗੁਲਜਾਰ ਸਿੰਘ ਨੇ ਦੱਸਿਆ ਕਿ ਮੇਰਾ ਛੋਟਾ ਲੜਕਾ ਗੁਰਭੇਜ ਸਿੰਘ ਪਿੰਡ ਦੇ ਹੀ ਛੱਪੜ ਵਿਚੋਂ ਮੱਝ ਨੂੰ ਕੱਢਣ ਲਈ ਗਿਆ ਸੀ। ਜੋ ਮੱਝਾਂ ਨੂੰ ਕੱਢਣ ਲਈ ਛੱਪੜ ਵਿਚ ਵੜ ਗਿਆ ਤੇ ਛੱਪੜ ਡੂੰਘਾ ਹੋਣ ਕਾਰਨ ਉੱਥੇ ਡੁੱਬ ਗਿਆ। ਜਿਸ ਕਾਰਨ ਅਸੀਂ ਅਤੇ ਪਿੰਡ ਵਾਸੀਆਂ ਨੇ ਕਾਫੀ ਜੱਦੋ ਜਹਿਦ ਕੀਤੀ ਤਾਂ ਅੱਜ ਸਵੇਰੇ ਉਸਨੂੰ ਪਾਣੀ ਵਿਚ ਲੱਭਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਦੇ ਭਰਾ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੋਤਾਖੋਰ ਵੀ ਮੰਗਵਾਏ ਗਏ ਅਤੇ ਉਨ੍ਹਾਂ ਵਲੋਂ ਲੱਭਣ ਦੇ ਬਾਵਜੂਦ ਵੀ ਮ੍ਰਿਤਕ ਦੀ ਲਾਸ਼ ਨਾ ਮਿਲੀ ਪਰ ਸਵੇਰੇ ਕਾਫੀ ਜੱਦੋ ਜਹਿਦ ਤੇ ਪਿੰਡ ਵਾਸੀਆਂ ਵਲੋਂ ਭਾਲ ਕਰਨ 'ਤੇ ਲਾਸ਼ ਨੂੰ ਛੱਪੜ ਵਿਚੋਂ ਕੱਢਿਆ ਗਿਆ। ਇਸ ਸਬੰਧੀ ਪਿੰਡ ਵਾਸੀਆਂ ਅਤੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਕੀਤੀ ਕਿ ਪਰਿਵਾਰ ਗਰੀਬ ਹੋਣ ਕਰਕੇ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ।