ਭਿਆਨਕ ਹਾਦਸੇ ''ਚ 2 ਨੌਜਵਾਨਾਂ ਦੀ ਮੌਤ, 1 ਜ਼ਖਮੀ

05/18/2019 6:36:00 PM

ਭਗਤਾ ਭਾਈ (ਢਿੱਲੋਂ) : ਸਥਾਨਕ ਸ਼ਹਿਰ 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਪਟਿਆਲਾ ਨੇੜੇ ਦੋ ਨੌਜਵਾਨਾਂ ਦੀ ਇਕ ਸੜਕ ਹਾਦਸੇ ਵਿਚ ਹੋਈ ਮੌਤ ਦੀ ਦੁਖਦਾਈ ਖਬਰ ਅੱਗ ਵਾਂਗ ਫੈਲ ਗਈ। ਜਾਣਕਾਰੀ ਅਨੁਸਾਰ ਬੀਤੇ ਦਿਨ ਤਿੰਨ ਨੌਜਵਾਨ ਰਾਜੀਵ ਕੁਮਾਰ ਹੈਪੀ, ਪੁਨੀਤ ਕੁਮਾਰ ਵਾਸੀ ਭਗਤਾ ਭਾਈ ਅਤੇ ਹੈਪੀ ਅਰੋੜਾ ਵਾਸੀ ਕੋਟਕਪੂਰਾ ਆਪਣੇ ਕਿਸੇ ਕੰਮ ਜਾ ਰਹੇ ਸਨ ਤਾਂ ਰਸਤੇ ਵਿਚ ਪਟਿਆਲਾ ਨੇੜੇ ਉਨ੍ਹਾਂ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। 
ਲੋਕਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਟਾਇਰ ਫਟ ਗਿਆ, ਜਿਸ ਕਾਰਨ ਕਾਰ ਡਵਾਈਡਰ 'ਤੇ ਚੜ੍ਹ ਕੇ ਅੱਗੇ ਲੰਘ ਗਈ ਅਤੇ ਦੂਜੇ ਪਾਸੇ ਸਾਹਮਣਿਓਂ ਆ ਰਹੀ ਇਕ ਹੋਰ ਕਾਰ ਨਾਲ ਟਕਰਾ ਗਈ। ਹਾਦਸੇ 'ਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਸ ਕਾਰ 'ਚ ਪਿੱਛੇ ਬੈਠਾ ਤੀਜਾ ਨੌਜਵਾਨ ਪੁਨੀਤ ਕੁਮਾਰ ਵਾਸੀ ਭਗਤਾ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਤੁਰੰਤ ਕਿਸੇ ਨੇੜੇ ਦੇ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ, ਜੋ ਇਸ ਸਮੇਂ ਜ਼ੇਰੇ ਇਲਾਜ ਹੈ।


Gurminder Singh

Content Editor

Related News