ਇਕ ਵਾਰ ਫਿਰ ਲੁਧਿਆਣਾ ''ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਵੀਡੀਓ ''ਚ ਦੇਖੋ ਪੂਰੀ ਵਾਰਦਾਤ

Sunday, Sep 17, 2017 - 07:39 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਇਕ ਵਾਰ ਫਿਰ ਲੁਧਿਆਣਾ ਵਿਚ ਸ਼ਰੇਆਮ ਸੜਕ 'ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਲੁਧਿਆਣਾ ਦੇ ਪ੍ਰੀਤਮ ਨਗਰ ਇਲਾਕੇ ਵਿਚ ਦਰਜਨ ਦੇ ਕਰੀਬ ਨੌਜਵਾਨਾਂ ਨੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਇਕ ਸਿੱਖ ਨੌਜਵਾਨ ਨੂੰ ਘੇਰ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਨੌਜਵਾਨ ਦੀ ਪੱਗ ਤੱਕ ਲਹਿ ਗਈ। ਇਹ ਸਾਰੀ ਘਟਨਾ ਇਕ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੋਟਰਸਾਈਕਲਾਂ 'ਤੇ ਆਏ ਕੁਝ ਨੌਜਵਾਨਾਂ ਨੇ ਗਲੀ 'ਚ ਖੜ੍ਹੇ ਇਸ ਨੌਜਵਾਨ 'ਤੇ ਹਮਲਾ ਕਰ ਅਤੇ ਉਸਦੀ ਖਿੱਚ-ਧੂਹ ਕੀਤੀ। ਕੁਝ ਲੋਕਾਂ ਨੇ ਲੜਕੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਡਾਂਗਾਂ ਤੇ ਤਲਵਾਰਾਂ ਦੀ ਖੱਲ੍ਹ ਕੇ ਵਰਤੋਂ ਹੋਈ। ਲੜਕੇ ਮੁਤਾਬਕ ਪੁਰਾਣੀ ਰੰਜਿਸ਼ ਦੇ ਚੱਲਦਿਆਂ ਉਸ 'ਤੇ ਹਮਲਾ ਹੋਇਆ ਹੈ।
ਉਧਰ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਦਯੋਗਿਕ ਸ਼ਹਿਰ ਲੁਧਿਆਣਾ 'ਚ ਆਏ ਦਿਨ ਹੋ ਰਹੀਆਂ ਗੁੰਡਾਗਰਦੀ ਦੀਆਂ ਅਜਿਹੀਆਂ ਘਟਨਾਵਾਂ ਬੇਹੱਦ ਚਿੰਤਾ ਦਾ ਵਿਸ਼ਾ ਹੈ।


Related News