ਜਿਗਰੀ ਯਾਰ ਨੇ ਹੀ ਯਾਰੀ ਨੂੰ ਲਾਇਆ ਕਲੰਕ, NRI ਨਾਲ ਜੋ ਹੋਇਆ, ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ
Sunday, Oct 12, 2025 - 10:21 AM (IST)

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਐੱਨ. ਆਰ. ਆਈ. ਨੂੰ ਉਸਦੇ ਹੀ ਜਿਗਰੀ ਯਾਰ ਨੇ 15 ਲੱਖ ਰੁਪਏ ਦੀ ਵੱਡੀ ਠੱਗੀ ਦਾ ਸ਼ਿਕਾਰ ਬਣਾ ਦਿੱਤਾ। ਦੋਹਾਂ ਵਿਚਾਲੇ ਪਿਛਲੇ 35 ਸਾਲਾਂ ਦੀ ਮਜ਼ਬੂਤ ਦੋਸਤੀ ਸੀ ਪਰ ਲਾਲਚ ਅਤੇ ਪੈਸੇ ਦੀ ਖ਼ਾਤਰ ਇਸ ਦੋਸਤੀ ਦੀ ਨੀਂਹ ਹਿੱਲ ਗਈ। ਐੱਨ. ਆਰ. ਆਈ. ਆਪਣੇ ਦੋਸਤ ਬਲਵਿੰਦਰ ਸਿੰਘ ਉਰਫ਼ ਬੱਬੂ ‘ਤੇ ਪੂਰਾ ਭਰੋਸਾ ਕਰਦਾ ਸੀ। ਮੋਗਾ ਆਉਣ 'ਤੇ ਉਸ ਨੇ ਦੋਸਤ ਨਾਲ ਮਿਲ ਕੇ ਇਲੈਕਟ੍ਰੋਨਿਕ ਸਕੂਟਰੀਆਂ ਦੇ ਕਾਰੋਬਾਰ 'ਚ 15 ਲੱਖ ਰੁਪਏ ਨਿਵੇਸ਼ ਕਰਵਾਏ। ਕਾਰੋਬਾਰ ਇਕ ਦੋ ਸਾਲ ਤਾਂ ਠੀਕ ਚੱਲਦਾ ਰਿਹਾ ਪਰ ਐੱਨ. ਆਰ. ਆਈ. ਜਦੋਂ ਵਾਪਸ ਕੈਨੇਡਾ ਚਲਾ ਗਿਆ ਤਾਂ ਉਸਦੇ ਦੋਸਤ ਨੇ ਨਾ ਸਿਰਫ਼ ਉਸ ਨਾਲੋਂ ਸੰਪਰਕ ਤੋੜ ਲਿਆ, ਨਾਲ ਦੀ ਨਾਲ ਐੱਨ. ਆਰ. ਆਈ. ਦਾ ਨਾਂ ਅਤੇ ਨੰਬਰ ਬਿੱਲ ਬੁੱਕ ਤੋਂ ਹਟਵਾ ਦਿੱਤਾ।
ਇਹ ਵੀ ਪੜ੍ਹੋ : ਟਰੇਨਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 2 ਮਹੀਨਿਆਂ ਲਈ ਰੱਦ ਹੋਈਆਂ ਇਹ ਰੇਲਗੱਡੀਆਂ
ਐੱਨ. ਆਰ. ਆਈ. ਦੇ ਜਿਹੜੇ ਪੈਸੇ ਕਾਰੋਬਾਰ 'ਚ ਲਗਵਾਏ ਸਨ, ਉਹ ਵੀ ਦੇਣ ਤੋਂ ਸਾਫ਼ ਮੁੱਕਰ ਗਿਆ। ਇਸ ਮੌਕੇ ਐੱਨ. ਆਰ. ਆਈ. ਪਵਿੱਤਰ ਸਿੰਘ ਨੇ ਕਿਹਾ ਕਿ ਐੱਸ. ਐੱਸ. ਪੀ. ਮੋਗਾ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਿਤ ਥਾਣੇ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ। ਜੇਕਰ ਕੋਈ ਵਿਅਕਤੀ ਗਲਤ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਥਾਣਾ ਸਿਟੀ ਮੋਗਾ ਦੀ ਪੁਲਸ ਪਾਰਟੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਬਲਵਿੰਦਰ ਸਿੰਘ ਉਰਫ਼ ਬੱਬੂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਐੱਨ. ਆਰ. ਆਈ. ਪਵਿੱਤਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਵਿਅਕਤੀ ਦੀ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ ਤਾਂ ਜੋ ਅਜਿਹਾ ਵਿਅਕਤੀ ਕਿਸੇ ਹੋਰ ਨਾਲ ਠੱਗੀ ਨਾ ਕਰ ਸਕੇ।
ਇਹ ਵੀ ਪੜ੍ਹੋ : ਭਾਜਪਾ ਆਗੂ ਡਾ. ਸੁਭਾਸ਼ ਸ਼ਰਮਾ ਦੀ CM ਮਾਨ ਨੂੰ ਚਿੱਠੀ, ਸ੍ਰੀ ਅਨੰਦਪੁਰ ਸਾਹਿਬ ਨੂੰ ਬਣਾਇਆ ਜਾਵੇ ਵੱਖਰਾ ਜ਼ਿਲ੍ਹਾ
ਕੀ ਕਹਿਣਾ ਥਾਣਾ ਮੁਖੀ ਵਰਨ ਕੁਮਾਰ ਦਾ
ਉਧਰ ਦੂਸਰੇ ਪਾਸੇ ਥਾਣਾ ਮੁਖੀ ਵਰਨ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨ. ਆਰ. ਆਈ. ਪਵਿੱਤਰ ਸਿੰਘ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਆਪਣੇ ਦੋਸਤ ਬਲਵਿੰਦਰ ਸਿੰਘ ਖ਼ਿਲਾਫ਼ ਲਿਖ਼ਤੀ ਦਰਖ਼ਾਸਤ ਦਿੱਤੀ ਸੀ, ਜਿਸ ਤੋਂ ਬਾਅਦ ਬਲਵਿੰਦਰ ਸਿੰਘ ਖ਼ਿਲਾਫ਼ ਥਾਣਾ ਸਿਟੀ ਮੋਗਾ 'ਚ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8