ਪੰਜਾਬ ''ਚ 4 ਦਿਨਾਂ ਲਈ ‘ਹੀਟ ਵੇਵ’ ਦਾ ਯੈਲੋ ਅਲਰਟ, ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ

Monday, May 18, 2026 - 11:24 AM (IST)

ਪੰਜਾਬ ''ਚ 4 ਦਿਨਾਂ ਲਈ ‘ਹੀਟ ਵੇਵ’ ਦਾ ਯੈਲੋ ਅਲਰਟ, ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ

ਅੰਮ੍ਰਿਤਸਰ (ਜਸ਼ਨ, ਰਮਨ) : ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੱਲ ਰਹੀ ‘ਲੂ’ (ਹੀਟ ਵੇਵ) ਅਤੇ ਭਿਆਨਕ ਗਰਮੀ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਗਰਮੀ ਤੋਂ ਨਿਜਾਤ ਮਿਲਣ ਦੇ ਕੋਈ ਆਸਾਰ ਨਹੀਂ ਹਨ, ਸਗੋਂ ਤਪਸ਼ ਹੋਰ ਵਧੇਗੀ। ਮੌਸਮ ਵਿਭਾਗ ਦੇ ਮਾਹਿਰ ਸ਼ਸ਼ਾਂਕ ਵਰਮਾ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿਚ 2 ਤੋਂ 3 ਡਿਗਰੀ ਦਾ ਹੋਰ ਵਾਧਾ ਹੋਵੇਗਾ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ। ਮੌਸਮ ਵਿਭਾਗ ਨੇ 18, 19, 20 ਅਤੇ 21 ਮਈ ਦੇ ਦਿਨਾਂ ਲਈ ਹੀਟ ਵੇਵ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਬੀਤੇ 24 ਘੰਟਿਆਂ ’ਚ ਕੱਲ੍ਹ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ ’ਚ 1.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ: ਇਨ੍ਹਾਂ ਵਾਹਨਾਂ 'ਤੇ ਮੁਕੰਮਲ ਪਾਬੰਦੀ ਦੇ ਹੁਕਮ, ਸੜਕਾਂ/ਜਨਤਕ ਥਾਵਾਂ ’ਤੇ ਚਲਾਉਣ ਦੀ ਮਨਾਹੀ

ਅੱਗ ਉਗਲ ਰਹੀ ਗਰਮੀ ਕਾਰਨ ਜਿੱਥੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉਥੇ ਹੀ ਪਸ਼ੂ-ਪੰਛੀ ਵੀ ਬੇਹਾਲ ਹਨ। ਇਸ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਦੁਪਹਿਰ 12 ਤੋਂ 3 ਵਜੇ ਤੱਕ ਜਿਥੋਂ ਤੱਕ ਸੰਭਵ ਹੋ ਸਕੇ, ਆਪਣੇ ਘਰਾਂ ’ਚੋਂ ਬਾਹਰ ਨਾ ਨਿਕਲਣ ਅਤੇ ਬਹੁਤ ਜ਼ਰੂਰੀ ਕੰਮ ਹੋਣ ’ਤੇ ਹੀ ਬਾਹਰ ਜਾਣ। ਪ੍ਰਚੰਡ ਗਰਮੀ ਕਾਰਨ ਸਥਾਨਕ ਲੋਕ ਘਰਾਂ ਵਿਚ ਕੈਦ ਹੋਣ ਲਈ ਮਜ਼ਬੂਰ ਹਨ, ਉਥੇ ਹੀ ਗੁਰੂ ਨਗਰੀ ਆਉਣ ਵਾਲੇ ਸੈਲਾਨੀ ਵੀ ਇਸ ਮੌਸਮ ਤੋਂ ਕਾਫ਼ੀ ਪ੍ਰੇਸ਼ਾਨ ਦਿਖੇ। ਸ਼ਹਿਰ ਦੀਆਂ ਜੋ ਸੜਕਾਂ ਦਿਨ ਭਰ ਟ੍ਰੈਫਿਕ ਨਾਲ ਲੱਦੀਆਂ ਸਨ, ਉਹ ਪਿਛਲੇ 2-3 ਦਿਨਾਂ ਤੋਂ ਦੁਪਹਿਰ ਵੇਲੇ ਲਗਭਗ ਸੁੰਨਸਾਨ ਨਜ਼ਰ ਆ ਰਹੀਆਂ ਹਨ। ਤੇਜ਼ ਚੱਲ ਰਹੀਆਂ ਗਰਮ ਹਵਾਵਾਂ (ਲੂ) ਕਾਰਨ ਕਾਰਾਂ ਦੇ ਏ. ਸੀ. ਵੀ ਫੇਲ੍ਹ ਸਾਬਤ ਹੋ ਰਹੇ ਹਨ। ਲੋਕ ਇਸ ਗੱਲ ਤੋਂ ਚਿੰਤਤ ਹਨ ਕਿ ਜੇਕਰ ਮਈ ਮਹੀਨੇ ਵਿਚ ਹੀ ਅਜਿਹੇ ਹਾਲਾਤ ਹਨ ਤਾਂ ਆਉਣ ਵਾਲੇ ਦਿਨਾਂ ਵਿਚ ਕੀ ਸਥਿਤੀ ਹੋਵੇਗੀ।

ਇਹ ਵੀ ਪੜ੍ਹੋ- ਅੰਮ੍ਰਿਤਸਰ: 600 ਮੁਲਾਜ਼ਮਾਂ 'ਤੇ ਡਿੱਗੀ ਗਾਜ਼, ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ

ਹੀਟ ਵੇਵ (ਲੂ) ਦੇ ਮਾੜੇ ਪ੍ਰਭਾਵ

 ਮਾਹਰ ਡਾਕਟਰਾਂ ਅਨੁਸਾਰ ਤੇਜ਼ ਲੂ ਕਾਰਨ ਸ਼ਰੀਰ ’ਤੇ ਪਿੱਤ (ਦਾਣੇ) ਨਿਕਲਣਾ, ਚੱਕਰ ਆਉਣੇ, ਬਹੁਤ ਜ਼ਿਆਦਾ ਪਸੀਨਾ ਆਉਣਾ, ਥਕਾਵਟ, ਸਿਰ ਦਰਦ, ਉਲਟੀ ਆਉਣਾ ਅਤੇ ਚਮੜੀ ਲਾਲ ਤੇ ਖ਼ੁਸ਼ਕ ਹੋਣ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਇਸ ਕਾਰਨ ਵਿਅਕਤੀ ਨੂੰ ਥੋੜ੍ਹਾ ਜਿਹਾ ਕੰਮ ਕਰਨ ’ਤੇ ਵੀ ਭਾਰੀ ਥਕਾਵਟ ਹੁੰਦੀ ਹੈ। ਇਸ ਲਈ ਚਿਲਚਤੀ ਧੁੱਪ ਵਿਚ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਰਈਆ ’ਚ ਵੱਡੀ ਵਾਰਦਾਤ : ਅਕਾਲੀ ਆਗੂ ਦੇ ਟਾਇਲ ਸ਼ੋਅਰੂਮ ’ਤੇ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ

ਡੀ-ਹਾਈਡ੍ਰੇਸ਼ਨ ਤੇ ਸਨ-ਸਟ੍ਰੋਕ ਦੇ ਮਾਮਲੇ ਵਧੇ

ਭਿਆਨਕ ਗਰਮੀ ਕਾਰਨ ਲੋਕਾਂ ਵਿਚ ਡੀ-ਹਾਈਡ੍ਰੇਸ਼ਨ (ਪਾਣੀ ਦੀ ਕਮੀ) ਅਤੇ ਸਨ-ਸਟ੍ਰੋਕ (ਲੂ ਲੱਗਣ) ਦੇ ਮਾਮਲੇ ਤੇਜ਼ੀ ਨਾਲ ਵਧੇ ਹਨ, ਜਿਸ ਨਾਲ ਲੋਕ ਦੋਹਰੀ ਮਾਰ ਝੱਲ ਰਹੇ ਹਨ। ਸਰਕਾਰੀ ਅੰਕੜੇ ਦੱਸਦੇ ਹਨ ਕਿ ਗਰਮੀ ਵਧਣ ਨਾਲ ਅਜਿਹੇ ਮਰੀਜ਼ਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਹਾਲਾਂਕਿ, ਸਿਹਤ ਵਿਭਾਗ ਨੇ ਲੋਕਾਂ ਦੀ ਸੁਰੱਖਿਆ ਲਈ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ, ਤਾਂ ਜੋ ਨਿਯਮਾਂ ਦੀ ਪਾਲਣਾ ਕਰ ਕੇ ਬਚਾਅ ਕੀਤਾ ਜਾ ਸਕੇ। ਦਿਨ ਭਰ ਚੱਲਣ ਵਾਲੀ ਲੂ ਅਤੇ ਦੇਰ ਸ਼ਾਮ ਤੱਕ ਪੈ ਰਹੀ ਤਪਿਸ਼ ਨੇ ਹਾਲਾਤ ਗੰਭੀਰ ਬਣਾ ਦਿੱਤੇ ਹਨ।

ਗਰਮੀ ਅਤੇ ਲੂ ਤੋਂ ਬਚਣ ਦੇ ਉਪਾਅ

ਸਿਹਤ ਵਿਭਾਗ ਵੱਲੋਂ ਲੂ ਦੇ ਪ੍ਰਭਾਵਾਂ ਤੋਂ ਬਚਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਿਵਲ ਸਰਜਨ ਡਾ. ਸੁਮਿਤ ਨੇ ਦੱਸਿਆ ਕਿ ਲੂ ਤੋਂ ਬਚਣ ਲਈ ਲੱਸੀ, ਪਾਣੀ, ਨਿੰਬੂ ਪਾਣੀ ਆਦਿ ਤਰਲ ਪਦਾਰਥਾਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਖੀਰਾ, ਤਰਬੂਜ਼ ਅਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ। ਦੁਪਹਿਰ ਵੇਲੇ ਧੁੱਪ ਵਿਚ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਡਾਕਟਰਾਂ ਅਨੁਸਾਰ ਅੱਖਾਂ ਨੂੰ ਨੁਕਸਾਨਦੇਹ ਕਿਰਨਾਂ ਤੋਂ ਬਚਾਉਣ ਲਈ ਬਾਹਰ ਨਿਕਲਣ ਵੇਲੇ ਧੁੱਪ ਵਾਲੀਆਂ ਐਨਕਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News