ਅੰਮ੍ਰਿਤਸਰ: ਈਜ਼ੀ ਰਜਿਸਟਰੀ ਦਫ਼ਤਰ ''ਚ 4 ਘੰਟੇ ਬਿਜਲੀ ਰਹੀ ਬੰਦ, ਲੋਕ ਪ੍ਰੇਸ਼ਾਨ
Monday, May 04, 2026 - 02:48 PM (IST)
ਅੰਮ੍ਰਿਤਸਰ (ਨੀਰਜ)- “ਈਜ਼ੀ ਰਜਿਸਟਰੀ” ਦੇ ਨਾਮ ’ਤੇ ਸਰਕਾਰ ਵੱਲੋਂ ਆਧੁਨਿਕ ਸੁਵਿਧਾਵਾਂ ਅਤੇ ਨਵੇਂ ਸਿਸਟਮ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆਈ। ਸੋਮਵਾਰ ਨੂੰ ਅੰਮ੍ਰਿਤਸਰ ਦੇ ਰਜਿਸਟਰੀ ਦਫ਼ਤਰਾਂ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਗੁਲ ਰਹੀ, ਜਿਸ ਕਾਰਨ ਸਾਰਾ ਕੰਮ ਠੱਪ ਹੋ ਗਿਆ ਅਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਡੇਰਾ ਬਿਆਸ ਨੂੰ ਰਾਸ਼ਟਰਪਤੀ ਤੋਂ ਵੱਡੀ ਰਾਹਤ, ਹੁਣ ਹਿਮਾਚਲ 'ਚ ਆਪਣੇ ਨਾਂ ਕਰਵਾ ਸਕਣਗੇ ਜ਼ਮੀਨ
ਜਾਣਕਾਰੀ ਮੁਤਾਬਕ ਸਬ-ਰਜਿਸਟ੍ਰਾਰ ਟੂ ਵਿਕਾਸ ਗੁਪਤਾ ਅਤੇ ਅਭਿਸ਼ੇਕ ਵਰਮਾ ਵੱਲੋਂ ਲੈਪਟਾਪ ਅਤੇ ਹੋਰ ਸਾਜ਼ੋ-ਸਾਮਾਨ ਨੂੰ ਰਜਿਸਟਰੀ ਦਫ਼ਤਰ ਤੋਂ ਉੱਪਰ ਖ਼ਜ਼ਾਨਾ ਦਫ਼ਤਰ ਵਿੱਚ ਲੈ ਜਾ ਕੇ ਅਸਥਾਈ ਤੌਰ ’ਤੇ ਕੰਮ ਚਲਾਇਆ ਗਿਆ। ਬਿਜਲੀ ਜਾਣ ਦੇ ਮਾਮਲੇ ਵਿੱਚ ਜਦੋਂ ਤਕਨੀਕੀ ਮਾਹਿਰਾਂ ਨੂੰ ਬੁਲਾਇਆ ਗਿਆ ਤਾਂ ਸਾਹਮਣੇ ਆਇਆ ਕਿ ਨਾ ਤਾਂ ਬੈਟਰੀ ਬੈਕਅੱਪ ਠੀਕ ਸੀ ਅਤੇ ਨਾ ਹੀ ਜਨਰੇਟਰ ਕੰਮ ਕਰ ਰਿਹਾ ਸੀ। ਇਸ ਤੋਂ ਬਾਅਦ ਤੁਰੰਤ ਜਨਰੇਟਰ ਨੂੰ ਠੀਕ ਕਰਵਾਇਆ ਗਿਆ ਅਤੇ ਬੈਟਰੀ ਬੈਕਅੱਪ ਵੀ ਸਹੀ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ : ਗੁੱਸੇ 'ਚ ਆਏ ਪਤੀ ਨੇ ਘਰਵਾਲੀ ਦਾ ਦੋ ਗੋਲੀਆਂ ਮਾਰ ਕੇ ਕੀਤਾ ਕਤਲ, ਫਿਰ ਆਪ ਵੀ ਕੀਤੀ ਖੁਦਕੁਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
