Year Ender 2022 : ‘ਵਿਕਸਿਤ ਰਾਸ਼ਟਰ’ ਬਣਨ ਵੱਲ ਭਾਰਤ

12/31/2022 5:08:45 AM

ਜਲੰਧਰ (ਵੈੱਬ ਡੈਸਕ) : ਲਓ ਬਈ! ਸਾਲ 2022 ਵੀ ਆਪਣੀ ਮੰਜ਼ਿਲ ਯਾਨੀ 31 ਦਸੰਬਰ 'ਤੇ ਪਹੁੰਚ ਗਿਆ ਹੈ। ਕੱਲ੍ਹ ਭਾਰਤ ਨਵੇਂ ਸਾਲ ’ਚ ਪ੍ਰਵੇਸ਼ ਕਰੇਗਾ। ਸਾਲ 2022 ’ਚ ਭਾਰਤ ਵਾਸੀਆਂ ਨੇ ਆਮ ਜੀਵਨ ਦੀਆਂ ਚੁਣੌਤੀਆਂ ਨਾਲ ਲੜਦਿਆਂ ਕੁੱਲ ਮਿਲਾ ਕੇ ਖੁੱਲ੍ਹ ਕੇ ਜੀਵਨ ਦਾ ਆਨੰਦ ਮਾਣਿਆ। ਇਸ ਸਾਲ ਦੇਸ਼ ਨੇ ਕਈ ਉਤਾਰਾ-ਚੜ੍ਹਾਅ ਵੇਖੇ। ਕਦੇ ਖੁਸ਼ੀਆਂ ਤੇ ਕਦੇ ਗ਼ਮ ਦੇਖੇ। ਪ੍ਰਾਪਤੀਆਂ ਵੇਖੀਆਂ ਤਾਂ ਅਸਫ਼ਲਤਾਵਾਂ ਦਾ ਵੀ ਸਾਹਮਣਾ ਕੀਤਾ। ਕੁਝ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ, ਜਿਨ੍ਹਾਂ ਕਾਰਨ ਦੇਸ਼ ਦਾ ਸਿਰ ਉੱਚਾ ਹੋਇਆ। ਕਈ ਅਜਿਹੀਆਂ ਸ਼ਖ਼ਸੀਅਤਾਂ ਸਾਨੂੰ ਛੱਡ ਗਈਆਂ, ਜਿਨ੍ਹਾਂ ਦੀ ਕਮੀ ਸ਼ਾਇਦ ਕਦੇ ਪੂਰੀ ਨਹੀਂ ਹੋ ਸਕੇਗੀ।

ਦੇਸ਼ ਨੇ ਉੱਦਮਤਾ ਦੇ ਵੀ ਚਮਤਕਾਰ ਹੁੰਦੇ ਵੇਖੇ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਸੌਖਾਲਾ ਬਣਾਉਣ ਵਾਲੀਆਂ ਕਾਢਾਂ ਵੀ। ਕੁਝ ਘਟਨਾਵਾਂ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਸਭ ਦੇ ਦਰਮਿਆਨ, ਇਸ ਸਾਲ ਹੀ ਦੇਸ਼ ਵਾਸੀਆਂ ਨੇ ਭਾਰਤ ਨੂੰ ਇਕ ‘ਵਿਕਸਿਤ ਰਾਸ਼ਟਰ’ ਬਣਾਉਣ ਲਈ ਇਕ ਠੋਸ ਖਾਕਾ ਪੇਸ਼ ਕੀਤਾ ਅਤੇ ਉਸ ਨੂੰ ਅਗਲੇ 25 ਸਾਲਾਂ ’ਚ ਪੂਰਾ ਕਰਨ ਦਾ ਸੰਕਲਪ ਲਿਆ। ਖੱਟੇ-ਮਿੱਠੇ ਤਜਰਬਿਆਂ ਦੀਆਂ ਯਾਦਾਂ ਸੰਜੋਅ ਕੇ ਅਸੀਂ ਸਾਲ 2022 ਨੂੰ ਅੱਜ ‘ਬਾਏ-ਬਾਏ’ ਕਹਿਣ ਵਾਲੇ ਹਾਂ ਅਤੇ ਨਵੇਂ ਸਾਲ ਨੂੰ ‘ਹੈਪੀ ਨਿਊ ਈਅਰ’। ਆਓ! ਖੁਸ਼ੀਆਂ ਦੇ ਫੁੱਲਾਂ ਦੀ ਵਰਖਾ ਕਰੀਏ।

ਆਪਣੀ ਆਜ਼ਾਦੀ ਦੇ 75 ਸਾਲਾਂ ਦੇ ਮੌਕੇ ਭਾਰਤ ਅਗਲੇ 25 ਸਾਲਾਂ ਨੂੰ ਅੰਮ੍ਰਿਤ ਕਾਲ ਵਜੋਂ ਮਨਾ ਰਿਹਾ ਹੈ। ਅੰਮ੍ਰਿਤ ਕਾਲ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਦੇਸ਼ ਨੂੰ 5 ਸੰਕਲਪ (ਪੰਜ ਪ੍ਰਾਣ) ਲਏ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਜੀਵਨ ਦੇ ਅਗਲੇ 25 ਸਾਲ ਦੇਸ਼ ਦੇ ਵਿਕਾਸ ਲਈ ਸਮਰਪਿਤ ਕਰਨ।

15 ਅਗਸਤ ਨੂੰ ਲਏ ਗਏ ‘ਪੰਚ ਪ੍ਰਣ’

(ਸਾਨੂੰ ਪੰਜ ਪ੍ਰਣ ਲੈ ਕੇ 2047 ਤੱਕ ਚੱਲਣਾ ਹੈ। ਜਦੋਂ ਆਜ਼ਾਦੀ ਦੇ 100 ਸਾਲ ਹੋਣਗੇ, ਆਜ਼ਾਦੀ ਦੇ ਦੀਵਾਨਿਆਂ ਦੇ ਸਾਰੇ ਸੁਪਨੇ ਪੂਰੇ ਕਰਨ ਦਾ ਜ਼ਿੰਮਾ ਲੈ ਕੇ ਚੱਲਣਾ ਹੈ)

1. ਵਿਕਸਤ ਭਾਰਤ ਬਣਾਉਣਾ

2. ਗੁਲਾਮੀ ਦੀ ਹਰ ਸੋਚ ਤੋਂ ਮੁਕਤੀ ਪਾਉਣਾ

3. ਵਿਰਾਸਤ ’ਤੇ ਮਾਣ ਕਰਨਾ

4. ਏਕਤਾ ਅਤੇ ਇਕਜੁੱਟਤਾ

5. ਨਾਗਰਿਕਾਂ ਦਾ ਫਰਜ਼ਾਂ ਦੀ ਪਾਲਣਾ

ਭਾਰਤ ਬਣ ਗਿਆ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ

ਗਲੋਬਲ ਕੋਰੋਨਾ ਮਹਾਮਾਰੀ ਨੂੰ ਹਰਾ ਕੇ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਭਾਰਤ ਨੇ ਬ੍ਰਿਟੇਨ ਨੂੰ ਪਿੱਛੇ ਛੱਡ ਕੇ ਇਹ ਉਪਲਬਧੀ ਹਾਸਲ ਕੀਤੀ। ਹੁਣ ਸਿਰਫ਼ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਭਾਰਤ ਤੋਂ ਅੱਗੇ ਹਨ। ਭਾਰਤ ਨੇ ਪਿਛਲੇ 10 ਸਾਲਾਂ ਵਿੱਚ 11ਵੇਂ ਸਥਾਨ ਤੋਂ ਇੱਥੇ ਤੱਕ ਦੀ ਇਸ ਯਾਤਰਾ ਨੂੰ ਕਵਰ ਕੀਤਾ ਹੈ। ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ ਬੈਂਕਾਂ, ਸੰਸਥਾਵਾਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਅਗਲਾ ਦਹਾਕਾ ਭਾਰਤ ਦਾ ਹੈ।

ਭਾਰਤ ਨੂੰ ਮਿਲੀ ਜੀ-20 ਦੀ ਪ੍ਰਧਾਨਗੀ

ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਮਾਣ ਵਧਿਆ ਹੈ। ਭਾਰਤ ਨੂੰ 1 ਦਸੰਬਰ, 2022 ਤੋਂ 30 ਨਵੰਬਰ, 2023 ਤੱਕ ਜੀ-20 ਦੀ ਪ੍ਰਧਾਨਗੀ ਮਿਲੀ। ਭਾਰਤ ਵਿੱਚ ਜੀ-20 ਨਾਲ ਸਬੰਧਤ ਮੀਟਿੰਗਾਂ ਵੀ ਸ਼ੁਰੂ ਹੋ ਗਈਆਂ ਹਨ। ਮੈਂਬਰ ਦੇਸ਼ਾਂ ਦੇ ਨੁਮਾਇੰਦੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਭਾਰਤ ਦੀ ਅਗਵਾਈ ਹੇਠ ਵਿਚਾਰ-ਵਟਾਂਦਰਾ ਕਰਨਗੇ ਅਤੇ ਨਾਲ ਹੀ ਭਾਰਤ ਦੀਆਂ ਸੱਭਿਆਚਾਰਕ, ਇਤਿਹਾਸਕ ਤੇ ਹੋਰ ਗਤੀਵਿਧੀਆਂ ਤੋਂ ਜਾਣੂ ਕਰਵਾਉਣਗੇ। ਜੀ-20 ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਵਿਸ਼ਵ ਮੁੱਦਿਆਂ 'ਤੇ ਚਰਚਾ ਕਰਨ ਲਈ ਭਾਰਤ ਆਉਣਗੇ। ਇਹ ਪਹਿਲੀ ਵਾਰ ਹੈ ਜਦੋਂ ਜੀ-20 ਦੀ ਮੀਟਿੰਗ ਭਾਰਤ ਵਿੱਚ ਹੋ ਰਹੀ ਹੈ ਅਤੇ 50 ਤੋਂ ਵੱਧ ਸ਼ਹਿਰਾਂ ਵਿੱਚ 200 ਤੋਂ ਵੱਧ ਮੀਟਿੰਗਾਂ ਹੋਣੀਆਂ ਹਨ।

ਪਹਿਲੀ ਮਹਿਲਾ ਆਦਿਵਾਸੀ ਰਾਸ਼ਟਰਪਤੀ

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਨੂੰ ਦ੍ਰੌਪਦੀ ਮੁਰਮੂ ਦੇ ਰੂਪ ਵਿੱਚ ਇਕ ਆਦਿਵਾਸੀ ਮਹਿਲਾ ਰਾਸ਼ਟਰਪਤੀ ਮਿਲੀ। ਉਹ ਦੇਸ਼ ਦੀ ਪਹਿਲੀ ਰਾਸ਼ਟਰਪਤੀ ਵੀ ਹੈ, ਜਿਸ ਦਾ ਜਨਮ ਆਜ਼ਾਦ ਭਾਰਤ ਵਿੱਚ ਹੋਇਆ ਸੀ। ਉਨ੍ਹਾਂ ਨੇ 25 ਜੁਲਾਈ, 2022 ਨੂੰ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਦ੍ਰੌਪਦੀ ਮੁਰਮੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਇਸ ਅਹੁਦੇ ਲਈ ਮੇਰੀ ਚੋਣ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿੱਚ ਗਰੀਬ ਲੋਕ ਸੁਪਨੇ ਦੇਖ ਸਕਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰ ਸਕਦੇ ਹਨ।

5G ਦੀ ਸ਼ੁਰੂਆਤ

2022 ਵਿੱਚ, ਭਾਰਤ ਦੇ ਟੈਲੀਕਾਮ ਸੈਕਟਰ ਨੂੰ ਨਵੀਂ ਤਾਕਤ ਮਿਲੀ। ਦੇਸ਼ ’ਚ 5ਜੀ ਸੇਵਾ ਸ਼ੁਰੂ ਕੀਤੀ ਗਈ ਸੀ। 5ਜੀ ਸੇਵਾ 4ਜੀ ਨਾਲੋਂ 10 ਗੁਣਾ ਤੇਜ਼ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਦੇ ਸਮਰੱਥ ਹੈ। ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੇ ਅਕਤੂਬਰ ਤੋਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਹੁਣ ਤੱਕ ਦੇਸ਼ ਭਰ ਦੇ 50 ਸ਼ਹਿਰਾਂ ਵਿੱਚ 5ਜੀ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ। 5ਜੀ ਦੀ ਸ਼ੁਰੂਆਤ ਨਾਲ ਭਾਰਤ ਦਾ ਆਰਥਿਕ ਪ੍ਰਭਾਵ 2035 ਤੱਕ $450 ਬਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ। ਇਸ ਦੇ ਨਾਲ 8ਵੀਂ ਸਪੈਕਟ੍ਰਮ ਨਿਲਾਮੀ ਤੋਂ ਹੁਣ ਤੱਕ ਦਾ ਸਭ ਤੋਂ ਵੱਧ ਮਾਲੀਆ ਪ੍ਰਾਪਤ ਹੋਇਆ ਹੈ।

ਦੇਸ਼ ਦਾ ਪਹਿਲਾ ਪ੍ਰਾਈਵੇਟ ਰਾਕੇਟ

18 ਨਵੰਬਰ ਨੂੰ ਪੂਰੇ ਦੇਸ਼ ਨੇ ਪੁਲਾੜ ਖੇਤਰ ’ਚ ਨਵਾਂ ਇਤਿਹਾਸ ਰਚਦੇ ਦੇਖਿਆ। ਇਸ ਦਿਨ ਭਾਰਤ ਨੇ ਆਪਣਾ ਪਹਿਲਾ ਅਜਿਹਾ ਰਾਕੇਟ ਪੁਲਾੜ ਵਿੱਚ ਭੇਜਿਆ, ਜਿਸ ਨੂੰ ਭਾਰਤ ਦੇ ਨਿੱਜੀ ਖੇਤਰ ਨੇ ਡਿਜ਼ਾਈਨ ਅਤੇ ਤਿਆਰ ਕੀਤਾ ਸੀ। ਇਸ ਰਾਕੇਟ ਦਾ ਨਾਂ ਹੈ- 'ਵਿਕਰਮ-ਐੱਸ'। ਸ਼੍ਰੀਹਰੀਕੋਟਾ ਤੋਂ ਇਕ ਸਵਦੇਸ਼ੀ ਪੁਲਾੜ ਸਟਾਰਟ-ਅੱਪ ਦੇ ਪਹਿਲੇ ਰਾਕੇਟ ਨੇ ਇਕ ਇਤਿਹਾਸਕ ਉਡਾਣ ਭਰੀ, ਭਾਰਤ ਵਿੱਚ ਪੁਲਾੜ ਟੈਕਨਾਲੋਜੀ ਵਿੱਚ ਨਿੱਜੀ ਰਾਕੇਟ ਕੰਪਨੀਆਂ ਦੇ ਦਾਖਲੇ ਨੂੰ ਚਿੰਨ੍ਹਿਤ ਕੀਤਾ। ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ ਪ੍ਰਾਈਵੇਟ ਕੰਪਨੀਆਂ ਵੀ ਆਪਣੇ ਵੱਡੇ ਰਾਕੇਟ ਲਾਂਚ ਕਰਦੀਆਂ ਹਨ।

220 ਕਰੋੜ ਤੋਂ ਵੱਧ ਟੀਕੇ, ਦੁਨੀਆ ਦਾ ਪਹਿਲਾ ਨੱਕ ਰਾਹੀਂ ਬਣਾਇਆ ਗਿਆ ਕੋਵਿਡ ਟੀਕਾ

ਭਾਰਤ ਨੇ ਕੋਵਿਡ ਦੀ ਲਾਗ ਨੂੰ ਰੋਕਣ ਦੇ ਨਾਲ-ਨਾਲ ਰਿਕਾਰਡ ਟੀਕਾਕਰਨ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਭਾਰਤ ਨੇ ਵੈਕਸੀਨ ਦੀਆਂ 220 ਕਰੋੜ ਤੋਂ ਵੱਧ ਖੁਰਾਕਾਂ ਦਾ ਮੀਲ ਪੱਥਰ ਪਾਰ ਕਰ ਲਿਆ ਹੈ। ਟੀਕਾਕਰਨ ਪ੍ਰੋਗਰਾਮ 16 ਜਨਵਰੀ 2021 ਨੂੰ ਸ਼ੁਰੂ ਹੋਇਆ ਸੀ। ਇਸ ਦੇ ਨਾਲ ਹੀ ਭਾਰਤ ਵਿੱਚ ਬਣੀ ਦੁਨੀਆ ਦੀ ਪਹਿਲੀ ਨੱਕ (ਨੱਕ ਤੋਂ ਲਈ ਜਾਣ ਵਾਲੀ) ਕੋਵਿਡ ਵੈਕਸੀਨ ਵੀ ਤਿਆਰ ਹੈ, ਜਿਸ ਨੂੰ ਐਮਰਜੈਂਸੀ ਪ੍ਰਵਾਨਗੀ ਵੀ ਮਿਲ ਗਈ ਹੈ, ਮਤਲਬ ਕਿ ਹੁਣ ‘ਇਨਕੋਵੈਕ’ ਨੱਕ ਰਾਹੀਂ ਦਿੱਤੀ ਜਾਵੇਗੀ।


Mukesh

Content Editor

Related News