Year Ender 2022 : ਪੰਜਾਬ ਦੇ ਵੱਡੇ ਕਤਲਕਾਂਡਾਂ ਨੇ ਕੰਬਾ ਛੱਡੀ ਲੋਕਾਂ ਦੀ ਰੂਹ, ਧੁਰ ਅੰਦਰ ਤੱਕ ਟੁੱਟੇ ਪਰਿਵਾਰ (ਤਸਵੀਰਾਂ)

Wednesday, Dec 28, 2022 - 09:50 AM (IST)

Year Ender 2022 : ਪੰਜਾਬ ਦੇ ਵੱਡੇ ਕਤਲਕਾਂਡਾਂ ਨੇ ਕੰਬਾ ਛੱਡੀ ਲੋਕਾਂ ਦੀ ਰੂਹ, ਧੁਰ ਅੰਦਰ ਤੱਕ ਟੁੱਟੇ ਪਰਿਵਾਰ (ਤਸਵੀਰਾਂ)

ਚੰਡੀਗੜ੍ਹ : ਆਪਣੀਆਂ ਕੌੜੀਆਂ-ਮਿੱਠੀਆਂ ਯਾਦਾਂ ਛੱਡਦਾ ਹੋਇਆ ਸਾਲ-2022 ਖ਼ਤਮ ਹੋਣ ਨੂੰ ਹੈ ਅਤੇ ਸਾਲ-2023 ਦੀ ਹਰ ਕੋਈ ਉਡੀਕ ਕਰ ਰਿਹਾ ਹੈ। ਇਸ ਸਾਲ ਰੱਬ ਨੇ ਜਿਨ੍ਹਾਂ ਲੋਕਾਂ ਦੀ ਝੋਲੀ 'ਚ ਖ਼ੁਸ਼ੀਆਂ ਪਾਈਆਂ, ਉਹ ਨਵੇਂ ਸਾਲ ਦੇ ਜਸ਼ਨਾਂ 'ਚ ਲੱਗੇ ਹੋਏ ਹਨ ਪਰ ਜਿਨ੍ਹਾਂ ਦੇ ਆਪਣਿਆਂ ਨੂੰ ਉਨ੍ਹਾਂ ਤੋਂ ਖੋਹ ਲਿਆ ਗਿਆ, ਅਜਿਹੇ ਲੋਕਾਂ ਲਈ ਸਾਲ-2022 ਪੂਰੀ ਉਮਰ ਦਾ ਨਾਸੂਰ ਬਣ ਕੇ ਰਹਿ ਜਾਵੇਗਾ। ਪੰਜਾਬ 'ਚ ਆਪਸੀ ਰੰਜਿਸ਼, ਦੁਸ਼ਮਣੀ ਦੇ ਚੱਲਦਿਆਂ ਇਸ ਸਾਲ ਵੱਡੇ ਕਤਲਕਾਂਡ ਵਾਪਰੇ, ਜਿਨ੍ਹਾਂ ਨੇ ਹਰ ਪੰਜਾਬੀ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ। ਇਨ੍ਹਾਂ ਕਤਲਕਾਂਡ ਨੇ ਪਰਿਵਾਰਾਂ ਨੂੰ ਧੁਰ ਅੰਦਰ ਤੱਕ ਤੋੜ ਕੇ ਰੱਖ ਦਿੱਤਾ। ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਸੂਬੇ ਸਮੇਤ ਦੇਸ਼-ਵਿਦੇਸ਼ 'ਚ ਹਾਹਾਕਾਰ ਮਚਾ ਦਿੱਤੀ। ਸਿੱਧੂ ਮੂਸੇਵਾਲਾ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸੁਧੀਰ ਸੂਰੀ, ਡੇਰਾ ਪ੍ਰੇਮੀ ਪਰਦੀਪ ਸਿੰਘ, ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਨੇ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ। ਆਓ ਇਕ ਝਾਤ ਪਾਉਂਦੇ ਹਨ ਸਾਲ-2022 'ਚ ਪੰਜਾਬ 'ਚ ਵਾਪਰੇ ਵੱਡੇ ਕਤਲਕਾਂਡਾਂ ਬਾਰੇ-

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : ਕੁੜੀ ਨਾਲ 4 ਦਿਨਾਂ ਤੱਕ ਵਾਰੀ-ਵਾਰੀ ਗੈਂਗਰੇਪ ਕਰਦੇ ਰਹੇ ਦਰਿੰਦੇ, ਅਖ਼ੀਰ ਪੀੜਤਾ ਨੇ...
ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ

PunjabKesari
ਮਸ਼ਹੂਰ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਬੀਤੀ 29 ਮਈ ਦੀ ਸ਼ਾਮ ਨੂੰ ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਬਰਾੜ ਨੇ ਲਈ ਸੀ। ਹਾਲਾਂਕਿ ਪੁਲਸ ਨੇ ਕਤਲ ਮਾਮਲੇ 'ਚ ਕਈ ਗ੍ਰਿਫ਼ਤਾਰੀਆਂ ਕੀਤੀਆਂ। ਗੋਲਡੀ ਬਰਾੜ ਨੂੰ ਲੈ ਕੇ ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਸ ਨੂੰ ਕੈਲੀਫੋਰਨੀਆ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਕਿ ਗੋਲਡੀ ਬਰਾੜ ਨੂੰ ਭਾਰਤ ਜ਼ਰੂਰ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ : ਦੁਖ਼ਦਾਈ ਖ਼ਬਰ : ਕੈਨੇਡਾ 'ਚ ਮੋਹਾਲੀ ਦੇ ਇੰਜੀਨੀਅਰ ਦੀ ਮੌਤ, ਪਰਿਵਾਰ ਸਣੇ PR ਲੈ ਕੇ ਗਿਆ ਸੀ ਵਿਦੇਸ਼
ਹਿੰਦੂ ਆਗੂ ਸੁਧੀਰ ਸੂਰੀ ਨੂੰ ਮਾਰੀਆਂ ਗੋਲੀਆਂ

PunjabKesari
ਸੀਨੀਅਰ ਹਿੰਦੂ ਆਗੂ ਅਤੇ ਸ਼ਿਵ ਸੈਨਾ ਟਕਸਾਲੀ ਦੇ ਕੌਮੀ ਪ੍ਰਧਾਨ ਸੁਧੀਰ ਕੁਮਾਰ ਸੂਰੀ ਨੂੰ ਅੰਮ੍ਰਿਤਸਰ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਧੀਰ ਸੂਰੀ ਜ਼ਿਲ੍ਹੇ ਦੇ ਗੋਪਾਲ ਮੰਦਰ ਦੇ ਬਾਹਰ ਮੂਰਤੀਆਂ ਦੀ ਬੇਅਦਬੀ ਖ਼ਿਲਾਫ਼ ਧਰਨੇ 'ਤੇ ਬੈਠੇ ਸਨ, ਜਦੋਂ ਉਨ੍ਹਾਂ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ। ਉਨ੍ਹਾਂ ਨੂੰ ਗੋਲੀਆਂ ਮਾਰਨ ਵਾਲੇ ਸੰਦੀਪ ਸੰਨੀ ਨੂੰ ਪੁਲਸ ਨੇ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਸੁਧੀਰ ਸੂਰੀ ਦੇ ਕਤਲ ਮਗਰੋਂ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਵੱਲੋਂ ਲਈ ਗਈ ਗਈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਿਖਿਆ ਸੀ ਕਿ ਸੁਧੀਰ ਸੂਰੀ ਦਾ ਕਤਲ ਸਾਡੇ ਭਰਾਵਾਂ ਨੇ ਕੀਤਾ ਹੈ।

ਇਹ ਵੀ ਪੜ੍ਹੋ : ED ਨੇ ਲੁਧਿਆਣਾ ਦੇ ਨਾਮੀ ਠੇਕੇਦਾਰ ਚੰਨੀ ਬਜਾਜ ਦੇ 11 ਕੰਪਲੈਕਸਾਂ ’ਤੇ ਕੀਤੀ ਛਾਪੇਮਾਰੀ, ਪੜ੍ਹੋ ਪੂਰਾ ਮਾਮਲਾ
ਡੇਰਾ ਪ੍ਰੇਮੀ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ

PunjabKesari
ਬਰਗਾੜੀ ਬੇਅਦਬੀ ਮਾਮਲਿਆਂ ਦੇ ਦੋਸ਼ੀ ਡੇਰਾ ਪ੍ਰੇਮੀ ਪਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਦੀਪ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਸੀ। ਪੁਲਸ ਨੇ ਇਸ ਮਾਮਲੇ 'ਚ ਦੋਸ਼ੀ ਰਮਜ਼ਾਨ ਖਾਨ ਉਰਫ਼ ਰਾਜ ਹੁੱਡਾ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 28 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਹ ਅਦਾਰੇ
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ

PunjabKesari
ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਦਾ ਰਹਿਣ ਵਾਲਾ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਬੱਡੀ ਦਾ ਚਮਕਦਾ ਸਿਤਾਰਾ ਸੀ। ਜਦੋਂ ਪਿੰਡ ਮੱਲ੍ਹੀਆਂ ਵਿਖੇ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਤਾਂ ਇਸ ਦੌਰਾਨ 4-5 ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ। ਇਸ ਕਤਲ ਮਾਮਲੇ 'ਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ 'ਚੋਂ ਜ਼ਿਆਦਾਤਰ ਪੰਜਾਬ ਤੋਂ ਬਾਹਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਫ਼ੌਜੀ ਵਾਸੀ ਬੁਲੰਦ ਸ਼ਹਿਰ, ਵਿਕਾਸ ਮਾਹਲੇ ਵਾਸੀ ਗੁੜਗਾਓਂ ਹਰਿਆਣਾ, ਸਚਿਨ ਦੁੱਲਿਆ ਵਾਸੀ ਅਲਵਰ ਰਾਜਸਥਾਨ, ਮਨਜੋਤ ਕੌਰ ਵਾਸੀ ਸੰਗਰੂਰ ਅਤੇ ਯਾਦਵਿੰਦਰ ਸਿੰਘ ਵਾਸੀ ਪੀਲੀਭੀਤ ਯੂ. ਪੀ. ਵੱਜੋਂ ਹੋਈ ਹੈ।
ਮੋਹਾਲੀ 'ਚ ਨਰਸ ਦਾ ਕਤਲ

PunjabKesari

ਬੀਤੇ ਦਿਨੀਂ ਮੋਹਾਲੀ ਦੇ ਪਿੰਡ ਸੋਹਾਣਾ ਦੇ ਛੱਪੜ 'ਚੋਂ 23 ਸਾਲਾਂ ਦੀ ਕੁੜੀ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਜਿਸ ਦੀ ਪਛਾਣ ਨਰਸ ਵਜੋਂ ਹੋਈ ਸੀ। ਬਾਅਦ 'ਚ ਪਤਾ ਲੱਗਿਆ ਸੀ ਕਿ ਉਸ ਦਾ ਕਤਲ ਪੰਜਾਬ ਪੁਲਸ ਤੋਂ ਬਰਖ਼ਾਸਤ ਏ. ਐੱਸ. ਆਈ. ਰਸ਼ਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਹੈ। ਰਸ਼ਪ੍ਰੀਤ ਦੇ ਮ੍ਰਿਤਕਾ ਨਾਲ ਸਬੰਧ ਸਨ, ਜਦੋਂ ਕਿ ਉਹ ਵਿਆਹਿਆ ਹੋਇਆ ਸੀ। ਉਸ ਨੇ ਹੀ ਕੁੜੀ ਦਾ ਕਤਲ ਕਰਕੇ ਉਸ ਦੀ ਲਾਸ਼ ਛੱਪੜ 'ਚ ਸੁੱਟੀ ਸੀ। ਬਾਅਦ 'ਚ ਪੁਲਸ ਨੇ ਮ੍ਰਿਤਕਾ ਦੇ ਮੋਬਾਇਲ 'ਤੇ ਦੋਹਾਂ ਦੀ ਚੈਟਿੰਗ ਤੋਂ ਰਿਸ਼ਤੇ ਸਬੰਧੀ ਪਤਾ ਲਾਇਆ ਅਤੇ ਦੋਸ਼ੀ ਰਸ਼ਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News