Year Ender 2021: ਪੰਜਾਬ ਦੇ ਇਸ ਜ਼ਿਲ੍ਹੇ ਲਈ ਬੇਹੱਦ ਦੁਖਦ ਰਿਹਾ ਇਹ ਸਾਲ

Thursday, Dec 30, 2021 - 01:29 AM (IST)

Year Ender 2021: ਪੰਜਾਬ ਦੇ ਇਸ ਜ਼ਿਲ੍ਹੇ ਲਈ ਬੇਹੱਦ ਦੁਖਦ ਰਿਹਾ ਇਹ ਸਾਲ

ਲੁਧਿਆਣਾ- ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਜੋ ਕਿ ਹੌਜਰੀ ਹੱਬ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਸਾਲ 2021 'ਚ ਵੱਖ-ਵੱਖ ਘਟਨਾਵਾਂ ਅਤੇ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਕਾਰਨ ਦੁੱਖ ਦਾ ਸਾਹਮਣਾ ਕਰਨਾ ਪਿਆ। ਮਾਰਚ ਮਹੀਨੇ 'ਚ ਕੋਰੋਨਾ ਦੇ ਡੈਲਟਾ ਵੇਰੀਐਂਟ ਨੇ 1 ਹਜ਼ਾਰ ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਕਰੀਬ 60 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਕੋਰੋਨਾ ਦੀ ਭਿਆਨਕ ਸਥਿਤੀ ਅਜਿਹੀ ਸੀ ਕਿ ਸ਼ਮਸ਼ਾਨਘਾਟ 'ਚ ਵੀ ਭਾਜੜ ਮਚ ਗਈ। ਕੋਰੋਨਾ ਕਾਰਨ ਮਰਨ ਵਾਲੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ ਵੀ ਲੋਕਾਂ ਨੂੰ ਸੰਘਰਸ਼ ਕਰਨਾ ਪਿਆ। ਪੀੜਤਾਂ ਨੂੰ ਇਲਾਜ ਲਈ ਭਟਕਣਾ ਪੈਂਦਾ ਸੀ ਅਤੇ ਉਨ੍ਹਾਂ ਨੂੰ ਹਸਪਤਾਲਾਂ 'ਚ ਬੈੱਡ ਵੀ ਨਹੀਂ ਮਿਲਦੇ ਸਨ। ਉਨ੍ਹਾਂ ਨੂੰ ਆਕਸੀਜਨ ਅਤੇ ਦਵਾਈਆਂ ਲਈ ਵੀ ਸੰਘਰਸ਼ ਕਰਨਾ ਪਿਆ।

ਇਹ ਵੀ ਪੜ੍ਹੋ : ਅਸੀਂ ਸਾਰੇ ਮਿਲਕੇ ਸਮਾਜ ਵਿਰੋਧੀ ਅਨਸਰਾਂ ਨੂੰ ਦਿਖਾਵਾਂਗੇ ਕਿ ਪੰਜਾਬ ਦਾ ਹਰ ਭਾਈਚਾਰਾ ਇੱਕਜੁੱਟ ਹੈ: ਕੇਜਰੀਵਾਲ

40 ਫੀਸਦੀ ਮਰੀਜ਼ ਦੂਜੇ ਰਾਜਾਂ ਨਾਲ ਸਬੰਧਿਤ 

PunjabKesari
ਵੱਡੀ ਗੱਲ ਇਹ ਹੈ ਕਿ ਖੁਦ ਕੋਰੋਨਾ ਨਾਲ ਜੂਝਦੇ ਹੋਏ ਲੁਧਿਆਣਾ ਨੇ ਦੂਜੇ ਰਾਜਾਂ ਤੋਂ ਆਏ ਸੈਂਕੜੇ ਗੰਭੀਰ ਕੋਰੋਨਾ ਮਰੀਜ਼ਾਂ ਨੂੰ ਵੀ ਸੰਭਾਲਿਆ। ਅਪ੍ਰੈਲ ਤੋਂ ਅਗਸਤ ਤੱਕ ਪ੍ਰਾਈਵੇਟ ਹਸਪਤਾਲਾਂ 'ਚ ਦਾਖ਼ਲ ਮਰੀਜ਼ਾਂ 'ਚੋਂ 40 ਫ਼ੀਸਦੀ ਮਰੀਜ਼ ਦੂਜੇ ਰਾਜਾਂ ਨਾਲ ਸਬੰਧਿਤ ਸਨ। ਜ਼ਿਆਦਾਤਰ ਮਰੀਜ਼ ਦਿੱਲੀ ਤੋਂ ਇਲਾਜ ਲਈ ਪਹੁੰਚੇ ਸਨ। ਜਦਕਿ ਯੂ.ਪੀ., ਉਤਰਾਖੰਡ, ਰਾਜਸਥਾਨ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਮਰੀਜ਼ਾਂ ਨੂੰ ਵੀ ਕੋਰੋਨਾ ਦੇ ਮੂੰਹੋਂ ਕੱਢ ਕੇ ਜੀਵਨਦਾਨ ਦਿੱਤਾ।

ਬਲੈਕ ਫੰਗਜ਼ ਨੇ ਵੀ ਮਚਾਈ ਤਬਾਹੀ 

PunjabKesari
ਲੁਧਿਆਣਾ ਵਿੱਚ ਕੋਰੋਨਾ ਮਹਾਮਾਰੀ ਤੋਂ ਬਾਅਦ ਮਈ ਮਹੀਨੇ ਅੰਦਰ ਬਲੈਕ ਫੰਗਜ਼ ਇਕ ਵੱਡੀ ਬਿਮਾਰੀ ਦੇ ਰੂਪ ਚ ਕਹਿਰ ਬਣ ਕੇ ਟੁੱਟਿਆ, ਪੰਜਾਬ ਭਰ ਚੋਂ ਸਭ ਤੋਂ ਵੱਧ ਬਲੈਕ ਫੰਗਜ਼ ਦੇ ਕੇਸ ਲੁਧਿਆਣਾ 'ਚ ਹੀ ਸਾਹਮਣੇ ਆਏ। ਬਲੈਕ ਫੰਗਜ਼ ਨੇ 100 ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ। 

ਡੇਂਗੂ ਦਾ ਕਹਿਰ

PunjabKesari
ਲੁਧਿਆਣਾ 'ਚ ਬਲੈਕ ਫੰਗਜ਼ ਤੋਂ ਬਾਅਦ ਡੇਂਗੂ ਨੇ ਆਪਣਾ ਕਹਿਰ ਬਰਪਾਇਆ ਅਤੇ ਲੁਧਿਆਣਾ 'ਚ ਰਿਕਾਰਡ ਤੋੜ ਡੇਂਗੂ ਦੇ ਵੀ ਮਾਮਲੇ ਸਾਹਮਣੇ ਆਏ, ਇਨ੍ਹਾਂ ਦੋਵਾਂ ਬੀਮਾਰੀਆਂ ਨੇ ਲੁਧਿਆਣਾ ਨੂੰ ਕੌਮੀ ਪੱਧਰ ਤੇ ਸੁਰਖੀਆਂ 'ਚ ਰੱਖਿਆ।

ਇਹ ਵੀ ਪੜ੍ਹੋ- ਆਬਕਾਰੀ ਵਿਭਾਗ ਦੀ ਪੰਜਾਬ ਪੁਲਸ ਨਾਲ ਸਾਂਝੀ ਕਾਰਵਾਈ ਦੌਰਾਨ 25 ਹਜ਼ਾਰ ਲੀਟਰ ਨਜਾਇਜ਼ ENA ਜ਼ਬਤ
ਅਨਿਲ ਅਰੋੜਾ ਨਾਂ ਦੇ ਵਿਅਕਤੀ ਦੀ ਗ੍ਰਿਫਤਾਰੀ 

ਅਨਿਲ ਅਰੋੜਾ ਨਾਂ ਦੇ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ
ਲੁਧਿਆਣਾ 'ਚ ਇਕ ਵੱਡਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਨਿਲ ਅਰੋੜਾ ਨਾਂ ਦੇ ਸ਼ਖ਼ਸ ਵੱਲੋਂ ਆਪਣੇ ਗਰੁੱਪ ਦੇ ਆਡੀਓ ਚੈਟ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਿਤਾ ਜੀ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ। ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਰੋਸ ਜਤਾਇਆ ਗਿਆ ਅਤੇ ਕਈ ਦਿਨ ਤਕ ਲੁਧਿਆਣਾ ਧਰਨੇ ਕਾਰਨ ਜਾਮ ਰਿਹਾ। ਇਸ ਮਾਮਲੇ 'ਚ ਪੁਲਸ ਨੇ ਅੱਧਾ ਦਰਜਨ ਤੋਂ ਵੱਧ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਅਤੇ 52 ਦਿਨਾਂ ਬਾਅਦ ਪੰਚਕੂਲਾ ਤੋਂ ਮੁੱਖ ਮੁਲਜ਼ਮ ਅਨਿਲ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ।

ਬੱਚੀ ਦਿਲਰੋਜ਼ ਕਤਲ ਮਾਮਲਾ 

ਬੱਚੀ ਦਿਲਰੋਜ਼ ਦੇ ਕਤਲ ਦਾ ਮਾਮਲਾ ਕਾਫ਼ੀ ਸੁਰਖੀਆਂ ਚ ਰਿਹਾ
ਲੁਧਿਆਣਾ 'ਚ ਢਾਈ ਸਾਲ ਦੀ ਬੱਚੀ ਦਿਲਰੋਜ਼ ਦੇ ਕਤਲ ਦਾ ਮਾਮਲਾ ਕਾਫ਼ੀ ਸੁਰਖੀਆਂ ਚ ਰਿਹਾ, ਜੋ ਕਿ ਹੁਣ ਤਕ ਵੱਡਾ ਮਸਲਾ ਬਣਿਆ ਹੋਇਆ ਹੈ। ਸ਼ਿਮਲਾਪੁਰੀ ਦੀ ਰਹਿਣ ਵਾਲੀ ਪੁਲਸ ਮੁਲਾਜ਼ਮ ਦੀ ਢਾਈ ਸਾਲ ਦੀ ਬੇਟੀ ਦਿਲਰੋਜ਼ ਦਾ ਉਸ ਦੀ ਗੁਆਂਢਣ ਨੇ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸ ਨੂੰ ਕਤਲ ਕਰਨ ਤੋਂ ਬਾਅਦ ਦਫ਼ਨਾ ਦਿੱਤਾ। ਇਸ ਪੂਰੇ ਮਾਮਲੇ ਨੂੰ ਲੈ ਕੇ ਨਾ ਸਿਰਫ਼ ਸਿਆਸਤਦਾਨ ਸਗੋਂ ਸਮਾਜ ਸੇਵੀ ਸੰਸਥਾਵਾਂ ਇੱਥੋਂ ਤਕ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਖ਼ੁਦ ਪਰਿਵਾਰ ਨੂੰ ਮਿਲਣ ਪਹੁੰਚੀ।

ਸੜਕ ਦੇ ਵਿਚਕਾਰ ਪਿਆ ਇਕ ਵੱਡਾ ਪਾੜ

ਸੜਕ ਦੇ ਵਿਚਕਾਰ ਇਕ ਵੱਡਾ ਪਾੜ ਪੈ ਗਿਆ
ਲੁਧਿਆਣਾ ਦੇ ਦੀਪ ਨਗਰ 'ਚ ਅਕਤੂਬਰ ਮਹੀਨੇ ਅੰਦਰ ਉਸ ਵੇਲੇ ਵੱਡਾ ਹਾਦਸਾ ਵਾਪਰਿਆ ਜਦੋਂ ਸੜਕ ਦੇ ਵਿਚਕਾਰ ਇਕ ਵੱਡਾ ਪਾੜ ਪੈ ਗਿਆ ਅਤੇ ਇਸ ਟੋਏ 'ਚ ਸਕੂਲੀ ਬੱਚੇ ਐਕਟਿਵਾ ਸਮੇਤ ਡਿੱਗ ਗਏ। ਜਿਸ ਤੋਂ ਬਾਅਦ ਬੱਚਿਆਂ ਨੂੰ ਬਾਹਰ ਕੱਢਣ ਦੀ ਸੀ.ਸੀ.ਟੀ.ਵੀ. ਤਸਵੀਰਾਂ ਵੀ ਵਾਇਰਲ ਹੋਈਆਂ ਅਤੇ ਲੁਧਿਆਣਾ ਨਗਰ ਨਿਗਮ ਅਤੇ ਪੀ. ਡਬਲਯੂ. ਡੀ. 'ਤੇ ਵੀ ਕਈ ਸਵਾਲ ਸੜਕਾਂ ਨੂੰ ਲੈ ਕੇ ਖੜ੍ਹੇ ਹੋਏ।

ਇਹ ਵੀ ਪੜ੍ਹੋ- ਤੂਰਾਂ ਨਹਿਰ ਪੁਲ 'ਤੇ ਦੋ ਵਾਹਨਾਂ ਦੀ ਸਿੱਧੀ ਤੇ ਭਿਆਨਕ ਟੱਕਰ, 4 ਗੰਭੀਰ ਜਖ਼ਮੀ

ਪ੍ਰਸਿੱਧ ਅਦਾਕਾਰ ਸਤੀਸ਼ ਕੌਲ ਦਾ 77 ਸਾਲ ਦੀ ਉਮਰ 'ਚ ਦਿਹਾਂਤ

ਪੌਲੀਵੁੱਡ ਦੇ ਪ੍ਰਸਿੱਧ ਅਦਾਕਾਰ ਸਤੀਸ਼ ਕੌਲ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ
ਜਿੱਥੇ ਪੂਰੇ ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਟੁੱਟਿਆ ਅਤੇ ਲੱਖਾਂ ਲੋਕਾਂ ਦੀ ਜਾਨ ਚਲੀ ਗਈ ਉਥੇ ਹੀ ਲੁਧਿਆਣਾ 'ਚ ਅਪ੍ਰੈਲ ਮਹੀਨੇ ਅੰਦਰ ਬਾਲੀਵੁੱਡ ਅਤੇ ਪਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸਤੀਸ਼ ਕੌਲ ਦਾ 77 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ, ਉਨ੍ਹਾਂ ਨੇ ਦੇਸ਼ ਦੇ ਪ੍ਰਸਿੱਧ ਧਾਰਾਵਾਹਿਕ ਪ੍ਰੋਗਰਾਮ ਮਹਾਭਾਰਤ 'ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦਰਜਨਾਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ 'ਚ ਬਤੌਰ ਮੁੱਖ ਅਦਾਕਾਰ ਕੰਮ ਕੀਤਾ। 

ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਦਿਹਾਂਤ 

ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਦੇਹਾਂਤ ਹੋਇਆ
ਲੁਧਿਆਣਾ ਉਦੋਂ ਵੀ ਸੁਰਖੀਆਂ ਚ ਆਇਆ ਜਦੋਂ 1983 ਭਾਰਤ ਨੂੰ ਪਹਿਲਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ 'ਚ ਅਹਿਮ ਯੋਗਦਾਨ ਪਾਉਣ ਵਾਲੇ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਦਿਹਾਂਤ ਹੋਇਆ। ਜਿਨ੍ਹਾਂ ਦਾ ਜੱਦੀ ਘਰ ਲੁਧਿਆਣਾ 'ਚ ਸਥਿਤ ਸੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਕ੍ਰਿਕਟ 'ਚ ਆਪਣਾ ਯੋਗਦਾਨ ਪਾਇਆ ਅਤੇ ਭਾਰਤ ਦੇ ਨਾਲ-ਨਾਲ ਪੰਜਾਬ ਅਤੇ ਲੁਧਿਆਣਾ ਦਾ ਨਾਂ ਵੀ ਰੌਸ਼ਨ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Bharat Thapa

Content Editor

Related News