ਪੰਜਾਬ ਵਾਸੀਆਂ ਲਈ ਡੂੰਘੀ ਚਿੰਤਾ ਵਾਲੀ ਖ਼ਬਰ, ਇਸ ਰਿਪੋਰਟ 'ਚ ਹੋਇਆ ਡਰਾ ਦੇਣ ਵਾਲਾ ਖ਼ੁਲਾਸਾ

Thursday, Nov 16, 2023 - 12:16 PM (IST)

ਚੰਡੀਗੜ੍ਹ : ਨੈਸ਼ਨਲ ਗਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਦੀ ਨਿਗਰਾਨੀ ਕਮੇਟੀ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਪੰਜਾਬ ਦਾ ਭੂਜਲ ਸਾਲ 2039 ਤੱਕ 300 ਮੀਟਰ ਹੇਠਾਂ ਤੱਕ ਚਲਾ ਜਾਵੇਗਾ। ਹੁਣ ਕੇਂਦਰੀ ਭੂਜਲ ਬੋਰਡ ਦੀ ਅਧਿਐਨ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2039 ਤੱਕ ਪੰਜਾਬ ਦਾ ਭੂਜਲ ਪੱਧਰ 1000 ਫੁੱਟ ਤੱਕ ਹੇਠਾਂ ਚਲਾ ਜਾਵੇਗਾ, ਜੋ ਕਿ ਅੱਜ ਦੇ ਸਮੇਂ 450 ਫੁੱਟ ਤੱਕ ਹੇਠਾਂ ਜਾ ਚੁੱਕਾ ਹੈ।  ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਪੰਜਾਬ ਅਗਲੇ 2 ਦਹਾਕਿਆਂ 'ਚ ਸੁੱਕੋ ਵਾਲੇ ਸੂਬੇ ਦੀ ਸ਼ਕਲ ਲੈ ਲਵੇਗਾ। ਰਿਪੋਰਟ ਦੇ ਮੁਤਾਬਕ 78 ਫ਼ੀਸਦੀ ਖੇਤਰ ਡਾਰਕ ਜ਼ੋਨ ਬਣ ਚੁੱਕਾ ਹੈ ਅਤੇ ਸਿਰਫ 11.3 ਫ਼ੀਸਦੀ ਖੇਤਰ ਹੀ ਸੁਰੱਖਿਅਤ ਰਹਿ ਗਿਆ ਹੈ। ਦਰਅਸਲ ਸਾਲ 2000 'ਚ ਸੂਬੇ 'ਚ ਭੂਜਲ ਦਾ ਪੱਧਰ 110 ਫੁੱਟ ਸੀ, ਜੋ ਕਿ 2 ਦਹਾਕਿਆਂ ਬਾਅਦ ਹੁਣ 450 ਫੁੱਟ 'ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : PSEB ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਕੂਲ ਮੁਖੀਆ ਨੂੰ ਹਦਾਇਤਾਂ ਜਾਰੀ

ਪੰਜਾਬ ਦੇ ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਜਲੰਧਰ, ਮੋਗਾ, ਐੱਸ. ਏ. ਐੱਸ. ਨਗਰ, ਪਠਾਨਕੋਟ, ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹਨ, ਜਿੱਥੇ ਭੂਜਲ ਪੱਧਰ 'ਚ ਗਿਰਾਵਟ ਦੀ ਔਸਤ ਸਲਾਨਾ ਦਰ 0.49 ਮੀਟਰ ਪ੍ਰਤੀ ਸਾਲ ਆਂਕੀ ਗਈ ਹੈ। ਬੋਰਡ ਦੀ ਰਿਪੋਰਟ 'ਚ ਪੰਜਾਬ ਦੇ ਜੋ ਹਾਲਾਤ ਪੇਸ਼ ਕੀਤੇ ਗਏ ਹਨ, ਉਸ ਦੇ ਮੁਤਾਬਕ 109 ਬਲਾਕ ਮਤਲਬ ਕਿ 78 ਫ਼ੀਸਦੀ ਖੇਤਰ 'ਚ ਭੂਜਲ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਗਿਆ। ਹੁਣ ਇਹ ਖੇਤਰ ਡਾਰਕ ਜ਼ੋਨ ਬਣ ਚੁੱਕਾ ਹੈ। ਇਸ ਤੋਂ ਇਲਾਵਾ 4 ਫ਼ੀਸਦੀ ਖੇਤਰ 'ਚ ਭੂਜਲ ਦੀ ਸਥਿਤੀ ਗੰਭੀਰ ਹੈ ਅਤੇ ਪੱਧਰ 400 ਤੋਂ 500 ਫੁੱਟ ਤੱਕ ਡਿੱਗ ਚੁੱਕਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਆਈ ਨਵੀਂ ਅਪਡੇਟ, ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਕੀਤੀ ਭਵਿੱਖਬਾਣੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਧਿਐਨ 'ਚ ਭੂਜਲ ਪੱਧਰ ਦੀ ਗਿਰਾਵਟ ਲਈ ਟਿਊਬਵੈੱਲਾਂ 'ਤੇ ਨਿਰਭਰਤਾ ਅਤੇ ਨਹਿਰੀ ਸਿੰਚਾਈ ਵਿਵਸਥਾ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਰਿਪੋਰਟ ਦੇ ਮੁਤਾਬਕ ਪੰਜਾਬ 'ਚ ਸਾਲ 1970-71 ਤੱਕ ਕਰੀਬ 190,000 ਟਿਊਬਵੈੱਲ ਸਨ, ਜੋ ਮੁਫ਼ਤ ਜਾਂ ਸਬਸਿਡੀ ਵਾਲੀ ਬਿਜਲੀ ਦੀ ਉਪਲੱਬਧਤਾ ਤੋਂ ਬਾਅਦ ਸਾਲ 2011-12 ਤੱਕ ਵੱਧ ਕੇ 10.38 ਲੱਖ ਹੋ ਗਏ। ਸਾਲ 2020 'ਚ ਇਨ੍ਹਾਂ ਦੀ ਗਿਣਤੀ ਕਰੀਬ 24 ਲੱਖ ਤੱਕ ਪਹੁੰਚ ਚੁੱਕੀ ਹੈ, ਜਦੋਂ ਕਿ ਟਿਊਬਵੈੱਲ ਲਵਾਉਣ ਲਈ ਕਿਸਾਨਾਂ ਨੂੰ ਹੁਣ 500 ਫੁੱਟ ਤੱਕ ਡੂੰਘੇ ਬੋਰ ਕਰਵਾਉਣੇ ਪੈ ਰਹੇ ਹਨ। ਮੌਜੂਦਾ ਸਮੇਂ 'ਚ ਪੰਜਾਬ ਦੀ 72 ਫ਼ੀਸਦੀ ਭੂਮੀ 'ਤੇ ਸਿੰਚਾਈ ਦਾ ਕੰਮ ਟਿਊਬਵੈੱਲਾਂ ਨਾਲ ਅਤੇ ਬਾਕੀ 28 ਫ਼ੀਸਦੀ ਨਹਿਰੀ ਪਾਣੀ ਨਾਲ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News