ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਇਸ Report 'ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਅੰਕੜੇ
Tuesday, Dec 05, 2023 - 12:05 PM (IST)
ਚੰਡੀਗੜ੍ਹ : ਪੰਜਾਬ ਦੇ ਲੋਕਾਂ ਲਈ ਚਿੰਤਾ ਭਰੀ ਖ਼ਬਰ ਹੈ। ਦਰਅਸਲ ਸੂਬੇ 'ਚ ਨਸ਼ੇ, ਖ਼ੁਦਕੁਸ਼ੀ ਅਤੇ ਸ਼ਰਾਬ ਨੂੰ ਲੈ ਕੇ ਹੋਣ ਵਾਲੀਆਂ ਮੌਤਾਂ ਬਾਰੇ ਐੱਨ. ਸੀ. ਆਰ. ਬੀ. ਵੱਲੋਂ ਇਕ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ 'ਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੀ ਸੋਮਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਪਿਛਲੇ ਸਾਲ ਦੇਸ਼ ਭਰ 'ਚ ਨਸ਼ਿਆਂ ਦੀ ਓਵਰਡੋਜ਼ ਨਾਲ ਸਭ ਤੋਂ ਵੱਧ 144 ਮੌਤਾਂ ਪੰਜਾਬ 'ਚ ਦਰਜ ਕੀਤੀ ਗਈਆਂ ਹਨ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਰਾਜਸਥਾਨ 'ਚ 117 ਅਤੇ ਮੱਧ ਪ੍ਰਦੇਸ਼ 'ਚ 74 ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਪਰੋਸਣ ਨੂੰ ਲੈ ਕੇ ਜਾਰੀ ਹੋਏ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
ਕੁੱਲ ਮਿਲਾ ਕੇ ਸਾਲ 2022 'ਚ ਦੇਸ਼ 'ਚ ਨਸ਼ੇ ਦੀ ਓਵਰਡੋਜ਼ ਕਾਰਨ 116 ਔਰਤਾਂ ਸਮੇਤ 681 ਲੋਕਾਂ ਦੀ ਮੌਤ ਹੋਈ ਹੈ। ਪੰਜਾਬ ਐੱਨ. ਡੀ. ਪੀ. ਐੱਸ. ਦੇ ਮਾਮਲਿਆਂ 'ਚ ਵੀ ਪੂਰੇ ਦੇਸ਼ 'ਚੋਂ ਤੀਜੇ ਨੰਬਰ 'ਤੇ ਹੈ। ਸੂਬੇ 'ਚ ਐੱਨ. ਡੀ. ਪੀ. ਐੱਸ. ਦੇ 12,442 ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਕੇਰਲਾ 'ਚ ਇਹ 26619 ਅਤੇ ਮਹਾਰਾਸ਼ਟਰ 'ਚ 13,830 ਕੇਸ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਪੰਜਾਬ ਸ਼ਰਾਬ ਕਾਰਨ ਹੋਣ ਵਾਲੀਆਂ ਮੌਤਾਂ 'ਚ ਵੀ ਪੂਰੇ ਦੇਸ਼ 'ਚੋਂ ਤੀਜੇ ਨੰਬਰ 'ਤੇ ਹੈ।
ਇਹ ਵੀ ਪੜ੍ਹੋ : 10 ਦਿਨ ਪਹਿਲਾਂ ਹੋਇਆ ਸੀ ਵਿਆਹ, ਸੱਜਰੀ ਵਿਆਹੀ ਲਾੜੀ ਨੂੰ ਲੈਣ ਸਹੁਰੇ ਜਾ ਰਹੇ ਨੌਜਵਾਨ ਦੀ ਮੌਤ
ਇੱਥੇ ਪਿਛਲੇ ਸਾਲ 90 ਮੌਤਾਂ ਸ਼ਰਾਬ ਕਾਰਨ ਹੋਈਆਂ। ਇਹ ਗਿਣਤੀ ਬਿਹਾਰ 'ਚ 134 ਅਤੇ ਕਰਨਾਟਕ 'ਚ 98 ਰਹੀ। ਪੰਜਾਬ 'ਚ ਪਿਛਲੇ ਸਾਲ 2,441 ਲੋਕਾਂ ਵੱਲੋਂ ਖ਼ੁਦਕੁਸ਼ੀ ਕੀਤੀ ਗਈ, ਜਿਨ੍ਹਾਂ 'ਚੋਂ 204 ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕੀਤੀ ਗਈ। 109 ਖ਼ੁਦਕੁਸ਼ੀਆਂ ਦੀਵਾਲੀਆਪਨ ਜਾਂ ਕਰਜ਼ੇ ਕਾਰਨ ਕੀਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8