ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ! ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

Monday, Apr 07, 2025 - 12:50 PM (IST)

ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ! ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

ਚੰਡੀਗੜ੍ਹ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ ਹੈ। ਦਰਅਸਲ ਸੂਬੇ 'ਚ ਪਸ਼ੂ ਧਨ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ। ਇਨ੍ਹਾਂ 'ਚੋਂ ਮੱਝਾਂ ਦੀ ਗਿਣਤੀ ਬੇਹੱਦ ਜ਼ਿਆਦਾ ਘੱਟ ਪਾਈ ਗਈ ਹੈ। ਪਸ਼ੂ ਧਨ ਦੀ ਰਿਪੋਰਟ ਦੇ ਮੁਤਾਬਕ ਜਿੱਥੇ ਸਾਲ 2019 'ਚ 40 ਲੱਖ ਦੇ ਕਰੀਬ ਮੱਝਾਂ ਸਨ, ਉੱਥੇ ਹੀ ਹੁਣ ਇਸ ਵੇਲੇ ਪੰਜਾਬ 'ਚ ਸਿਰਫ 34.93 ਲੱਖ ਮੱਝਾਂ ਰਹਿ ਗਈਆਂ ਹਨ। ਇਹ ਵੀ ਦੱਸ ਦੇਈਏ ਕਿ ਸਾਲ 1992 ਦੌਰਾਨ ਮੱਝਾਂ ਦੀ ਇਹ ਗਿਣਤੀ 60.08 ਲੱਖ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪਸ਼ੂ-ਪਾਲਣ ਵਿਭਾਗ ਦੀ 21ਵੀਂ ਪਸ਼ੂ-ਧਨ ਗਣਨਾ ਮੁਤਾਬਕ ਸਮੁੱਚੇ ਪਸ਼ੂ ਧਨ 'ਚ 5.78 ਲੱਖ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕਰੀਬ 3 ਦਹਾਕਿਆਂ 'ਚ ਮੱਝਾਂ ਦੀ ਗਿਣਤੀ 'ਚ ਕਰੀਬ 25 ਲੱਖ ਦੀ ਕਮੀ ਆ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 9-10 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਪੜ੍ਹੋ ਪੂਰੀ ਖ਼ਬਰ

ਮੁੱਢਲੀ ਰਿਪੋਰਟ ਦੇ ਮੁਤਾਬਕ ਪੰਜਾਬ 'ਚ ਕੁੱਲ ਪਸ਼ੂ ਧਨ ਸਿਰਫ 68.03 ਲੱਖ ਰਹਿ ਗਿਆ ਹੈ, ਜੋ ਸਾਲ 2019 'ਚ 73.81 ਲੱਖ ਸੀ। ਮੱਝਾਂ ਦੀ ਗਿਣਤੀ ਘੱਟਣ ਦਾ ਕਾਰਨ ਮਾਹਿਰਾਂ ਦੇ ਮੁਤਾਬਕ ਮੱਝਾਂ ਦੇ ਪਾਲਣ ਦੇ ਲਾਗਤ ਖ਼ਰਚੇ ਦਾ ਵੱਧਣਾ ਹੈ। ਹੁਣ ਆਮ ਪਸ਼ੂ ਪਾਲਕਾਂ 'ਚ ਮੱਝਾਂ ਨੂੰ ਪਾਲ ਕੇ ਵੇਚਣ ਦਾ ਰੁਝਾਨ ਘਟਿਆ ਹੈ ਅਤੇ ਮੱਝਾਂ ਦੇ ਦੁੱਧ ਦਾ ਵਪਾਰਕ ਕੰਮ ਜ਼ਿਆਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News