ਪੰਜਾਬ ਲਈ ਚਿੰਤਾ ਭਰੀ ਖ਼ਬਰ, ਕਣਕ ਦੇ ਭਾਅ ਨੇ ਸੂਬੇ 'ਚ ਤੋੜੇ ਰਿਕਾਰਡ!
Thursday, Jan 09, 2025 - 01:35 PM (IST)
ਚੰਡੀਗੜ੍ਹ : ਪੰਜਾਬ 'ਚ ਕਣਕ ਦੇ ਭਾਅ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਸਾਲ ਵਾਢੀ ਤੋਂ 3 ਮਹੀਨੇ ਪਹਿਲਾਂ ਹੀ ਕਣਕ ਦੇ ਭਾਅ 3500 ਰੁਪਏ ਪ੍ਰਤੀ ਕੁਇੰਟਲ ਨੂੰ ਛੂਹਣ ਲੱਗੇ ਹਨ। ਪਿਛਲੇ ਹਾੜ੍ਹੀ ਦੇ ਸੀਜ਼ਨ 'ਚ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2275 ਰੁਪਏ ਪ੍ਰਤੀ ਕੁਇੰਟਲ ਸੀ। ਸੂਬੇ 'ਚ ਕਣਕ ਦੀ ਭਾਰੀ ਕਮੀ ਹੈ, ਜਿਸ ਕਾਰਨ ਕਣਕ ਦਾ ਭਾਅ ਪਹਿਲੀ ਵਾਲ ਇੰਨਾ ਵਧਿਆ ਹੈ। ਇਕੱਤਰ ਕੀਤੇ ਗਏ ਵੇਰਵਿਆਂ ਦੇ ਮੁਤਾਬਕ ਐਤਕੀਂ ਆਟੇ ਦਾ ਭਾਅ 3800 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ, ਜਲਦੀ ਕਰ ਲਓ
ਬੀਤੇ ਦਿਨ ਆਟੇ ਦਾ ਭਾਅ 3600-3700 ਰੁਪਏ ਪ੍ਰਤੀ ਕੁਇੰਟਲ ਸੀ। ਜੇਕਰ ਇਹੋ ਹਾਲ ਰਿਹਾ ਤਾਂ ਗਰੀਬ ਬੰਦੇ ਦਾ ਤਾਂ ਰੋਟੀ ਖਾਣਾ ਵੀ ਔਖਾ ਹੋ ਜਾਵੇਗਾ। ਪਿਛਲੇ ਸਾਲ ਮਈ 'ਚ ਇਹੋ ਭਾਅ 2650 ਰੁਪਏ ਪ੍ਰਤੀ ਕੁਇੰਟਲ ਸੀ। ਆਟਾ ਮਿੱਲਾਂ ਨੂੰ ਲੋੜ ਮੁਤਾਬਕ ਕਣਕ ਦੀ ਸਪਲਾਈ ਨਹੀਂ ਮਿਲ ਰਹੀ। ਕਣਕ ਦੀ ਮੰਗ ਅਤੇ ਸਪਲਾਈ 'ਚ ਪਾੜੇ ਨੇ ਓਪਨ ਮਾਰਕਿਟ ਸੇਲ ਸਕੀਮ ਨਿਲਾਮੀ ਦੌਰਾਨ ਔਸਤ ਕੀਮਤਾਂ ਨੂੰ 3100 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਾ ਦਿੱਤਾ। ਪੰਜਾਬ 'ਚ ਆਟਾ, ਬਰੈੱਡ ਤੇ ਬੇਕਰੀ ਯੂਨਿਟ ਪ੍ਰੋਸੈਸਿੰਗ ਲਈ ਕਣਕ ਦੀ ਪ੍ਰਾਪਤੀ ਮਹਿੰਗਾ ਸੌਦਾ ਬਣ ਗਈ ਹੈ।
ਇਹ ਵੀ ਪੜ੍ਹੋ : ਲੱਗੀਆਂ ਮੌਜਾਂ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਸੁਫ਼ਨਾ ਹੋਇਆ ਪੂਰਾ
ਇਸ ਵਾਰ ਕਣਕ ਦੀ ਫ਼ਸਲ ਕਾਫੀ ਪ੍ਰਭਾਵਿਤ ਹੋਈ ਹੈ। ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਜ਼ਮੀਨ 'ਚ ਹੀ ਵਾਹ ਦਿੱਤਾ ਸੀ, ਉਨ੍ਹਾਂ ਨੂੰ ਕਣਕ ਦੀ ਦੁਬਾਰਾ ਬਿਜਾਈ ਕਰਨੀ ਪਈ ਹੈ। ਭਾਰਤੀ ਖ਼ੁਰਾਕ ਨਿਗਮ (ਐੱਫ. ਸੀ. ਆਈ.) ਨੇ ਦਸੰਬਰ ਤੋਂ ਸਟਾਕ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਰ ਹਫ਼ਤੇ ਨਿਲਾਮੀ 'ਚ 14000 ਮੀਟ੍ਰਿਕ ਟਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਐੱਫ. ਸੀ. ਆਈ. ਦੇ ਖੇਤਰੀ ਜਨਰਲ ਮੈਨੇਜਰ ਸ੍ਰੀਨਿਵਾਸਨ ਨੇ ਕਿਹਾ ਕਿ ਕਣਕ ਪ੍ਰੋਸੈਸਿੰਗ ਉਦਯੋਗ ਨੂੰ ਆਮ ਤੌਰ 'ਤੇ ਜਨਵਰੀ ਅਤੇ ਅਪ੍ਰੈਲ ਦੇ ਵਿਚਕਾਰ ਅਨਾਜ ਦੀ ਘਾਟ ਝੱਲਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕੀਮਤਾਂ 'ਚ ਸਥਿਰਤਾ ਲਈ ਪਹਿਲਾਂ ਬਾਜਾਰ ਦਾ ਮੁਲਾਂਕਣ ਵੀ ਕੀਤਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8