ਵਿਸ਼ਵ ਪੰਜਾਬੀ ਕਾਨਫਰੰਸ ''ਚ ਪਾਸ ਮਤਿਆਂ ਤੇ ਹੋਈ ਚਰਚਾ

Tuesday, Aug 08, 2017 - 05:25 PM (IST)

ਵਿਸ਼ਵ ਪੰਜਾਬੀ ਕਾਨਫਰੰਸ ''ਚ ਪਾਸ ਮਤਿਆਂ ਤੇ ਹੋਈ ਚਰਚਾ

ਨਾਭਾ, (ਜਗਨਾਰ) - ਪਿਛਲੀ 23,24 ਅਤੇ 25 ਜੂਨ ਨੂੰ ਕੈਨੇਡਾ ਦੇ ਬਰੈਂਪਟਨ ਸਥਿਤ ਕਲਮ ਫਾਊਂਡੇਸਨ, ਪੰਜਾਬੀ ਬਿਜਨੈੱਸ ਪ੍ਰੋਫੈਸਨਲ ਐਸੋ. ਅਤੇ ਓਟਾਰਿਓ ਫਰੈਂਡਜ ਕਲੱਬ ਵੱਲੋਂ ਸਾਂਝੇ ਤੌਰ ਤੇ ਪੰਜਾਬੀ ਮਾਂ ਬੋਲੀ ਦੀ ਪ੍ਰਫੁਲਤਾ ਲਈ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਵੱਖ-ਵੱਖ ਦੇਸ਼ਾਂ ਦੇ ਬੁੱਧੀਜੀਵੀਆਂ ਹਾਜ਼ਰ ਹੋਏ ਅਤੇ ਕਾਨਫਰੰਸ ਦੇ ਸਮਾਪਤੀ ਸਮਾਗਮ ਮੌਕੇ 12 ਮਤੇ ਪਾਸ ਕੀਤੇ ਗਏ ਸਨ, ਜਿਨ੍ਹਾਂ ਸਬੰਧੀ ਸੰਸਥਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ 'ਚ ਚਰਚਾ ਕੀਤੀ ਗਈ।| ਇਸ ਸਬੰਧੀ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਇਸ ਵਿਸ਼ਵ ਪੱਧਰੀ ਕਾਨਫਰੰਸ ਦੌਰਾਨ ਪਾਸ ਮਤਿਆਂ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਪ੍ਰਬੰਧਕਾਂ ਵੱਲੋਂ ਕਾਰਵਾਈ ਕਰਦਿਆਂ ਮਤਿਆਂ ਦੀ ਕਾਪੀ ਪੰਜਾਬੀ ਨਾਲ ਸਬੰਧਤ ਸੰਸਥਾਵਾਂ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਪੰਜਾਬ, ਹਰਿਆਣਾ, ਦਿੱਲੀ ਆਦਿ ਸਰਕਾਰਾਂ ਨੂੰ ਜਲਦੀ ਹੀ ਭੇਜਿਆ ਜਾਵੇਗਾ ਤਾਂ ਜੋ ਇਨ੍ਹਾਂ ਮਤਿਆਂ ਤੇ ਕਾਰਵਾਈ ਹੋ ਸਕੇ ਅਤੇ ਇਨ੍ਹਾਂ ਮਤਿਆਂ ਦੀ ਕਾਪੀ ਯੂਨੇਸਕੋ ਨੂੰ ਵੀ ਭੇਜੀ ਜਾਵੇਗੀ ਤਾਂ ਜੋ ਖੇਤਰੀ ਭਾਸ਼ਾਵਾਂ ਨੂੰ ਬਚਾਉਣ ਸਬੰਧੀ ਜੋ ਯਤਨ ਚੱਲ ਰਹੇ ਹਨ। ਉਸ 'ਚ ਪੰਜਾਬੀ ਭਾਸ਼ਾ ਨੂੰ ਉਸਦੀ ਬਣਦੀ ਥਾਂ ਦਿਵਾਈ ਜਾ ਸਕੇ। ਇਕੱਤਰਤਾ ਦੌਰਾਨ ਜਗਬਾਣੀ ਪੰਜਾਬ ਕੇਸਰੀ ਗਰੁੱਪ ਤੋਂ ਇਲਾਵਾ ਦੇਸ਼ ਵਿਦੇਸ਼ 'ਚ ਬੈਠੇ ਸਮੁੱਚੇ ਮੀਡੀਏ ਦਾ ਕਾਨਫਰੰਸ ਦੀ ਕਵਰੇਜ ਲਈ ਧੰਨਵਾਦ ਕੀਤਾ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ  ਉਨ੍ਹਾਂ ਔਰਤ ਵਲੰਟੀਅਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਕਾਨਫਰੰਸ ਨੂੰ ਨੇਪਰੇ ਚਾੜਨ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ।|ਇਸ ਦੀ ਇਕੱਤਰਤਾ 'ਚ ਚੇਅਰਮੈਨ ਅਜੈਬ ਸਿੰਘ ਚੱਠਾ ਤੋਂ ਇਲਾਵਾ ਜਨ. ਸਕੱਤਰ ਸੰਤੋਖ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਸਰਦੂਲ ਸਿੰਘ ਥਿਆੜਾ, ਭੁਪਿੰਦਰ ਸਿੰਘ ਬਾਜਵਾ, ਤੀਰਥ ਸਿੰਘ ਦਿਓਰ, ਰਵਿੰਦਰ ਸਿੰਘ, ਅਜਵਿੰਦਰ ਸਿੰਘ ਚੱਠਾ, ਹਰਿੰਦਰ ਸਿੰਘ ਸਹੋਤਾ, ਗੁਰਦਰਸਨ ਸਿੰਘ ਸੀਰਾ, ਸਨਜੀਤ ਸਿੰਘ ਅਦਿ ਸ਼ਾਮਲ ਹੋਏ। 


Related News