ਵਰਲਡ ਬੈਂਕ ਤੋਂ 2130 ਕਰੋੜ ਰੁਪਏ ਦਾ ਕਰਜ਼ਾ ਲਵੇਗਾ ''ਪੰਜਾਬ''

12/18/2019 3:24:33 PM

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਆਉਣ ਵਾਲੇ 3 ਮਹੀਨਿਆਂ 'ਚ ਵਰਲਡ ਬੈਂਕ ਤੋਂ 300 ਮਿਲੀਅਨ ਡਾਲਰ (2130 ਕਰੋੜ ਰੁਪਏ) ਦਾ ਕਰਜ਼ਾ ਲੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਕਰਜ਼ਾ ਸੂਬੇ ਨੂੰ ਦਰਪੇਸ਼ ਵੱਡੀਆਂ ਵਿੱਤੀ ਚੁਣੌਤੀਆਂ ਨੂੰ ਘੱਟ ਕਰਨ 'ਚ ਮਦਦ ਕਰੇਗਾ। ਸੂਬੇ ਵਲੋਂ ਆਪਣੀ ਆਮਦਨ ਦਾ ਵੱਡਾ ਹਿਸਾ ਕਰਜ਼ਾ ਦੇਣ 'ਚ ਜਾ ਰਿਹਾ ਹੈ, ਜਿਸ ਕਾਰਨ ਵਿਕਾਸ ਕਾਰਜਾਂ ਨੂੰ ਚਲਾਉਣ ਲਈ ਬਹੁਤ ਘੱਟ ਸਾਧਨ ਬਚੇ ਹਨ।

ਇਸ ਬਾਰੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਕਰਦਿਆਂ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਬਾਰੇ ਸੂਬੇ ਨੂੰ ਕੇਂਦਰ ਸਰਕਾਰ ਦੀ ਸਿਧਾਂਤਕ ਪ੍ਰਵਾਨਗੀ ਮਿਲ ਚੁੱਕੀ ਹੈ। ਇਸ ਬਾਰੇ ਗੱਲ ਵਿੱਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਪੰਜਾਬ ਦੇ ਕੁੱਲ ਕਰਜ਼ੇ 'ਤੇ 8-8.5 ਫੀਸਦੀ ਵਿਆਜ ਅਦਾ ਕਰ ਰਹੇ ਹਾਂ ਅਤੇ ਵਰਲਡ ਬੈਂਕ ਜੋ ਕਰਜ਼ਾ ਦੇਵੇਗਾ, ਉਸ ਦਾ ਵਿਆਜ ਬਹੁਤ ਘੱਟ ਹੋਵੇਗਾ ਅਤੇ ਇਸ ਕਰਜ਼ੇ ਨਾਲ ਸੂਬੇ ਦੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ।


Babita

Content Editor

Related News