ਵਿਸ਼ਵ ਪਸ਼ੂ ਦਿਵਸ ''ਤੇ ਸੁਖਬੀਰ ਬਾਦਲ ਨੇ ਆਪਣੇ ਘੋੜੇ ਨਾਲ ਤਸਵੀਰ ਕੀਤੀ ਸਾਂਝੀ

Friday, Oct 04, 2019 - 03:16 PM (IST)

ਵਿਸ਼ਵ ਪਸ਼ੂ ਦਿਵਸ ''ਤੇ ਸੁਖਬੀਰ ਬਾਦਲ ਨੇ ਆਪਣੇ ਘੋੜੇ ਨਾਲ ਤਸਵੀਰ ਕੀਤੀ ਸਾਂਝੀ

ਸ਼ੇਰਪੁਰ (ਅਨੀਸ਼) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ਵ ਪਸ਼ੂ ਦਿਵਸ ਮੌਕੇ ਆਪਣੇ ਘੋੜੇ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਹਰ ਸੱਚੇ ਪੰਜਾਬੀ ਨੂੰ ਪਸ਼ੂਆਂ ਨਾਲ ਕੁਦਰਤੀ ਸਨੇਹ ਹੁੰਦਾ ਹੈ। ਅਸੀਂ ਪਸ਼ੂਆਂ ਨੂੰ ਵੀ ਪਰਿਵਾਰ ਦਾ ਹੀ ਹਿੱਸਾ ਮੰਨਦੇ ਹਾਂ। ਅਸੀਂ ਉਨ੍ਹਾਂ ਨੂੰ ਪਿਆਰ ਨਾਲ ਪਾਲ਼ਦੇ ਹਾਂ, ਸਨਮਾਨ ਦਿੰਦੇ ਹਾਂ ਅਤੇ ਉਨ੍ਹਾਂ ਨਾਲ ਆਪਣੇ ਦਿਲ ਦੀਆਂ ਗੱਲਾਂ, ਆਪਣੇ ਦੁੱਖ-ਸੁੱਖ ਵੀ ਸਾਂਝੇ ਕਰਦੇ ਹਾਂ। ਵਿਸ਼ਵ ਪਸ਼ੂ ਦਿਵਸ ਮੌਕੇ, ਆਓ ਪਰਮਾਤਮਾ ਦੇ ਸਾਜੇ ਸਾਰੇ ਜੀਵਾਂ ਨਾਲ ਸਾਂਝ ਤੇ ਸੰਤੁਲਨ ਬਣਾ ਕੇ ਜਿਉਣ ਦਾ ਹੁਨਰ, ਸਾਰੀ ਦੁਨੀਆ ਨੂੰ ਸਿਖਾਈਏ। ਬਾਦਲ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।


author

cherry

Content Editor

Related News