ਮਨਰੇਗਾ ਅਧੀਨ ਕੰਮ ਕਰ ਰਹੇ ਮਜ਼ਦੂਰ ਦੀ ਛੱਪੜ ''ਚ ਡੁੱਬਣ ਕਾਰਨ ਹੋਈ ਮੌਤ

08/12/2017 6:13:52 PM

ਸੁਲਤਾਨਪੁਰ ਲੋਧੀ(ਧੀਰ)— ਮਨਰੇਗਾ ਅਧੀਨ ਪਿੰਡ ਮੁੱਲਾਪੁਰ ਵਿਖੇ ਸੜਕ ਦੇ ਕਿਨਾਰਿਆਂ ਅਤੇ ਛੱਪੜਾਂ ਦਾ ਆਲੇ-ਦੁਆਲੇ ਸਫਾਈ ਕਰ ਰਹੇ ਇਕ ਮਜ਼ਦੂਰ ਦੀ ਛੱਪੜ ਕਿਨਾਰੇ ਪੈਰ ਫਿਸਲ ਕੇ ਡੁੱਬ ਹੋ ਜਾਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਮੁੱਲਾਕਾਲਾਂ ਦੇ ਸਰਪੰਚ ਗੁਰਚਰਨ ਸਿੰਘ ਨੇ ਦੱਸਿਆ ਕਿ ਮਨਰੇਗਾ ਅਧੀਨ ਪਿੰਡ 'ਚ ਸੜਕਾਂ ਦੇ ਆਲੇ-ਦੁਆਲੇ ਘਾਰ ਬੂਟੀ ਨੂੰ ਸਾਫ ਕਰਨ ਦੇ ਕੰਮ 'ਚ ਕਰੀਬ 15 ਆਦਮੀ ਕੰਮ ਰਹੇ ਸਨ ਤਾਂ ਪਿੰਡ ਦੇ ਇਕ ਵਿਅਕਤੀ ਜਰਨੈਲ ਸਿੰਘ ਪੁੱਤਰ ਅੱਲਾ ਦਿੱਤਾ ਉਮਰ ਕਰੀਬ 55 ਸਾਲ ਦਾ ਅਚਾਨਕ ਪੈਰ ਫਿਸਲ ਕਾਰਨ ਉਹ ਸੜਕ ਦੇ ਕਿਨਾਰੇ 15 ਤੋਂ 20 ਫੁੱਟ ਡੁੰਘੇ ਟੋਏ 'ਚ ਡੁੱਬ ਗਿਆ, ਜਿਸ ਨੂੰ ਬਚਾਉਣ ਲਈ ਉਸ ਦੇ ਨਾਲ ਕੰਮ ਕਰਦੇ ਉਸਦੇ ਪੁੱਤਰ ਹਰਜੀਤ ਸਿੰਘ ਤੇ ਹੋਰ 2 ਵਿਅਕਤੀ ਵੀ ਡੁੱਬਣ ਲੱਗ ਪਏ ਜਿਨ੍ਹਾਂ ਨੂੰ ਰੌਲਾ ਪੈਣ 'ਤੇ ਨਾਲ ਹੀ ਕੰਮ ਕਰਦੇ ਹੋਰ ਮਜ਼ਦੂਰਾਂ ਨੇ ਔਰਤਾਂ ਦੀ ਚੁੰਨੀਆਂ ਬੰਨ ਕੇ ਬੜੀ ਮੁਸ਼ਕਲ ਨਾਲ ਬਾਹਰ ਖਿੱਚ ਲਿਆਂਦਾ ਪਰ ਜਰਨੈਲ ਸਿੰਘ ਨੂੰ ਨਹੀਂ ਬਚਾਇਆ ਜਾ ਸਕਿਆ ਅਤੇ ਉਹ ਡੂੰਘੇ ਟੋਏ ਕਾਰਨ ਛੱਪੜ 'ਚ ਡੁੱਬ ਗਿਆ। 
ਮੌਕੇ 'ਤੇ ਮੌਜੂਦ ਜਰਨੈਲ ਸਿੰਘ ਦੇ ਲੜਕੇ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਪੜਿਆ ਲਿਖਿਆ ਪਰ ਫਿਰ ਵੀ ਉਹ ਅੱਜ ਆਪਣੇ ਪਿਤਾ ਜਰਨੈਲ ਸਿੰਘ ਦੇ ਨਾਲ ਨਰੇਗਾ ਤਹਿਤ ਕੰਮ ਕਰ ਰਿਹਾ ਸੀ ਪਰ ਅਚਾਨਕ ਜਦੋਂ ਪਿਤਾ ਜਰਨੈਲ ਸਿੰਘ ਦੇ ਪੈਰ ਫਿਸਲਣ ਕਾਰਨ ਉਹ ਪਾਣੀ 'ਚ ਡੁੱਬ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਬਚਾਉਣ ਲਈ ਛੱਪੜ 'ਚ ਛਾਲ ਮਾਰੀ ਅਤੇ ਮੈਨੂੰ ਡੁੱਬਦੇ ਨੂੰ ਵੀ ਕੰਮ ਕਰਦੇ ਨਾਲ ਮਜ਼ਦੂਰਾਂ ਨੇ ਬਹੁਤ ਮੁਸ਼ਕਲ ਨਾਲ ਬਚਾਇਆ। ਉਸ ਨੇ ਕਿ ਇਸ ਘਟਨਾ ਬਾਰੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਪਰ ਦੁੱਖ ਵਾਲੀ ਗੱਲ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤਿੰਨ ਘੰਟੇ ਤੱਕ ਨਹੀ ਪੁੱਜਾ। 
ਐੱਸ. ਡੀ. ਐੱਮ, ਡੀ. ਐੱਸ. ਪੀ. ਨੇ ਕੀਤਾ ਦੌਰਾ
ਘਟਨਾ ਦੀ ਖਬਰ ਪਤਾ ਲੱਗਦੇ ਹੀ ਪਹਿਲਾ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ, ਐੱਸ. ਐੱਚ. ਓ ਸਰਬਜੀਤ ਸਿੰਘ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਉਨ੍ਹਾਂ ਨੇ ਗੋਤਾਖੋਰਾਂ ਬੁਲਾ ਕੇ ਡੁੱਬੇ ਜਰਨੈਲ ਸਿੰਘ ਦੀ ਲਾਸ਼ ਨੂੰ ਲੱਭਣ ਦਾ ਕੰਮ ਜਾਰੀ ਕਰਵਾਇਆ ਇਸ ਉਪਰੰਤ ਐੱਸ. ਡੀ. ਐੱਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਵੀ ਪੁੱਜ ਗਏ ਅਤੇ ਉਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਗੱਲਬਾਤ ਕਰਦਿਆ ਐੱਸ. ਡੀ. ਐੱਮ ਡਾ. ਚਾਰੂਮਿਤਾ ਡੀ. ਐੱਸ. ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਮਨਰੇਗਾ ਤਹਿਤ ਕੁਝ ਮਜਦੂਰ ਸੜਕ 'ਤੇ ਉੱਗੀ ਹੋਈ ਘਾਹ ਬੂਟੀ ਨੂੰ ਸਾਫ ਕਰ ਰਹੇ ਸਨ ਤਾਂ ਇਕ ਮਜ਼ਦੂਰ ਜਰਨੈਲ ਸਿੰਘ ਦਾ ਅਚਾਨਕ ਪੈਰ ਫਿਸਲ ਕਾਰਨ ਉਹ ਪਾਣੀ 'ਚ ਡੁੱਬ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਕ ਛੱਪੜ ਕਰੀਬ 15 ਤੋਂ 20 ਡੂੰਘਾ ਹੈ ਅਤੇ ਇਸ 'ਚ ਦਲਦਲ ਵੀ ਹੈ। ਰੇਤਾ ਅਤੇ ਮਿੱਟੀ ਵਗੈਰਾ ਕੱਢਣ ਕਾਰਨ ਇਸ 'ਚ ਡੂੰਘੇ ਟੋਏ ਵੀ ਪਏ ਹੋਏ ਹਨ ਜਿਸ ਕਾਰਨ ਵੀ ਲਾਸ਼ ਲੱਭਣ ਨੂੰ ਮੁਸ਼ਕਲ ਆ ਰਹੀ। ਉਨ੍ਹਾਂ ਦੱਸਿਆ ਕਿ ਗੋਤਖੋਰਾਂ ਵੱਲੋਂ ਕਾਫੀ ਮਿਹਨਤ ਉਪਰੰਤ ਲਾਸ਼ ਮਿਲ ਗਈ ਹੈ, ਜਿਸ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ, ਜਿਸ ਦਾ ਪੋਸਟਮਾਰਟਮ ਕਰਨ ਉਪਰੰਤ ਉਸ ਨੂੰ ਵਾਰਿਸਾ ਦੇ ਸਪੁਰਦ ਕਰ ਦਿੱਤਾ ਜਾਵੇਗਾ।


Related News