ਪੰਜਾਬ ਪੁਲਸ ਕਾਂਸਟੇਬਲ ਭਰਤੀ ਲਈ ਚੁਣੀਆਂ ਉਮੀਦਵਾਰ ਕੁੜੀਆਂ ਦਾ ਸਬਰ ਦਾ ਬੰਨ੍ਹ ਟੁੱਟਾ, ਟੈਂਕੀ 'ਤੇ ਚੜ੍ਹ ਕੀਤਾ ਪ੍ਰਦਰਸ਼ਨ

Thursday, Jun 02, 2022 - 04:38 PM (IST)

ਪੰਜਾਬ ਪੁਲਸ ਕਾਂਸਟੇਬਲ ਭਰਤੀ ਲਈ ਚੁਣੀਆਂ ਉਮੀਦਵਾਰ ਕੁੜੀਆਂ ਦਾ ਸਬਰ ਦਾ ਬੰਨ੍ਹ ਟੁੱਟਾ, ਟੈਂਕੀ 'ਤੇ ਚੜ੍ਹ ਕੀਤਾ ਪ੍ਰਦਰਸ਼ਨ

ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ, ਪ੍ਰਵੀਨ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ 10 ਮਈ ਤੋਂ ਅਣਮਿੱਥੇ ਸਮੇਂ ਤੋਂ ਧਰਨਾ 'ਤੇ ਬੈਠਿਆ ਪੰਜਾਬ ਪੁਲਸ ਕਾਂਸਟੇਬਲ 2016 ਦੇ ਵੇਟਿੰਗ ਅਤੇ 2017 ਦੇ ਵੈਰੀਫਿਕੇਸ਼ਨ ਵਾਲੇ ਚੁਣੇ ਉਮੀਦਵਾਰਾਂ ਦੇ ਸਬਰ ਦਾ ਬੰਨ੍ਹ ਉਸ ਸਮੇਂ ਟੁੱਟ ਗਿਆ ਜਦੋਂ 7 ਉਮੀਦਵਾਰ ਕੁੜੀਆਂ ਪਾਣੀ ਦੀ ਟੈਂਕੀ ’ਤੇ ਜਾ ਚੜ੍ਹੀਆਂ। ਜਿਸ ਵੇਲੇ ਇਹ ਧਰਨਾਕਾਰੀ ਕੁੜੀਆਂ ਟੈਂਕੀ ’ਤੇ ਚੜ੍ਹੀਆਂ ਤਾਂ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ।

ਇਹ ਵੀ ਪੜ੍ਹੋ- 'ਸੰਗਰੂਰ ਜ਼ਿਮਨੀ ਚੋਣ 'ਚ ਕਿਸੇ ਬੰਦੀ ਸਿੰਘ ਜਾਂ ਪਰਿਵਾਰਕ ਮੈਂਬਰ ਨੂੰ ਬਣਾਇਆ ਜਾਵੇ ਪੰਥ ਦਾ ਸਾਂਝਾ ਉਮੀਦਵਾਰ'

ਟੈਂਕੀ ਦੇ ਥੱਲੇ ਬੈਠੇ ਧਰਨਾਕਾਰੀਆਂ ਨੇ ‘ਆਪ’ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਜ਼ਿਮਨੀ ਚੋਣਾਂ ਸੰਗਰੂਰ ’ਚ ਹੋਣ ਵਾਲੀਆਂ ਹਨ। ਜਿਸ ’ਚ ਮੁੱਖ ਮੰਤਰੀ ਮਾਨ ਜੀ ਦੀ ਭੈਣ ਜਾਂ ‘ਆਪ’ ਵੱਲੋਂ ਕੋਈ ਹੋਰ ਉਮੀਦਵਾਰ ਚੋਣ ਲੜੇਗਾ ਅਤੇ ਇਸ ਰੋਸ ਮਾਰਚ ਰਾਹੀਂ ਅਸੀਂ ਸੰਗਰੂਰ ਦੇ ਵਾਸੀਆਂ ਨੂੰ ਦੱਸਣਾ ਹੈ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਕੀ ਧੋਖਾ ਕੀਤਾ ਹੈ ਅਤੇ ਕੀ-ਕੀ ਝੂਠ ਬੋਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀ ਜੁਆਇੰਨਗ ਨਹੀਂ ਹੁੰਦੀ ਅਸੀਂ ਕੋਈ ਮੀਟਿੰਗ ਨਹੀਂ ਕਰਨੀ ਕਿਉਂਕਿ ਹੁਣ ਤੱਕ ਅਸੀਂ ਮੀਟਿੰਗ ਹੀ ਕਰਦੇ ਆ ਰਹੇ ਹਾਂ।

ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਮੁਸਤੈਦ ਹੋਈ ਪੁਲਸ, ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Harnek Seechewal

Content Editor

Related News