ਚੰਡੀਗੜ੍ਹ : ਹੁਣ ਬਿਨਾਂ ਹੈਲਮੇਟ ਔਰਤਾਂ ਨਹੀਂ ਚਲਾ ਸਕਣਗੀਆਂ ਦੋਪਹੀਆ ਵਾਹਨ, ਲੱਗੇਗਾ ਜੁਰਮਾਨਾ

07/14/2022 2:02:33 AM

ਚੰਡੀਗੜ੍ਹ (ਸੁਸ਼ੀਲ ਰਾਜ) : ਟ੍ਰੈਫ਼ਿਕ ਪੁਲਸ ਅਗਲੇ ਮਹੀਨੇ ਤੋਂ ਬਿਨਾਂ ਹੈਲਮੇਟ ਵਾਲੇ ਦੋਪਹੀਆ ਵਾਹਨ ਚਾਲਕਾਂ ਦੇ ਸਮਾਰਟ ਸਿਟੀ ਤਹਿਤ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਚਲਾਨ ਕੱਟਣੇ ਸ਼ੁਰੂ ਕਰ ਦੇਵੇਗੀ। ਹੁਣ ਤੱਕ ਇਨ੍ਹਾਂ ਕੈਮਰਿਆਂ ਰਾਹੀਂ ਟ੍ਰੈਫਿਕ ਪੁਲਸ ਰੈੱਡ ਲਾਈਟ ਜੰਪ ਅਤੇ ਓਵਰ ਸਪੀਡ ਵਾਲਿਆਂ ਦੇ ਚਲਾਨ ਕੱਟ ਰਹੀ ਸੀ। 1 ਅਗਸਤ ਤੋਂ ਸ਼ਹਿਰ ਦੇ ਲਾਈਟ ਪੁਆਇੰਟਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਬਿਨਾਂ ਹੈਲਮੇਟ ਵਾਲੀਆਂ ਔਰਤਾਂ ਦੇ ਚਲਾਨ ਕੱਟਣੇ ਸ਼ੁਰੂ ਹੋ ਜਾਣਗੇ। ਹੁਣ ਤੱਕ ਟ੍ਰੈਫਿਕ ਪੁਲਸ ਸਿਰਫ਼ ਹੈਂਡ ਕੈਮਰਿਆਂ ਰਾਹੀਂ ਹੀ ਔਰਤਾਂ ਦੇ ਚਲਾਨ ਕੱਟਣ ਵਿੱਚ ਲੱਗੀ ਹੋਈ ਹੈ। ਚੰਡੀਗੜ੍ਹ ਟ੍ਰੈਫਿਕ ਪੁਲਸ ਹੈਂਡੀ ਕੈਮਰਿਆਂ ਰਾਹੀਂ ਰੋਜ਼ਾਨਾ 78 ਚਲਾਨ ਕੱਟ ਕੇ ਡਰਾਈਵਰਾਂ ਦੇ ਮੋਬਾਇਲ ’ਤੇ ਸੰਦੇਸ਼ ਭੇਜ ਰਹੀ ਹੈ। ਇਸ ਤੋਂ ਇਲਾਵਾ ਦੋਪਹੀਆ ਵਾਹਨ ਚਾਲਕਾਂ ਦੇ ਘਰ ਫੋਟੋਆਂ ਸਮੇਤ ਚਲਾਨ ਵੀ ਭੇਜੇ ਜਾ ਰਹੇ ਹਨ। ਟ੍ਰੈਫਿਕ ਪੁਲਸ ਨੇ 3 ਮਹੀਨਿਆਂ 'ਚ ਬਿਨਾਂ ਹੈਲਮੇਟ ਤੋਂ ਵਾਹਨ ਚਲਾਉਣ ਅਤੇ ਪਿੱਛੇ ਬੈਠਣ ’ਤੇ 7 ਹਜ਼ਾਰ ਦੇ ਚਲਾਨ ਕੀਤੇ ਹਨ।

ਖ਼ਬਰ ਇਹ ਵੀ : ਸਾਬਕਾ ਮੰਤਰੀ ਦਾ ਭਤੀਜਾ ਗ੍ਰਿਫ਼ਤਾਰ, ਉਥੇ ਲੁਧਿਆਣਾ 'ਚ ਇਕੋ ਪਰਿਵਾਰ ਦੀਆਂ 4 ਕੁੜੀਆਂ ਗਾਇਬ, ਪੜ੍ਹੋ TOP 10

ਟ੍ਰੈਫਿਕ ਪੁਲਸ ਨੇ ਇਹ ਸਖ਼ਤ ਕਦਮ ਔਰਤਾਂ ਨਾਲ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਚੁੱਕਿਆ ਹੈ। ਮਾਰਚ 'ਚ ਟ੍ਰੈਫਿਕ ਪੁਲਸ ਨੇ ਔਰਤਾਂ ਲਈ ਜਾਗਰੂਕਤਾ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਹੈਲਮੇਟ ਪਾਉਣ ਸਬੰਧੀ ਜਾਗਰੂਕ ਕੀਤਾ ਸੀ। ਅਪ੍ਰੈਲ ਮਹੀਨੇ ਤੋਂ ਹੀ ਟ੍ਰੈਫਿਕ ਪੁਲਸ ਨੇ ਬਿਨਾਂ ਹੈਲਮੇਟ ਤੋਂ ਵਾਹਨ ਚਲਾਉਣ ਵਾਲੀਆਂ ਔਰਤਾਂ ਦੇ ਹੈਂਡੀ ਕੈਮਰਿਆਂ ਦੀ ਮਦਦ ਨਾਲ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਚਲਾਨਾਂ ਤੋਂ ਸਿਰਫ਼ ਸਿੱਖ ਔਰਤਾਂ ਨੂੰ ਹੀ ਛੋਟ ਹੈ। ਇਹ ਮਾਮਲਾ ਫਿਲਹਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਵਿਚਾਰ ਅਧੀਨ ਹੈ, ਜਿਸ ਦੀ ਸੁਣਵਾਈ ਸਤੰਬਰ ਵਿੱਚ ਹੋਣੀ ਹੈ। ਸਿੱਖ ਔਰਤਾਂ ਭਾਵੇਂ ਪੱਗ ਬੰਨ੍ਹਣ ਜਾਂ ਨਾ, ਚਲਾਨ ਤੋਂ ਛੋਟ ਹੈ, ਜਦਕਿ ਹੋਰ ਔਰਤਾਂ ਨੂੰ ਅਜਿਹੀ ਕੋਈ ਛੋਟ ਨਹੀਂ ਹੈ। ਐੱਸ. ਐੱਸ. ਪੀ. (ਟ੍ਰੈਫਿਕ) ਮਨੀਸ਼ਾ ਚੌਧਰੀ ਨੇ ਔਰਤਾਂ ਨੂੰ ਚੰਡੀਗੜ੍ਹ ਦੀਆਂ ਸੜਕਾਂ ’ਤੇ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਾਉਣ ਅਤੇ ਪਿੱਛੇ ਬੈਠਦੇ ਸਮੇਂ ਵੀ ਹੈਲਮੇਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਇਹ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਹੈ।

ਇਹ ਵੀ ਪੜ੍ਹੋ : ਸਰਪੰਚ ਨੇ ਖੁਦ ਨੂੰ ਮਾਰੀ ਗੋਲੀ, ਖ਼ੁਦਕੁਸ਼ੀ ਨੋਟ 'ਚ ਕਾਂਗਰਸੀ ਆਗੂ 'ਤੇ ਲਾਏ ਵੱਡੇ ਇਲਜ਼ਾਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News