ਮੁਕਤਸਰ : ਅਣਪਛਾਤੇ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਔਰਤ ਦਾ ਕਤਲ (ਤਸਵੀਰਾਂ)

08/28/2019 6:14:25 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਡੁੱਢੀ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਨ ਸਿੰਘ ਵਾਲਾ ’ਚ ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਇਕ ਔਰਤ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਪਛਾਣ ਗੁਰਜੀਤ ਕੌਰ (55) ਵਜੋਂ ਹੋਈ ਹੈ, ਜੋ ਆਪਣੇ ਪਤੀ ਨਾਲ ਘਰ ’ਚ ਇਕੱਲੀ ਰਹਿੰਦੀ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਮਿ੍ਰਤਕ ਔਰਤ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ, ਜਿਸ ਤੋਂ ਬਾਅਦ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 

PunjabKesari

ਪੰਜ ਬੱਚਿਆਂ (ਤਿੰਨ ਲਡ਼ਕੇ ਅਤੇ ਦੋ ਲਡ਼ਕੀਆਂ) ਦੀ ਮਾਂ ਸੁਰਜੀਤ ਕੌਰ ਦੇ ਕਤਲ ਬਾਰੇ ਉਸ ਦੇ ਛੋਟੇ ਲਡ਼ਕੇ ਕਾਕਾ ਸਿੰਘ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਹ ਰਾਤ ਦੇ ਕਰੀਬ 9 ਵਜੇ ਆਪਣੇ ਕੰਮ ਤੋਂ ਘਰ ਵਾਪਸ ਪਰਤਿਆ। ਉਸ ਨੇ ਘਰੇ ਆ ਕੇ ਵੇਖਿਆ ਤਾਂ ਘਰ ਦੇ ਸਾਰੇ ਬੂਹੇ ਬੰਦ ਸਨ ਤਾਂ ਉਸ ਨੇ ਗੁਆਂਢੀਆਂ ਦੇ ਘਰੇ ਆਪਣੀ ਮਾਂ ਦੀ ਭਾਲ ਕੀਤੀ ਪਰ ਉਹ ਨਾ ਮਿਲੀ। ਕਾਕਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੁਡ਼ ਘਰੇ ਆਇਆ ਤਾਂ ਉਸ ਨੇ ਸ਼ੱਕ ਪੈਣ ’ਤੇ ਜਦੋਂ ਦਰਵਾਜ਼ਾ ਖੋਲਿਆ ਤਾਂ ਅੰਦਰ ਉਸ ਦੀ ਮਾਂ (ਸੁਰਜੀਤ ਕੌਰ) ਦੀ ਲਾਸ਼ ਪਈ ਸੀ। ਉਸ ਨੇ ਇਸ ਦੀ ਤੁਰੰਤ ਥਾਣਾ ਬਰੀਵਾਲਾ ਵਿਖੇ ਸੂਚਨਾ ਦਿੱਤੀ।

PunjabKesari

ਥਾਣਾ ਬਰੀਵਾਲਾ ਦੀ ਪੁਲਸ ਨੇ ਆਪਣੀ ਕਾਰਵਾਈ ਕਰਦਿਆਂ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਮ੍ਰਿਤਕਾ ਦੇ ਪੁੱਤਰ ਮੰਗਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ, ਉਨ੍ਹਾਂ ਉਸ ਦਾ ਪਿੰਡ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦੇ ਘਰ ਸੱਥਰ ’ਤੇ ਬੈਠੇ ਉਸ ਦੇ ਪੁੱਤਰ ਕਾਕਾ ਸਿੰਘ, ਮੰਗਲ ਸਿੰਘ ਅਤੇ ਭਰਾ ਜੰਗੀਰ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਕਤਲ ਉਨ੍ਹਾਂ ਦੇ ਪਿਤਾ ਸੋਹਣ ਸਿੰਘ ਨੇ ਕੀਤਾ ਹੈ ਅਤੇ ਉਹ ਇਹ ਕਾਰਨਾਮਾ ਕਰਨ ਤੋਂ ਬਾਅਦ ਨਹਾ-ਧੋ ਕੇ ਘਰੋਂ ਫਰਾਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕਤਲ ’ਚ ਵਰਤੀ ਗਈ ਕੈਂਚੀ ਅਤੇ ਕੁਹਾਡ਼ੀ ਵੀ ਆਪਣੇ ਕਬਜ਼ੇ ’ਚ ਲੈ ਲਈ ਹੈ। ਸੋਹਣ ਸਿੰਘ ਦੀ ਉਮਰ ਕਰੀਬ 70 ਸਾਲ ਦੱਸੀ ਜਾ ਰਹੀ ਹੈ।

 


rajwinder kaur

Content Editor

Related News