ਚੰਡੀਗੜ੍ਹ ਦੀਆਂ ਔਰਤਾਂ ਨੂੰ ''ਰੱਖੜੀ'' ''ਤੇ ਮਿਲੇਗਾ ਖਾਸ ਤੋਹਫਾ

Friday, Aug 09, 2019 - 12:47 PM (IST)

ਚੰਡੀਗੜ੍ਹ ਦੀਆਂ ਔਰਤਾਂ ਨੂੰ ''ਰੱਖੜੀ'' ''ਤੇ ਮਿਲੇਗਾ ਖਾਸ ਤੋਹਫਾ

ਚੰਡੀਗੜ੍ਹ (ਰਾਜਿੰਦਰ) : 'ਰੱਖੜੀ' ਵਾਲੇ ਦਿਨ ਚੰਡੀਗੜ੍ਹ ਦੀਆਂ ਔਰਤਾਂ ਨੂੰ ਖਾਸ ਤੋਹਫਾ ਦਿੱਤਾ ਜਾ ਰਿਹਾ ਹੈ। ਇਸ ਤਿਉਹਾਰ 'ਤੇ ਸੀ. ਟੀ. ਯੂ. ਨੇ ਭੈਣਾਂ ਨੂੰ ਬੱਸਾਂ 'ਚ ਮੁਫਤ ਸਫਰ ਦੀ ਸਹੂਲਤ ਦੇਣ ਦੀ ਯੋਜਨਾ ਬਣਾਈ ਹੈ। ਸ਼ਹਿਰ ਦੀਆਂ ਸਾਰੀਆਂ ਔਰਤਾਂ ਨੂੰ 'ਰੱਖੜੀ' ਦੇ ਮੌਕੇ 'ਤੇ 14 ਅਗਸਤ ਰਾਤ 12 ਵਜੇ ਤੋਂ 15 ਅਗਸਤ ਦੇਰ ਸ਼ਾਮ ਤੱਕ ਸੀ. ਟੀ. ਯੂ. ਦੀਆਂ ਬੱਸਾਂ 'ਚ ਮੁਫਤ ਸਫਰ ਦੀ ਸਹੂਲਤ ਮਿਲੇਗੀ। ਇਹ ਸਹੂਲਤ ਸਿਰਫ ਚੰਡੀਗੜ੍ਹ ਸ਼ਹਿਰ ਦੇ ਅੰਦਰ ਹੀ ਆਉਣ ਅਤੇ ਜਾਣ ਲਈ ਰਹੇਗੀ।

ਔਰਤਾਂ ਨੂੰ ਆਪਣੇ ਨਾਲ ਇਕ ਪਛਾਣ ਪੱਤਰ ਰੱਖਣਾ ਪਵੇਗਾ। ਇਸ ਸਬੰਧੀ 'ਚ ਸੀ. ਟੀ. ਯੂ. ਦੇ ਡਾਇਰੈਕਟਰ ਉਮਾ ਸ਼ੰਕਰ ਨੇ ਦੱਸਿਆ ਕਿ ਬੀਤੇ ਸਾਲ 'ਰੱਖੜੀ' ਦੇ ਮੌਕੇ 'ਤੇ ਭੈਣਾਂ ਨੂੰ ਆਪਣੇ ਭਰਾਵਾਂ ਦੇ ਘਰ ਜਾਣ ਲਈ ਸੀ. ਟੀ. ਯੂ. ਦੀਆਂ ਬੱਸਾਂ 'ਚ ਮੁਫਤ ਸਫਰ ਕਰਨ ਦੀ ਸਹੂਲਤ ਦਿੱਤੀ ਗਈ ਸੀ। ਇਸ ਵਾਰ ਵੀ ਇਹ ਸਹੂਲਤ ਦਿੱਤੀ ਜਾ ਰਹੀ ਹੈ। ਇਸ ਵਾਰ 15 ਅਗਸਤ ਅਤੇ ਰੱਖੜੀ ਦੋਵੇਂ ਇਕੱਠੇ ਹੀ ਹਨ, ਇਸ ਲਈ ਬੱਸਾਂ 'ਚ ਸੁਰੱਖਿਆ ਦੀ ਨਜ਼ਰ ਤੋਂ ਸੀ. ਟੀ. ਯੂ. ਨੂੰ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਸਾਵਧਾਨੀ ਵਰਤਣੀ ਪੈ ਰਹੀ ਹੈ।
 


author

Babita

Content Editor

Related News