ਘਰ ਦੇ ਦਰਵਾਜ਼ੇ ਵਿਚ ਬੈਠੀ ਮਹਿਲਾ ਦੀ ਸੋਨੇ ਦੀ ਚੇਨ ਝਪਟ ਕੇ ਮੋਟਰ ਸਾਈਕਲ ਸਵਾਰ ਫਰਾਰ

Wednesday, Mar 09, 2022 - 04:26 PM (IST)

ਘਰ ਦੇ ਦਰਵਾਜ਼ੇ ਵਿਚ ਬੈਠੀ ਮਹਿਲਾ ਦੀ ਸੋਨੇ ਦੀ ਚੇਨ ਝਪਟ ਕੇ ਮੋਟਰ ਸਾਈਕਲ ਸਵਾਰ ਫਰਾਰ

ਭੁੱਚੋ ਮੰਡੀ (ਨਾਗਪਾਲ) : ਦਿਨ ਦਿਹਾੜੇ ਲੁੱਟ-ਖੋਹ ਦੀਆ ਵੱਧ ਰਹੀਆਂ ਵਾਰਦਾਤਾਂ ਕਾਰਣ ਮੰਡੀ ਦੇ ਲੋਕਾਂ ਵਿਚ ਡਰ ਅਤੇ ਬੇਚੈਨੀ ਪਾਈ ਜਾ ਰਹੀ ਹੈ। ਸਥਾਨਕ ਵਾਰਡ ਨੰਬਰ 6 ਵਿਚ ਦੁਪਹਿਰ ਸਮੇਂ ਮਹਿਲਾ ਅਪਣੇ ਪੋਤੇ ਨੂੰ ਲੈ ਕੇ ਘਰ ਦੇ ਦਰਵਾਜ਼ੇ ਵਿਚ ਬੈਠੀ ਸੀ ਕਿ ਅਚਾਨਕ ਮੋਟਰ ਸਾਈਕਲ ’ਤੇ ਆਏ ਦੋ ਨੌਜਵਾਨਾ ਵਿਚੋਂ ਇਕ ਨੇ ਮਹਿਲਾ ਦੇ ਗਲੇ ਵਿਚ ਪਾਈ ਸੋਨੇ ਦੀ ਚੈਨ ਖਿੱਚ ਕੇ ਆਪਣੇ ਸਾਥੀ ਨਾਲ ਫਰਾਰ ਹੋ ਗਏ। ਸੂਚਨਾ ਮਿਲਦੇ ਪੁਲਸ ਚੌਕੀ ਦੇ ਏ.ਐੱਸ.ਆਈ.ਗੁਰਦੀਪ ਸਿੰਘ ਮੌਕੇ ’ਤੇ ਪੁੱਜੇ ਅਤੇ ਜਾਣਕਾਰੀ ਲਈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵਾਰਡ ਨੰਬਰ 2 ਵਿਚ ਘਰ ਅੱਗੇ ਖੜ੍ਹਾ ਮੋਟਰ-ਸਾਈਕਲ ਅਤੇ ਕਬਾੜੀਏ ਦੀ ਦੁਕਾਨ ਅੱਗੇ ਗੱਤੇ ਨਾਲ ਭਰੀ ਗੱਡੀ ਚੋਰੀ ਹੋ ਗਈ ਸੀ।

ਇਲਾਕੇ ਵਿਚ ਵੱਧ ਰਹੀਆ ਚੋਰੀਆਂ ਅਤੇ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਨਜ਼ੀਦੀਕੀ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਵਾਸੀਆਂ ਨੇ ਦੋ ਦਿਨ ਪਹਿਲਾਂ ਚੌਕੀ ਅੱਗੇ ਧਰਨਾ ਵੀ ਦਿੱਤਾ ਸੀ। ਮਹਿਲਾ ਦੇ ਬੇਟੇ ਬਿਕਰਮ ਸਿੰਗਲਾ ਨੇ ਦੱਸਿਆ ਕਿ ਚੇਨ ਵਿਚ ਸੋਨੇ ਦਾ ਲਾਕਟ ਵੀ ਸੀ। ਮੰਡੀ ਨਿਵਾਸੀਆਂ ਨੇ ਮੰਗ ਕੀਤੀ ਕਿ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਸ ਸਖ਼ਤ ਕਦਮ ਚੁੱਕੇ।


author

Gurminder Singh

Content Editor

Related News