ਜਨਾਨੀਆਂ ਨੂੰ ਨਹੀਂ ਮਿਲ ਰਿਹਾ ਸਰਕਾਰੀ ਬੱਸਾਂ ’ਚ ਮੁਫਤ ਸਫ਼ਰ ਦਾ ਲਾਭ, ਸਰਕਾਰ ਲਵੇ ਸਖ਼ਤ ਐਕਸ਼ਨ

Wednesday, May 12, 2021 - 02:40 PM (IST)

ਜਨਾਨੀਆਂ ਨੂੰ ਨਹੀਂ ਮਿਲ ਰਿਹਾ ਸਰਕਾਰੀ ਬੱਸਾਂ ’ਚ ਮੁਫਤ ਸਫ਼ਰ ਦਾ ਲਾਭ, ਸਰਕਾਰ ਲਵੇ ਸਖ਼ਤ ਐਕਸ਼ਨ

ਰਾਜਾਸਾਂਸੀ (ਰਾਜਵਿੰਦਰ) - ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਪੰਜਾਬ ਰੋਡਵੇਜ਼ ਤੇ ਹੋਰ ਸਰਕਾਰੀ ਬੱਸਾਂ ’ਚ ਜਨਾਨੀਆਂ ਦਾ ਸਫ਼ਰ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਦਾਅਵੇ ਕੀਤੇ ਸਨ ਕਿ ਇਸ ਸਹੂਲਤ ਨਾਲ ਮੱਧ ਵਰਗੀ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਪਰ ਜੇਕਰ ਸਰਹੱਦੀ ਖੇਤਰ ਅਜਨਾਲਾ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਅੰਮ੍ਰਿਤਸਰ ਤੋਂ ਲੈ ਕੇ ਰਾਮਦਾਸ ਤੱਕ ਅਜਨਾਲਾ ਅੰਮ੍ਰਿਤਸਰ ਮੁੱਖ ਰੋਡ ’ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਬਹੁਤ ਘੱਟ ਹਨ। ਇਸ ਕਾਰਨ ਪੇਂਡੂ ਖਤਰਾਂ ਤੋਂ ਮਜ਼ਦੂਰ ਜਨਾਨੀਆਂ, ਜੋ ਵੱਖ-ਵੱਖ ਕਸਬਿਆਂ ਅਤੇ ਅੰਮ੍ਰਿਤਸਰ ਸ਼ਹਿਰ ’ਚ ਕੰਮ ਕਰਨ ਲਈ ਜਾਂਦੀਆਂ, ਨੂੰ ਪ੍ਰਾਈਵੇਟ ਬੱਸਾਂ ’ਤੇ ਕਿਰਾਇਆ ਖ਼ਰਚ ਕਰ ਕੇ ਸਫ਼ਰ ਕਰ ਰਹੀਆਂ ਹਨ। 

ਪੜ੍ਹੋ ਇਹ ਵੀ ਖਬਰ ਸ਼ਰਾਬੀ ਜਵਾਈ ਦਾ ਸ਼ਰਮਨਾਕ ਕਾਰਾ : ਦਾਜ ’ਚ ਗੱਡੀ ਨਾ ਮਿਲਣ ’ਤੇ ਸਹੁਰੇ ਪਰਿਵਾਰ ਦਾ ਚਾੜ੍ਹਿਆ ਕੁਟਾਪਾ (ਤਸਵੀਰਾਂ)

ਉਕਤ ਜਨਾਨੀਆਂ ਨੂੰ ਸਰਕਾਰ ਦੀ ਫ੍ਰੀ ਸਫ਼ਰ ਕਰਨ ਵਾਲੀ ਸਹੂਲਤ ਦਾ ਕੀ ਲਾਭ ਮਿਲੇਗਾ। ਇਹ ਇਸ ਤਰ੍ਹਾਂ ਦੇ ਵੱਡੇ ਐਲਾਨ ਕਰਨ ਵਾਲੀਆਂ ਸਰਕਾਰਾਂ ਲਈ ਇਕ ਵੱਡਾ ਸਵਾਲ ਹੈ। ਜੇਕਰ ਕਿਤੇ ਸਰਕਾਰੀ ਬੱਸ ਆ ਹੀ ਜਾਂਦੀ ਹੈ ਤਾਂ ਪੰਜਾਬ ਰੋਡਰਵੇਜ਼ ਦੇ ਕੁਝ ਅਧਿਕਾਰੀਆਂ ਦੀ ਅਣਗਹਿਲੀ ਇਨ੍ਹਾਂ ਦਾਅਵਿਆਂ ਦੀ ਫੂਕ ਕੱਢਦੀ ਦਿਖਾਈ ਦੇ ਰਹੀ ਹੈ। ਵੇਖਣ ’ਚ ਆਇਆ ਹੈ ਕਿ ਜਦ ਕੋਈ ਸਰਕਾਰੀ ਬੱਸ ਕਿਸੇ ਮੇਨ ਬੱਸ ਅੱਡੇ ਤੋਂ ਚੱਲਦੀ ਹੈ ਤਾਂ ਜਨਾਨੀਆਂ ਸਰਕਾਰ ਵੱਲੋਂ ਦਿੱਤੀ ਰਿਆਇਤ ਫ੍ਰੀ ਸਫ਼ਰ ਦਾ ਲਾਹਾ ਲੈਣ ਲਈ ਉਡੀਕ ਕਰ ਰਹੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਉਸ ਵਕਤ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਬਿਨਾਂ ਰੁਕੇ ਹਵਾ ਬਣ ਕੇ ਬੱਸ ਅੱਡੇ ਤੋਂ ਲੰਘ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ) 

ਇਸ ਸਮੱਸਿਆ ਤੋਂ ਜਾਣੂ ਕਰਵਾਉਣ ਲਈ ਜਦੋਂ ਰੋਡਵੇਜ਼ ਦੇ ਵੱਡੇ ਅਧਿਕਾਰੀਆਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਹੁਣ ਵੇਖਣਾ ਇਹ ਹੋਵੇਗਾ ਕਿ ਜਗ ਬਾਣੀ ਵੱਲੋਂ ਲੋਕ ਹਿੱਤ ’ਚ ਚੁੱਕੇ ਇਸ ਮੁੱਦੇ ਦਾ ਹੱਲ ਕੱਢਣ ਲਈ ਸਰਕਾਰ ਜਾਂ ਸਬੰਧਿਤ ਵਿਭਾਗ ਦੇ ਅਧਿਕਾਰੀ ਕੋਈ ਸਖ਼ਤ ਐਕਸ਼ਨ ਲੈਂਦੇ ਹਨ ਜਾਂ ਨਹੀਂ।

ਮੁਫ਼ਤ ਬੱਸ ਸੇਵਾ ਸਿਰਫ਼ ਸਿਆਸੀ ਸਟੰਟ
ਜ਼ਿਲ੍ਹਾ ਪ੍ਰਧਾਨ ਦਿਹਾਤੀ ਸ਼੍ਰੋਮਣੀ ਅਕਾਲੀ ਦਲ ਜਥੇ. ਵੀਰ ਸਿੰਘ ਲੋਪਕੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸ਼ਪੱਸ਼ਟ ਸ਼ਬਦਾਂ ’ਚ ਕਿਹਾ ਕਿ 4 ਸਾਲ ਸਰਕਾਰ ਬਣੀ ਨੂੰ ਹੋ ਗਏ ਹਨ ਅਤੇ ਕੈਪਟਨ ਸਾਹਿਬ ਨੂੰ ਫ੍ਰੀ ਸਫ਼ਰ ਦਾ ਐਲਾਨ ਕਰਨ ਦਾ ਹੁਣ ਚੇਤਾ ਆਇਆ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਨੂੰ ਵੇਖਦਿਆਂ ਇਹ ਸਿਆਸੀ ਸਟੰਟ ਖੇਡਿਆ ਗਿਆ ਹੈ, ਜਿਸ ਨੂੰ ਸਰਕਾਰ ਅਮਲੀ ਜਾਮਾ ਪਹਿਨਾਉਣ ’ਚ ਫੇਲ ਸਾਬਤ ਹੋਈ ਹੈ ਤੇ ਮੱਧ ਵਰਗੀ ਲੋਕਾਂ ’ਚ ਨਿਰਾਸ਼ਤਾ ਦਾ ਆਲਮ ਹੈ।

ਪੜ੍ਹੋ ਇਹ ਵੀ ਖਬਰ ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)

ਹਰ ਅੱਡੇ ’ਤੇ ਬੱਸ ਰੁਕਣ ਲਾਜ਼ਮੀ ਹੋਵੇਗਾ
ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦਿਲਰਾਜ ਸਿੰਘ ਸਰਕਾਰੀਆ ਨੇ ਕਿਹਾ ਕਿ ਉਹ ਖੁਦ ਟ੍ਰਾਂਸਪੋਰਟ ਵਿਭਾਗ ਨਾਲ ਗੱਲ ਕਰਨਗੇ ਤੇ ਹਰ ਬੱਸ ਅੱਡੇ ’ਤੇ ਬੱਸ ਰੁਕਣਾ ਲਾਜ਼ਮੀ ਹੋਵੇਗਾ ਤਾਂ ਜੋ ਕੈਪਟਨ ਸਰਕਾਰ ਵੱਲੋਂ ਸਹੂਲਤ ਦਿੱਤੀ ਦਾ ਲੋੜਵੰਦਾਂ ਨੂੰ ਲਾਭ ਮਿਲ ਸਕੇ ਤੇ ਅਣਗਹਿਲੀ ਕਰਨ ਵਾਲੇ ਕਰਮਚਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਕਰਵਾਈ ਜਾਵੇਗੀ।

ਪੜ੍ਹੋ ਇਹ ਵੀ ਖਬਰ ਇਨਸਾਨੀਅਤ ਸ਼ਰਮਸਾਰ : ਪਠਾਨਕੋਟ 'ਚ ਨਾਲ਼ੀ ’ਚੋਂ ਮਿਲਿਆ ਨਵਜਨਮੇ ਬੱਚੇ ਦਾ ਭਰੂਣ, ਫ਼ੈਲੀ ਸਨਸਨੀ (ਤਸਵੀਰਾਂ)


author

rajwinder kaur

Content Editor

Related News