ਜਿਸਮ ਦਿਖਾ ਕੇ ਜਾਲ ''ਚ ਫਸਾਉਣ ਵਾਲੀਆਂ ਜਨਾਨੀਆਂ ਦਾ ਭੱਜਿਆ ਭਾਂਡਾ, ਕਰਤੂਤ ਸੁਣ ਹੋਵੋਗੇ ਹੈਰਾਨ

Sunday, Aug 09, 2020 - 06:48 PM (IST)

ਜਿਸਮ ਦਿਖਾ ਕੇ ਜਾਲ ''ਚ ਫਸਾਉਣ ਵਾਲੀਆਂ ਜਨਾਨੀਆਂ ਦਾ ਭੱਜਿਆ ਭਾਂਡਾ, ਕਰਤੂਤ ਸੁਣ ਹੋਵੋਗੇ ਹੈਰਾਨ

ਲੁਧਿਆਣਾ (ਜ. ਬ.) : ਰਾਹਗੀਰਾਂ ਨੂੰ ਜਿਸਮ ਦਿਖਾ ਕੇ ਲੁੱਟਣ ਵਾਲੇ ਗੈਂਗ ਦੀਆਂ 3 ਜਨਾਨੀਆਂ ਨੂੰ ਸਲੇਮ ਟਾਬਰੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਫੜੀਆਂ ਗਈਆਂ ਜਨਾਨੀਆਂ ਦੀ ਪਛਾਣ ਸ਼ਿਮਲਾਪੁਰੀ ਦੇ ਈਸ਼ਰ ਨਗਰ ਦੀ ਅਮਨਦੀਪ ਕੌਰ, ਜੱਸੀਆਂ ਰਜ਼ੌਰੀ ਗਾਰਡਨ ਦੀ ਪ੍ਰਿਯੰਕਾ ਉਰਫ ਪ੍ਰਿਯਾ ਅਤੇ ਅਮਨ ਨਗਰ ਸਮੇਲ ਟਾਬਰੀ ਦੀ ਪਰਮਜੀਤ ਕੌਰ ਵਜੋਂ ਹੋਈ ਹੈ। ਥਾਣਾ ਇੰਚਾਰਜ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਲਾਡੋਵਾਲ ਹਾਰਡੀ ਵਰਲਡ ਤੋਂ ਅਮਲਤਾਸ ਨੂੰ ਜਾਂਦੀ ਸਰਵਿਸ ਲਾਈਨ 'ਤੇ ਔਰਤਾਂ ਦਾ ਇਕ ਗੈਂਗ ਸਰਗਰਮ ਹੈ, ਜੋ ਰਾਹਗੀਰਾਂ ਨੂੰ ਜਿਸਮ ਦਿਖਾ ਕੇ ਆਪਣੇ ਜਾਲ ਵਿਚ ਫਸਾਉਂਦੀਆਂ ਹਨ ਅਤੇ ਫਿਰ ਝਾੜੀਆਂ ਵਿਚ ਲਿਜਾ ਕੇ ਲੁੱਟ-ਖੋਹ ਕਰਦੀਆਂ ਹਨ ਅਤੇ ਡਰਾ-ਧਮਕਾ ਕੇ ਭਜਾ ਦਿੰਦੀਆਂ ਹਨ। 

ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਕਮਾਊ ਪੁੱਤਰ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਇਸ 'ਤੇ ਪੁਲਸ ਨੇ ਇਨ੍ਹਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਅੱਜ ਮੌਕੇ 'ਤੇ ਤਿੰਨ ਔਰਤਾਂ ਨੂੰ ਧਰ ਲਿਆ ਗਿਆ ਹੈ, ਜਿਨ੍ਹਾਂ ਤੋਂ 6 ਮੋਬਾਇਲ ਅਤੇ 1500 ਦੀ ਨਕਦੀ ਬਰਾਮਦ ਹੋਈ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਅਮਨਦੀਪ ਕੌਰ ਅਤੇ ਪ੍ਰਿਯਾ ਦਾ ਅਪਰਾਧਿਕ ਰਿਕਾਰਡ ਵੀ ਹੈ। ਇਹ ਲੁੱਟ ਅਤੇ ਚੋਰੀ ਦੇ ਮਾਮਲਿਆਂ ਵਿਚ ਵੀ ਸ਼ਾਮਲ ਰਹਿ ਚੁੱਕੀਆਂ ਹਨ। ਫਿਲਹਾਲ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਡੋਰੀ ਗੋਲਾ ਵਰਗਾ ਇਕ ਹੋਰ ਨਕਲੀ ਸ਼ਰਾਬ ਵਾਲਾ ਗਿਰੋਹ ਬੇਨਕਾਬ, ਮਜੀਠਾ ਤੋਂ ਗ੍ਰਿਫਤਾਰ


author

Gurminder Singh

Content Editor

Related News