ਭੇਤਭਰੀ ਹਾਲਤ 'ਚ ਪਿੰਗਲਾ ਆਸ਼ਰਮ ਪਹੁੰਚੀ ਔਰਤ ਮੁੜ ਪਰਤੇਗੀ ਘਰ

Thursday, Jan 04, 2018 - 12:30 PM (IST)

ਪਟਿਆਲਾ (ਇੰਦਰਜੀਤ) - ਭੋਪਾਲ ਦੀ ਰਹਿਣ ਵਾਲੀ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਗੁੰਮਸ਼ੁਦਾ ( ਸ਼ਹਿਨਾਜ਼ ਖਾਨ) ਉਮਰ 40 ਸਾਲਾ ਵੰਦੇ ਮਾਤਮ ਦਲ ਦੀ ਸਮੁਚੀ ਟੀਮ ਅਤੇ ਪਿੰਗਲਾ ਆਸ਼ਰਮ ਸਨੌਰ ਰੋਡ ਪਟਿਆਲਾ ਦੇ ਸਹਿਯੋਗ ਨਾਲ ਡਾਕਟਰਾਂ ਦੀ ਮੌਜੂਦਗੀ 'ਚ ਭੋਪਾਲ ਤੋਂ ਆਏ ਉਸਦੇ ਪਤੀ ਦੇ ਹਵਾਲੇ ਕਰ ਦਿੱਤਾ। ਮਹਿਲਾ ਸ਼ਹਿਨਾਜ਼ ਖਾਨ ਲਗਭਗ 2 ਮਹੀਨੇ ਪਹਿਲਾਂ ਭੇਦ ਭਰੀ ਹਾਲਤ ਵਿਚ ਪਿੰਗਲਾ ਆਸ਼ਰਮ ਪਹੁੰਚੀ ਤੇ ਬਾਬਾ ਬਲਬੀਰ ਸਿੰਘ ਤੇ ਡਾਕਟਰਾਂ ਦੀ ਮਿਹਨਤ ਸਦਕਾ ਅੱਜ ਠੀਕ ਹੋ ਕੇ ਆਪਣੇ ਘਰ ਪਰਤ ਰਹੀ ਹੈ।
ਜਾਣਕਾਰੀ ਮਿਲੀ ਹੈ ਕਿ ਮਹਿਲਾ ਸ਼ਹਿਨਾਜ਼ ਖਾਨ ਦੀ ਅਚਾਨਕ ਤਬੀਅਤ ਖਰਾਬ ਹੋਣ ਕਰਕੇ ਉਸਦਾ ਦਿਮਾਗੀ ਸਤੁੰਲਨ ਠੀਕ ਠੀਕ ਨਹੀਂ ਸੀ, ਜਿਸ ਕਾਰਨ ਉਹ ਪਟਿਆਲਾ ਪਹੁੰਚ ਗਈ। ਉਸਨੇ ਦੱਸਿਆ ਕਿ ਉਸਨੂੰ ਅੱਜ ਉਸਦਾ ਪਤੀ ਹਬੀਬ ਖਾਨ ਵਾਪਸ ਲੈਣ ਆਇਆ ਹੈ। ਇਸ ਮੌਕੇ ਉਸਨੇ ਆਸ਼ਰਮ ਦੇ ਬਾਬਾ ਬਲਬੀਰ ਸਿੰਘ ਜੀ ਦਾ ਤਹਿਦਿਲ ਤੋਂ ਧਨਵਾਦ ਕੀਤਾ ਜਿਨ੍ਹਾਂ ਦੀ ਸਦਕਾ ਉਹ ਆਪਣੇ ਘਰ ਪਰਤ ਰਹੀ ਹੈ। 
ਵੰਦੇ ਮਾਤਮ ਦਲ ਦੇ ਮੈਂਬਰ ਨੇ ਦੱਸਿਆ ਕਿ ਸ਼ਹਿਨਾਜ਼ ਖਾਨ ਦੀ ਇਹ ਔਰਤ ਉਨ੍ਹਾਂ ਦੇ ਦਫਤਰ ਦੇ ਨੇੜੇ ਘੁੰਮ ਰਹੀ ਸੀ, ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਦਲ ਦੇ ਮੈਂਬਰਾਂ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਔਰਤ ਨੂੰ ਸਨੋਰ ਰੋਡ ਪਿੰਗਲਾ ਆਸ਼ਰਮ ਵਿਖੇ ਦੋ ਮਹੀਨੇ ਪਹਿਲਾਂ ਪਹੁੰਚਾਇਆ। ਵੰਦੇ ਮਾਤਮ ਦਲ ਵਲੋਂ ਇਸ ਔਰਤ ਬਾਰੇ ਸੋਸ਼ਲ ਮੀਡਿਆ 'ਤੇ ਗੁੰਮਸ਼ੁਦਾ ਬਾਰੇ ਦੱਸਿਆ ਤੇ ਸੋਸ਼ਲ ਮੀਡਿਆ 'ਤੇ ਦਿੱਤੇ ਮੋਬਾਇਲ ਨੰਬਰ 'ਤੇ ਗੁੰਮਸ਼ੁਦਾ ( ਸ਼ਹਿਨਾਜ਼ ਖਾਨ) ਦੇ ਪਤੀ ਹਬੀਬ ਖਾਨ ਨੇ ਪਿੰਗਲਾ ਆਸ਼ਰਮ ਦੇ ਬਾਬਾ ਬਲਬੀਰ ਸਿੰਘ ਨਾਲ ਸੰਪਰਕ ਕੀਤਾ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮਹਿਲਾ ਸ਼ਹਿਨਾਜ਼ ਖਾਨ ਠੀਕ ਨਹੀਂ ਸੀ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਇਲਾਜ ਨਾਲ ਠੀਕ ਹੋਕੇ ਆਪਣੇ ਘਰ ਪਰਤ ਰਹੀ ਹੈ। ਡਾਕਟਰ ਬਲਬੀਰ ਨੇ ਦੱਸਿਆ ਕਿ ਪਿੰਗਲਾ ਆਸ਼ਰਮ ਵਿਚ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਉਨ੍ਹਾਂ ਦੀ ਟੀਮ ਦਿਮਾਗੀ ਰੋਗੀਆਂ ਦਾ ਇਲਾਜ ਕਰਦੀ ਆ ਰਹੀ ਹੈ। 
 


Related News