ਸਾਊਦੀ ਅਰਬ ''ਚ ਫਸੀ ਇਕ ਹੋਰ ਮਹਿਲਾ, ਵਾਪਸੀ ਲਈ ਲਾਈ ਭਗਵੰਤ ਮਾਨ ਨੂੰ ਗੁਹਾਰ

Friday, Dec 22, 2017 - 09:04 AM (IST)

ਸਾਊਦੀ ਅਰਬ ''ਚ ਫਸੀ ਇਕ ਹੋਰ ਮਹਿਲਾ, ਵਾਪਸੀ ਲਈ ਲਾਈ ਭਗਵੰਤ ਮਾਨ ਨੂੰ ਗੁਹਾਰ

ਗੋਰਾਇਆ(ਮੁਨੀਸ਼)— ਚੰਗੇ ਭਵਿੱਖ ਦੀ ਖਾਤਿਰ ਵਿਦੇਸ਼ ਗਈ ਗੋਰਾਇਆ ਦੇ ਪਿੰਡ ਰੂੜਕਾ ਖੁਰਦ ਦੀ ਰਹਿਣ ਵਾਲੀ ਮਹਿਲਾ ਨੂੰ ਸਾਊਦੀ ਅਰਬ 'ਚ ਬੰਧਕ ਬਣਾਏ ਜਾਣ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਮਹਿਲਾ ਆਮ ਆਦਮੀ ਪਾਰਟੀ ਦੇ ਸੰਸਦ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸਮੇਤ ਕੇਂਦਰ ਸਰਕਾਰ ਤੋਂ ਵਾਪਸ ਭਾਰਤ ਲਿਆਉਣ ਦੀ ਮੰਗ ਕਰ ਰਹੀ ਹੈ। ਮਹਿਲਾ ਦਾ ਨਾਂ ਜੀਵਨਜੋਤੀ ਪਤਨੀ ਸੁਦਰਸ਼ਨ ਕੁਮਾਰ ਹੈ। ਮਹਿਲਾ ਦੇ 3 ਬੇਟੇ ਹਨ। ਆਪਣੀ ਦਾਸਤਾਨ ਬਿਆਨ ਕਰਦੇ ਹੋਏ ਮਹਿਲਾ ਨੇ ਵੀਡੀਓ ਬਣਾ ਕੇ ਭਗਵੰਤ ਮਾਨ ਨੂੰ ਗੁਹਾਰ ਲਗਾਈ ਹੈ।

 PunjabKesari
ਇਥੇ ਦੱਸਣਯੋਗ ਹੈ ਕਿ ਸਾਊਦੀ ਅਰਬ 'ਚ ਔਰਤ ਨੂੰ ਬੰਧਕ ਬਣਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਕਈ ਮਹਿਲਾਵਾਂ ਅਤੇ ਲੜਕੀਆਂ ਦੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਸਾਊਦੀ ਅਰਬ ਦੇ ਦਾਵਦਮੀ ਨਾਂ ਦੇ ਸ਼ਹਿਰ 'ਚ ਫਸੀ ਪੰਜਾਬ ਦੀ ਲੜਕੀ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਆਪਣਾ ਵੀਡੀਓ ਰਿਕਾਰਡ ਕਰਦੇ ਸਮੇਂ ਉਹ ਫੁੱਟ-ਫੁੱਟ ਕੇ ਰੋ ਰਹੀ ਸੀ ਕਿ ਅਣਪਛਾਤੀ ਲੜਕੀ ਨੇ ਸੰਸਦ ਭਗਵੰਤ ਮਾਨ ਨੂੰ ਸੰਬੋਧਨ ਕਰਦੇ ਹੋਏ ਗੁਹਾਰ ਲਗਾਈ ਸੀ।


Related News