ਜੇ ਤੂੰ ਕਾਰਵਾਈ ਤੋਂ ਬਚਣਾ ਹੈ ਤਾਂ ਮੇਰੇ ਨਾਲ ਰਾਤ ਗੁਜ਼ਾਰ ਨਹੀਂ ਤਾਂ ਮੈਨੂੰ 30 ਹਜ਼ਾਰ ਰੁਪਏ ਦੇ

Thursday, Jun 20, 2024 - 06:42 PM (IST)

ਜੇ ਤੂੰ ਕਾਰਵਾਈ ਤੋਂ ਬਚਣਾ ਹੈ ਤਾਂ ਮੇਰੇ ਨਾਲ ਰਾਤ ਗੁਜ਼ਾਰ ਨਹੀਂ ਤਾਂ ਮੈਨੂੰ 30 ਹਜ਼ਾਰ ਰੁਪਏ ਦੇ

ਪਟਿਆਲਾ (ਕੰਵਲਜੀਤ) : ਬੀਤੀ ਰਾਤ ਜੋਤੀ ਨਾਮ ਦੀ ਮਹਿਲਾ ਵੱਲੋਂ ਆਤਮਹਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਸਮੇਂ ਰਹਿੰਦੇ ਬਚਾਅ ਲਿਆ ਗਿਆ ਅਤੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਗੁਆਂਢਣ ਨਾਲ ਲੜਾਈ ਹੋਈ ਸੀ ਜੋ ਬਹੁਤ ਵੱਧ ਗਈ। 29 ਤਾਰੀਖ਼ ਨੂੰ ਉਨ੍ਹਾਂ ਨੇ ਮੇਰੀ ਇਕ ਵੀਡੀਓ ਗਾਲ੍ਹਾਂ ਕੱਢਦੇ ਹੋਏ ਦੀ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਉਸਨੇ ਕੋਤਵਾਲੀ ਥਾਣੇ ਵਿਚ ਆ ਕੇ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ। 

ਇਹ ਵੀ ਪੜ੍ਹੋ : ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਅੰਨ੍ਹੇਵਾਹ ਗੋਲ਼ੀਆਂ ਮਾਰ ਕੇ 18 ਸਾਲਾ ਮੁੰਡੇ ਦਾ ਕਤਲ

ਇਸ ਦੇ ਚੱਲਦੇ ਉਸ ਨੂੰ ਕੋਤਵਾਲੀ ਥਾਣੇ ਦਾ ਏ. ਐੱਸ. ਆਈ. ਬਲਵਿੰਦਰ ਸਿੰਘ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ। ਏ. ਐੱਸ. ਆਈ. ਬਲਵਿੰਦਰ ਸਿੰਘ ਵਲੋਂ ਉਸ ਨੂੰ ਦਿਮਾਗੀ ਤੌਰ 'ਤੇ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪੀੜਤਾ ਨੇ ਦੱਸਿਆ ਕਿ ASI ਨੇ ਉਸ ਨੂੰ ਕੋਤਵਾਲੀ ਥਾਣੇ ਵਿਚ ਬੁਲਾਇਆ, ਜਿੱਥੇ ਉਸ ਨੂੰ ਜਲੀਲ ਕੀਤਾ ਗਿਆ, ਜਿਸ ਕਰਕੇ ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਦੱਸਿਆ ਕਿ  ASI ਬਲਵਿੰਦਰ ਸਿੰਘ ਨੇ ਉਸ 'ਤੇ ਕਾਰਵਾਈ ਕਰਨ ਲਈ ਮੈਨੂੰ ਦੂਜੀ ਪਾਰਟੀ ਵੱਲੋਂ ਪੈਸੇ ਦਿੱਤੇ ਗਏ ਹਨ ਜਾਂ ਤਾਂ ਤੂੰ ਮੈਨੂੰ 30 ਹਜ਼ਾਰ ਰੁਪਏ ਦੇ ਨਹੀਂ ਤਾਂ ਮੇਰੇ ਨਾਲ ਇਕ ਰਾਤ ਗੁਜ਼ਾਰ। 

ਇਹ ਵੀ ਪੜ੍ਹੋ : ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਵੱਡਾ ਝਟਕਾ, NSA ਵਿਚ ਵਾਧਾ

ਕੀ ਕਹਿਣਾ ਹੈ ਐੱਸ. ਐੱਚ. ਓ. ਦਾ

ਦੂਜੇ ਪਾਸੇ ਕੋਤਵਾਲੀ ਥਾਣਾ ਦੇ SHO ਹਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਿਹੜੀ ਔਰਤ ਸਾਡੇ ਪੁਲਸ ਮੁਲਾਜ਼ਮਾਂ ਦੇ ਉੱਪਰ ਇਲਜ਼ਾਮ ਲਗਾ ਰਹੀ ਹੈ, ਇਸ ਉਪਰ ਤੇ ਇਸ ਦੇ ਸਾਥੀ ਖਿਲਾਫ ਸਾਡੇ ਕੋਲ ਸ਼ਿਕਾਇਤ ਆਈ ਸੀ ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਕਤ ਔਰਤ ਦਾ ਸਾਥੀ ਨਸ਼ੇ ਦੇ ਮਾਮਲੇ ਵਿਚ ਭਗੌੜਾ ਵੀ ਹੈ, ਇਸ ਕਰਕੇ ਇਹ ਕਾਰਵਾਈ ਤੋਂ ਬਚਣ ਲਈ ਸਾਨੂੰ ਜਾਣ-ਬੁਝ ਕੇ ਇਸ ਤਰ੍ਹਾਂ ਬਦਨਾਮ ਕਰ ਰਹੀ ਹੈ। 

 


author

Gurminder Singh

Content Editor

Related News