ਪੁੱਤ ਦੇ ਜਨਮਦਿਨ ਤੋਂ ਪਹਿਲਾਂ ਘਰ ''ਚ ਪੈ ਗਏ ਵੈਣ, ਕਾਂਸਟੇਬਲ ਦੀ ਪਤਨੀ ਨੇ ਕੀਤੀ ਖੁਦਕੁਸ਼ੀ

11/06/2017 6:53:19 PM

ਜਲੰਧਰ(ਮਹੇਸ਼)— ਪੰਜਾਬ ਪੁਲਸ ਦੇ ਕਾਂਸਟੇਬਲ ਦੀ ਪਤਨੀ ਨੇ ਗੁਰੂ ਨਾਨਕਪੁਰਾ ਰੇਲਵੇ ਫਾਟਕ 'ਤੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਤੜਕੇ 5 ਵਜੇ ਦੇ ਕਰੀਬ ਗੁਰੂ ਨਾਨਕਪੁਰਾ ਰੇਲਵੇ ਫਾਟਕ ਦੇ ਨੇੜੇ ਪੰਜਾਬ ਪੁਲਸ ਦੇ ਕਾਂਸਟੇਬਲ ਮਨਜਿੰਦਰ ਸਿੰਘ ਦੀ 28 ਸਾਲਾ ਪਤਨੀ ਨੇ ਟਰੇਨ ਅੱਗੇ ਆ ਕੇ ਜੀਵਨਲੀਲਾ ਖਤਮ ਕਰ ਲਈ। ਮ੍ਰਿਤਕਾ ਦੀ ਪਛਾਣ ਸੁਖਮਨਪ੍ਰੀਤ ਕੌਰ ਦੇ ਰੂਪ 'ਚ ਹੋਈ ਹੈ।

PunjabKesariਮ੍ਰਿਤਕਾ ਦੇ ਪਿਤਾ ਸਕਤਰ ਸਿੰਘ ਦੇ ਬਿਆਨਾਂ 'ਤੇ ਰੇਲਵੇ ਪੁਲਸ ਨੇ ਸਿਟੀ ਨੇ ਮ੍ਰਿਤਕਾ ਦੇ ਪਤੀ ਮਨਜਿੰਦਰ ਸਿੰਘ, ਸਹੁਰਾ ਮਲਕੀਤ ਸਿੰਘ ਏ. ਐੱਸ. ਆਈ, ਜੇਠ ਗੁਰਇਕਬਾਲ ਸਿੰਘ ਅਤੇ ਜੇਠਾਣੀ ਮਨਦੀਪ ਕੌਰ ਵਾਸੀ 158 ਭਰਤ ਨਗਰ, ਗੁਰੂ ਨਾਨਕਪੁਰਾ ਵੈਸਟ ਦੇ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਅਜੇ ਤੱਕ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਦਿਖਾਈ ਹੈ। ਕਿਹਾ ਜਾ ਰਿਹਾ ਹੈ ਕਿ ਦੋਸ਼ੀ ਪੁਲਸ ਦੀ ਗ੍ਰਿਫਤ 'ਚ ਆ ਚੁੱਕੇ ਹਨ। ਦੱਸਣਯੋਗ ਹੈ ਕਿ ਸੁਖਮਨਪ੍ਰੀਤ ਕੌਰ ਇਕ 4 ਸਾਲਾ ਬੇਟੇ ਦੀ ਮਾਂ ਵੀ ਸੀ, ਜਿਸ ਦਾ ਮੰਗਲਵਾਰ ਨੂੰ ਜਨਮਦਿਨ ਹੈ।


Related News