ਸ਼ਾਹਕੋਟ: ਔਰਤ ਦਾ ਕਤਲ ਕਰਕੇ ਖੇਤਾਂ ''ਚ ਦੱਬੀ ਸੀ ਲਾਸ਼, ਹੁਣ ਮੁਲਜ਼ਮ ਚੜ੍ਹਿਆ ਅੜਿੱਕੇ
Thursday, Apr 21, 2022 - 11:40 AM (IST)

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ)- ਸਥਾਨਕ ਥਾਣੇ ਦੀ ਪੁਲਸ ਨੇ ਸ਼ਮਸ਼ਾਨਘਾਟ ਵਿਚ ਬਣੇ ਕਮਰੇ ’ਚ ਰਹਿਣ ਵਾਲੇ ਬਾਬੇ ਨੂੰ ਇਕ ਔਰਤ ਦਾ ਕਤਲ ਕਰਕੇ ਉਸ ਦੀ ਲਾਸ਼ ਖੇਤਾਂ ’ਚ ਦੱਬਣ ਲਈ ਗ੍ਰਿਫ਼ਤਾਰ ਕਰਨ ਕੀਤਾ ਹੈ। ਡੀ. ਐੱਸ. ਪੀ. ਸ਼ਾਹਕੋਟ ਜਸਬਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸ਼ਾਹਕੋਟ ਦੀ ਪੁਲਸ ਨੂੰ 6 ਫਰਵਰੀ ਨੂੰ ਸਾ. ਮੈਂਬਰ ਪੰਚਾਇਤ ਪਰਮਜੀਤ ਕੌਰ ਨੇ ਸ਼ਿਕਾਇਤ ਦਿੱਤੀ ਸੀ ਕਿ ਇਲਾਕੇ ’ਚ ਐੱਸ. ਸੀ. ਬਰਾਦਰੀ ਦੇ ਸ਼ਮਸ਼ਾਨਘਾਟ ਦੇ ਕਮਰੇ ਵਿਚ ਕਾਫ਼ੀ ਸਮੇਂ ਤੋਂ ਨਿਰਮਲ ਸਿੰਘ ਬਾਬਾ ਵਾਸੀ ਪਿੰਡ ਗਾਂਧਰਾ ਰਹਿੰਦਾ ਹੈ। ਤਕਰੀਬਨ 10 ਦਿਨ ਪਹਿਲਾਂ ਨਿਰਮਲ ਬਾਬਾ ਇਕ ਔਰਤ ਨੂੰ ਸ਼ਮਸ਼ਾਨਘਾਟ ਲੈ ਕੇ ਆਇਆ, ਜੋ ਬੀਮਾਰ ਲੱਗ ਰਹੀ ਸੀ।
ਹ ਵੀ ਪੜ੍ਹੋ: ਸਾਬਕਾ CM ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਨਹੀਂ ਮਿਲੀ ਜ਼ਮਾਨਤ, ਨਿਆਇਕ ਹਿਰਾਸਤ 'ਚ ਕੀਤਾ ਵਾਧਾ
ਉਹ ਉਕਤ ਔਰਤ ਦਾ ਹਾਲ-ਚਾਲ ਪੁੱਛਣ ਲਈ ਪੁੱਜੀ। ਉਥੇ ਨਾ ਤਾਂ ਨਿਰਮਲ ਬਾਬਾ ਅਤੇ ਨਾ ਹੀ ਉਕਤ ਔਰਤ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਨਿਰਮਲ ਸਿੰਘ ਬਾਬਾ ਨੇ ਉਸ ਔਰਤ ਨੂੰ ਕਤਲ ਕਰਕੇ ਲਾਸ਼ ਛੱਪੜ ਕੰਢੇ ਪਈ ਰੇਤ ’ਚ ਦੱਬ ਦਿੱਤੀ ਹੈ। ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਬਾਬੇ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕੀਤੀ। ਪੁਲਸ ਨੇ ਨਿਰਮਲ ਸਿੰਘ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਨੌਜਵਾਨ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਪਰਿਵਾਰ ਨੇ ਪ੍ਰੇਮ ਸੰਬੰਧਾਂ ਕਾਰਨ ਜਤਾਇਆ ਕਤਲ ਦਾ ਖ਼ਦਸ਼ਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ