ਕੁਰਾਲੀ 'ਚ ਤੜਕੇ ਸਵੇਰੇ ਖ਼ੌਫ਼ਨਾਕ ਵਾਰਦਾਤ, ਮੱਝ ਦੀ ਧਾਰ ਕੱਢਣ ਗਈ ਵਿਧਵਾ ਔਰਤ ਨੂੰ ਬੇਰਹਿਮੀ ਨਾਲ ਵੱਢਿਆ

Saturday, Jul 02, 2022 - 12:08 PM (IST)

ਕੁਰਾਲੀ 'ਚ ਤੜਕੇ ਸਵੇਰੇ ਖ਼ੌਫ਼ਨਾਕ ਵਾਰਦਾਤ, ਮੱਝ ਦੀ ਧਾਰ ਕੱਢਣ ਗਈ ਵਿਧਵਾ ਔਰਤ ਨੂੰ ਬੇਰਹਿਮੀ ਨਾਲ ਵੱਢਿਆ

ਕੁਰਾਲੀ (ਬਠਲਾ) : ਕੁਰਾਲੀ ਦੇ ਪਿੰਡ ਬੜੌਦੀ ਵਿਖੇ ਸ਼ਨੀਵਾਰ ਤੜਕੇ ਸਵੇਰੇ ਉਸ ਵੇਲੇ ਖ਼ੌਫ਼ਨਾਕ ਵਾਰਦਾਤ ਵਾਪਰੀ, ਜਦੋਂ ਮੱਝ ਦੀ ਧਾਰ ਕੱਢਣ ਗਈ ਇਕ ਵਿਧਵਾ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਵਿਧਵਾ ਔਰਤ ਹਰਜਿੰਦਰ ਕੌਰ ਪਤਨੀ ਸਵ. ਖਜਾਨ ਸਿੰਘ ਤੜਕੇ ਸਵੇਰੇ ਵਾੜੇ 'ਚ ਮੱਝ ਦੀ ਧਾਰ ਕੱਢਣ ਗਈ ਸੀ ਪਰ ਵਾਪਸ ਨਹੀਂ ਆਈ।

ਇਹ ਵੀ ਪੜ੍ਹੋ : 'ਪੰਜਾਬ ਕੈਬਨਿਟ' 'ਚ ਹੋਣ ਜਾ ਰਿਹੈ ਵੱਡਾ ਫੇਰਬਦਲ, ਇਸ ਦਿਨ ਸਹੁੰ ਚੁੱਕਣਗੇ ਨਵੇਂ ਮੰਤਰੀ

ਜਦੋਂ ਵਾੜੇ 'ਚ ਕੰਮ ਕਰਨ ਵਾਲੀ ਔਰਤ ਉੱਥੇ ਸਫ਼ਾਈ ਕਰਨ ਗਈ ਤਾਂ ਉਸ ਨੇ ਹਰਜਿੰਦਰ ਕੌਰ ਨੂੰ ਜ਼ਖਮੀ ਹਾਲਤ 'ਚ ਦੇਖਿਆ ਅਤੇ ਘਰ ਵਾਲਿਆਂ ਨੂੰ ਸੂਚਿਤ ਕੀਤਾ। ਜਦੋਂ ਘਰ ਵਾਲੇ ਉੱਥੇ ਪੁੱਜੇ ਤਾਂ ਹਰਜਿੰਦਰ ਕੌਰ ਦੀ ਮੌਤ ਹੋ ਚੁੱਕੀ ਸੀ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਮਨਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਦਾ ਉਨ੍ਹਾਂ ਨੂੰ ਫੋਨ ਆਇਆ ਸੀ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪੁੱਜੇ ਤਾਂ ਦੇਖਿਆ ਕਿ ਹਰਜਿੰਦਰ ਕੌਰ ਦੀ ਧੌਣ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ।

ਇਹ ਵੀ ਪੜ੍ਹੋ : ਸੰਗਰੂਰ 'ਚ ਰੂਹ ਕੰਬਾਊ ਘਟਨਾ : 5 ਸਾਲਾ ਧੀ ਦਾ ਕਤਲ ਕਰ ਔਰਤ ਨੇ ਕੀਤੀ ਖ਼ੁਦਕੁਸ਼ੀ, ਪਤੀ ਨੇ ਖੋਹਿਆ ਆਪਾ

ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਕੀਤੀ ਗਈ, ਜਿਸ 'ਚ ਇਕ ਵਿਅਕਤੀ ਦਿਖਾਈ ਦੇ ਰਿਹਾ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਹਰਜਿੰਦਰ ਕੌਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਫਿਲਹਾਲ ਪੁਲਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News